- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਨੂੰ ਫੁੱਲਾਂਵਾਲ ਸਾਥੀਆਂ ਸਮੇਤ ਭਾਵਾਧਸ ’ਚ ਹੋਏ ਸ਼ਾਮਿਲ

-ਧੀਂਗਾਨ ਅਨੁਸਾਰ 25 ਦੇ ਸਤਿਸੰਗ ਲਈ ਹਰ ਵਰਗ ’ਚ ਉਤਸ਼ਾਹ
ਵਿਸ਼ਾਲ,ਪੰਜਾਬੀ ਜਾਗਰਣ ਲੁਧਿਆਣਾ
ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੀ ਮੀਟਿੰਗ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸਥਾਨਕ ਸਰਕਟ ਹਾਊਸ ਵਿਖੇ ਹੋਈ। ਇਸ ਮੀਟਿੰਗ ਦੌਰਾਨ ਭਾਵਾਧਸ ਦੇ ਪੁਰਾਣੇ ਸਾਥੀ ਵੀਰ ਸੋਨੂੰ ਫੁੱਲਾਂਵਾਲ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਵਾਧਸ ਵਿਚ ਸ਼ਾਮਿਲ ਹੋਏ। ਇਸ ਦੌਰਾਨ ਨਰੇਸ਼ ਧੀਗਾਂਨ ਵਲੋਂ ਸੋਨੂੰ ਫੁੱਲਾਂਵਾਲ ਤੇ ਉਨ੍ਹਾਂ ਦੇ ਸਮੂਹ ਸਾਥੀਆਂ ਨੂੰ ਭਾਵਾਧਸ ਵਿਚ ਸ਼ਾਮਿਲ ਕੀਤਾ ਤੇ ਸਾਰਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸੰਗਠਨ ਵਿਚ ਸ਼ਾਮਲ ਹੋਣ ਵਾਲੇ ਸਮੂਹ ਆਗੂਆਂ ਦਾ ਸੁਆਗਤ ਹੈ ਅਤੇ ਇਸ ਦੌਰਾਨ ਸੋਨੂੰ ਫੁੱਲਾਂਵਾਲ ਨੂੰ ਭਾਵਾਧਸ ਦੀ ਰਾਸ਼ਟਰੀ ਕਾਰਜਕਰਨੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਭਾਵਾਧਸ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਇਕ ਰਾਜ ਪੱਧਰੀ ਸਤਿਸੰਗ ਸਮਾਗਮ ਦਾ ਆਯੋਜਨ ਸਥਾਨਕ ਮਾਡਲ ਟਾਊਨ ਐਕਸਟੈਨਸਨ ਮਾਰਕੀਟ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਵਿਖੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਭਾਵਾਧਸ ਦੇ ਸਮੂਹ ਆਗੂਆਂ ਨੂੰ ਇਸ ਸਤਿਸੰਗ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਪਿੰਕਾ ਚੰਡਾਲੀਆ, ਐਡਵੋਕੇਟ ਅਰਜੁਨ ਧੀਂਗਾਨ, ਧਰਮਗਿਆ ਰਵੀ ਮਾਤੰਗ, ਪੱਪੂ ਬੇਦੀ, ਸੁਭਾਸ਼ ਸੌਦੇ, ਰਜੇਸ਼ ਟਾਂਕ, ਰਾਜਵੀਰ ਚੌਟਾਲਾ, ਸੁਮੀਤ ਚੌਟਾਲਾ, ਵਿਕਾਸ ਸੌਦੇ, ਸੰਦੀਪ ਸੋਨੂ, ਵਿਕਾਸ ਸੂਦ, ਅਰੁਣ ਡੁਲਗਚ, ਰਜੇਸ਼ ਖੰਨਾ, ਸੁਭਮ ਡੁਲਗਚ, ਅਨਿਲ ਖੇੜੀ, ਵਰਿੰਦਰ ਡੁਲਗਚ, ਪਿੰਕੂ ਰਾਵਤ, ਮੋਨੂ ਦਿਸ਼ਾਵਰ, ਅਦੇਸ਼ ਖੇੜੀ, ਸੋਮਦੇਵ, ਪ੍ਰਿੰਸ ਘਾਰੂ, ਵਰੁਣ ਡੁਲਗਚ, ਲੱਕੀ ਡੁਮਰਾ, ਸੰਦੀਪ ਗੁਪਤਾ, ਰਾਜਾ, ਅਮਰਦੀਪ ਸਿੰਘ, ਅਮੀਤ, ਕੇਂਤੂ, ਰਿੰਕੂ ਦੀਪਕ, ਆਦਿ ਵੀਰ ਮੌਜੂਦ ਰਹੇ।