- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਮੀਆਂ ਕਲਾਂ ਦਾ ਖੇਡ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ

ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਬਾਬਾ ਕੇਹਰ ਦਾਸ ਕੂਕਰਾਂ ਵਾਲਿਆਂ ਦੀ 42ਵੀਂ ਬਰਸੀ ਨੂੰ ਸਮਰਪਿਤ ਪਿੰਡ ਭਾਮੀਆਂ ਕਲਾਂ ਵਿਖੇ ਗ੍ਰਾਮ ਪੰਚਾਇਤ ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਦਿਨਾਂ ਫੁਟਬਾਲ,ਕਬੱਡੀ ਅਤੇ ਬਾਲੀਵਾਲ ਦਾ ਟੂਰਨਾਮੈਂਟ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਪ੍ਰਧਾਨ ਮਨਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਗਦੀਪ ਗਰੇਵਾਲ ਕਨੇਡਾ,ਨਵਨਾਜ ਕਨੇਡਾ,ਰਾਣਾ ਗਰੇਵਾਲ,ਕਨੇਡਾ ਦਿਲਪ੍ਰੀਤ ਗਰੇਵਾਲ ਕਨੇਡਾ,ਪੰਮੀ ਕਨੇਡਾ,ਵਿਜੇ ਇਟਲੀ ਅਤੇ ਰਮਨੀਕ ਯੂਐਸਏ ਵੱਲੋਂ ਕਲੱਬ ਲਈ ਆਰਥਿਕ ਸਹਾਇਤਾ ਭੇਜੀ ਗਈ। ਇਸ ਟੂਰਨਾਮੈਂਟ ਵਿੱਚ ਫੁੱਟਬਾਲ ਕਲੱਬ ਦੀਆਂ 40 ਟੀਮਾਂ ਵਿੱਚੋਂ ਚੀਮਾਂ ਦੀ ਟੀਮ ਨੇ ਫੁੱਟਬਾਲ ਕੱਪ ਤੇ ਕਬਜ਼ਾ ਕੀਤਾ ਜਦਕਿ ਅਜੀਤਵਾਲ ਟੀਮ ਦੂਜੇ ਨੰਬਰ ਤੇ ਰਹੀ। ਵਾਲੀਬਾਲ ਵਿੱਚ ਬਾਠਾਂ ਦੀ ਟੀਮ ਨੇ ਮੋਹਲੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਬੱਡੀ ਵਿੱਚ ਕੋਹਾੜਾ, ਜੱਸੜਾਂ ਅਤੇ ਜੌਹਲਾਂ ਦੇ ਬੱਚੇ ਜੇਤੂ ਰਹੇ। ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਜਗਦੇਵ ਸਿੰਘ ਭੰਗੂ,ਸਰਪੰਚ ਕਰਮਜੀਤ ਸਿੰਘ ਗਰੇਵਾਲ, ਸਿਮਰਨਜੀਤ ਸਿੰਘ ਢਿੱਲੋਂ,ਚੇਅਰਮੈਨ ਰਾਜੀ ਸਾਹਨੇਵਾਲ,ਬਲਜੀਤ ਸਿੰਘ ਗਿੱਲ,ਇੰਦਰਪਾਲ ਗਰੇਵਾਲ, ਜਗਤਾਰ ਸਿੰਘ ਕੈਂਥ,ਜਗਦੀਪ ਸਿੰਘ ਚੀਮਾਂ,ਗੁਰਮੀਤ ਸਿੰਘ ਕੈਂਥ, ਰਜਿੰਦਰ ਸਿੰਘ ਹੁੰਦਲ, ਸੁਰਿੰਦਰ ਸਿੰਘ ਗਰੇਵਾਲ, ਇੰਸਪੈਕਟਰ ਪ੍ਰਦੀਪ ਕੁਮਾਰ, ਅੰਮ੍ਰਿਤਪਾਲ ਸਿੱਧੂ, ਪਰਮਿੰਦਰ ਸਿੰਘ ਸਰਪੰਚ, ਇੰਦਰਪਾਲ ਸਿੰਘ ਹੁੰਦਲ, ਪਲਵਿੰਦਰ ਸਿੰਘ ਗਰੇਵਾਲ, ਪ੍ਰਿਥੀਪਾਲ ਸਿੰਘ,ਰਿਸ਼ੀ ਸਿੰਘ, ਸਿਮਰਨਜੀਤ ਹੁੰਦਲ,ਕੀਪੀ ਭਾਮੀਆਂ,ਬਲਵਿੰਦਰ ਸਿੰਘ ਪੰਚ, ਮਲਕੀਤ ਸਿੰਘ,ਸੋਹਣ ਸਿੰਘ ਸੋਨੀ,ਕਾਕਾ ਪਟਵਾਰੀ,ਹਰਿੰਦਰ ਕੈਂਥ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਪ੍ਰਧਾਨ ਮਨਵੀਰ ਸਿੰਘ ਰੰਧਾਵਾ,ਸਤਵਿੰਦਰ ਬੁੱਗਾ, ਓਕਾਂਰ ਗਰੇਵਾਲ ਅਤੇ ਹੋਰ ਮੈਂਬਰਾਂ ਵੱਲੋਂ ਮਹਿਮਾਨਾ ਦਾ ਸਨਮਾਨ ਕੀਤਾ ਗਿਆ।