- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਗਿੱਲ ਦੇ ਵਰਕਰਾਂ ਨੇ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ’ਤੇ ਲੱਡੂ ਵੰਡੇ

-ਹਲਕਾ ਗਿੱਲ ਦੇ ਲੋਕਾਂ ਦੇ ਜਜ਼ਬਾਤ ਵੀ ਸਮਝੇ ਪਾਰਟੀ ਹਾਈ ਕਮਾਂਡ: ਗੱਗੀ ਗਿੱਲ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ / ਸਾਹਨੇਵਾਲ
ਕਾਂਗਰਸ ਹਾਈ ਕਮਾਂਡ ਵੱਲੋਂ ਸਾਬਕਾ ਮੰਤਰੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਉਣ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਕਾਂਗਰਸ ਦੇ ਬੁਲਾਰੇ ਗੱਗੀ ਗਿੱਲ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਜਿਲਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਨੂੰ ਇੱਕ ਯੋਗ ਕਪਤਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਮਜਬੂਤ ਸਰਕਾਰ ਬਣੇਗੀ। ਇਸ ਮੌਕੇ ਕਾਂਗਰਸ ਦੇ ਬੁਲਾਰੇ ਗੱਗੀ ਗਿੱਲ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਮਜਬੂਤ ਕੀਤਾ ਹੈ ਅਤੇ ਬਦਲਾਅ ਸਮੇਂ ਦੀ ਲੋੜ ਹੈ। ਇਸ ਮੌਕੇ ਸਾਬਕਾ ਮੈਂਬਰ ਬਲਾਕ ਸੰਮਤੀ ਹਰਦੇਵ ਸਿੰਘ ਲਾਦੀਆਂ, ਸਾਬਕਾ ਸਰਪੰਚ ਹਰਜੀਤ ਸਿੰਘ ਚੀਮਾ, ਸਰਵਣ ਸਿੰਘ ਲਾਦੀਆਂ, ਰਾਜਵੀਰ ਸਿੰਘ ਚੁਪਕੀ ਸਾਬਕਾ ਸਰਪੰਚ ਸਾਬਕਾ, ਗੁਰਜੀਤ ਸਿੰਘ ਧਾਂਦਰਾ, ਸਾਬਕਾ ਸਰਪੰਚ ਸੁੱਖੂ ਮਹੰਤ, ਸਾਬਕਾ ਸਰਪੰਚ ਬਲਵਿੰਦਰ ਸਿੰਘ ਝੱਜ ਟਿੱਬਾ, ਤਰਲੋਕ ਸਿੰਘ ਧਾਂਦਰਾ, ਸਾਬਕਾ ਸਰਪੰਚ ਟਹਿਲ ਸਿੰਘ ਮਾਣਕਵਾਲ, ਸਾਬਕਾ ਸਰਪੰਚ ਹਰਬੰਸ ਸਿੰਘ ਡੋਗੋਰਾ, ਸਾਬਕਾ ਸਰਪੰਚ ਵਿਜੇ ਸਿੰਘ ਹਜੂਰੀ ਬਾਗ ਭੱਟੀਆਂ, ਸਾਬਕਾ ਸਰਪੰਚ ਮਨਦੀਪ ਸਿੰਘ ਚੂੜਪੁਰ, ਹਰਪਾਲ ਹਰਪਾਲ ਸਿੰਘ ਸਾਬਕਾ ਸਰਪੰਚ ਬੱਗਾ ਕਲਾਂ, Men's ਸਿੰਘ ਖਾਲਸਾ ਰੱਜੋਵਾਲ, ਸਾਬਕਾ ਮੈਂਬਰ ਮੱਖਣ ਸਿੰਘ, ਅੰਮ੍ਰਿਤ ਪਾਲ ਸਿੰਘ ਸ਼ੰਕਰ,ਗੁਰਮੁਖ ਸਿੰਘ ਰੱਜੋਵਾਲ, ਗੁਰਦੀਪ ਸਿੰਘ ਬਾੜੇਵਾਲ, ਰਵੀ ਜਰਖੜ, ਸੋਨੀ, ਜਗਦੀਪ ਸਿੰਘ ਰਣੀਆ, ਗੁਰਪ੍ਰੀਤ ਸਿੰਘ ਜਰਖੜ, ਹੈਪੀ ਲਾਡੋਵਾਲ, ਜਸਮੀਤ ਸਿੰਘ ਲਾਢੋਵਾਲ, ਸ਼ੰਭੂ ਲਾਡੋਵਾਲ, ਗਗਨਦੀਪ ਸਿੰਘ ਮਨਪ੍ਰੀਤ ਸਿੰਘ ਕੁਲਵਿੰਦਰ ਸਿੰਘ, ਕਰਨਾਲ ਸ਼ਰਮਾ, ਗੈਰੀ ਭਲਵਾਨ, ਗੋਲਾ, ਮਨਿੰਦਰ ਸਿੰਘ, ਰਵੀ ਥਰੀਕੇ, ਗਗਨ ਥਰੀਕੇ, ਬਲਵੀਰ ਸਿੰਘ ਰਾਜੋਵਾਲ, ਬਿਕਰਮ ਫੁੱਲਾਂਵਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।