- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਵਾਧਸ ਵੱਲੋਂ ਪ੍ਰਗਟ ਦਿਵਸ ਸੰਬੰਧੀ ਕੱਢੀ ਗਈ ਪਾਵਨ ਜੋਤੀ ਯਾਤਰਾ

-ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣਾ ਜੋਤੀ ਯਾਤਰਾ ਦਾ ਮੁੱਖ ਉਦੇਸ਼
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਵੱਲੋਂ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਥਾਨਕ ਜਵਾਹਰ ਨਗਰ ਕੈਂਪ ਤੋਂ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਤੱਕ ਪਾਵਨ ਜੋਤੀ ਯਾਤਰਾ ਕੱਢੀ ਗਈ। ਇਸ ਜੋਤੀ ਯਾਤਰਾ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਜੈ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ, ਭਾਜਪਾ ਹਲਕਾ ਕੇਂਦਰੀ ਇੰਚਾਰਜ ਗੁਰਦੇਵ ਸ਼ਰਮਾ ਦੇਬੀ, ਸੰਤ ਹੈਪੀ ਭੀਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਿਰਕਤ ਕਰਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਜਾਣਕਾਰੀ ਦਿੰਦਿਆਂ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਪਾਵਨ ਜੋਤੀ ਯਾਤਰਾ ਸੰਬੰਧੀ ਸਮਾਜ ਦੇ ਹਰੇਕ ਵਰਗ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਯਾਤਰਾ ਵਿਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਮੂਰਤੀ ਖਿੱਚ ਦਾ ਕੇਂਦਰ ਰਹੀ ਤੇ ਵੱਡੀ ਗਿਣਤੀ ਲੋਕਾਂ ਵਲੋਂ ਹਰ ਥਾਂ ਪਾਵਨ ਜੋਤੀ ਯਾਤਰਾ ਦਾ ਸੁਆਗਤ ਕੀਤਾ ਉਥੇ ਹੀ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਯਾਤਰਾ ਭਗਵਾਨ ਵਾਲਮੀਕਿ ਬ੍ਰਹਮਆਲਯ ਵਾਲਮੀਕਿ ਗੇਟ ਕੈਂਪ ਤੋਂ ਆਰੰਭ ਹੋ ਕੇ ਡਾ ਅੰਡਬੇਕਰ ਚੌਂਕ ਜਲੰਧਰ ਬਾਈਪਾਸ, ਫ਼ਿਲੌਰ, ਫਗਵਾੜਾ, ਜਲੰਧਰ ਸੁਭਾਨਪੁਰ, ਵਾਲਮੀਕਿ ਉਪਵਨ, ਬਿਆਸ, ਜੰਡਿਆਲਾ ਗੁਰੂ, ਗੋਲਡਨ ਗੇਟ, ਵਾਲਮੀਕਿ ਚੌਂਕ ਅੰਮ੍ਰਿਤਸਰ ਤੋਂ ਹੁੰਦੀ ਹੋਈ ਸ਼ਾਮ ਨੂੰ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਸਮਾਪਤ ਹੋਈ। ਇਸ ਮੌਕੇ ਵਿਜੈ ਦਾਨਵ ਨੇ ਕਿਹਾ ਕਿ ਭਗਵਾਨ ਵਾਲਮੀਕਿ ਭਾਰਤੀ ਸੰਸਕ੍ਰਿਤੀ ਤੇ ਪਿਤਾਮਾ ਹਨ ਅਤੇ ਉਨ੍ਹਾਂ ਨੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ ਅਤੇ ਇਸ ਯਾਤਰਾ ਦਾ ਉਦੇਸ਼ ਵਾਲਮੀਕਿ ਧਰਮ ਦਾ ਪ੍ਰਚਾਰ ਕਰਨਾ ਅਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਘਰ ਘਰ ਤੱਕ ਪਹੁੰਚਾ ਕੇ ਲੋਕਾਂ ਨੂੰ ਧਰਮ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਦੇਵ ਰਾਜ ਅਸੁਰ, ਸਵਰਨ ਸੋਨੀ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਅਸ਼ੋਕ ਬੰਟੂ, ਨਾਥੀ ਰਾਮ, ਜਤਿੰਦਰ ਘਾਵਰੀ, ਅਰੁਣ ਚੰਡਾਲਿਆ, ਲਵ ਦ੍ਰਾਵਿੜ, ਮਿੰਕਲ ਬਿਰਲਾ, ਰਾਹੁਲ ਪੁਹਾਲ, ਰੋਬਿਨ ਹੰਸ, ਸਨੀ ਬਾਲੂ, ਤਕਸ਼ਨ ਬੱਗਣ, ਆਦਿਤਯ ਬੱਗਣ, ਸੰਮੀ ਭੱਟੀ, ਵਿੱਕੀ ਸੰਗਰ, ਸਤੀਸ਼ ਗਹਿਲੋਤ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।