- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਨੇ ਹੀ ਖੋਲੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ-ਬਾਜਵਾ

-ਕਿਹਾ, ਪੰਜਾਬ ਦੀ ਗਲੀ-ਗਲੀ ’ਚ ਵਿਕ ਰਿਹੈ ਨਸ਼ਾ, ਹਰ ਰੋਜ਼ ਹੋ ਰਹੇ ਕਤਲੇਆਮ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਸਤਾਧਾਰੀ ਵਿਧਾਇਕ ਹੀ ਖੋਲ੍ਹ ਰਹੇ ਹਨ ਜਦੋਂ ਕਿ ਸੂਬੇ ਦੀ ਗਲੀ-ਗਲੀ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਹਰ ਰੋਜ਼ ਆ ਰਹੀਆਂ ਕਤਲੇਆਮ ਦੀਆਂ ਖ਼ਬਰਾਂ ਦੇ ਕਾਰਨ ਆਮ ਲੋਕਾਂ ਦੇ ਦਿਲਾਂ ਦੇ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਾਂਗ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਹਰ ਸਰਕਾਰੀ ਸਕੂਲ ਦੇ ਅੰਦਰ ਅਧਿਆਪਕਾਂ ਦੀ ਕਮੀ ਹੈ।
ਕਿਸੇ ਵੀ ਸਕੂਲ ’ਚ ਅਧਿਆਪਕ ਪੂਰੇ ਨਹੀਂ ਹਨ ਜਦੋਂ ਕਿ ਪੰਜਾਬ ਸਰਕਾਰ ਬੋਰਡਾਂ ਅਤੇ ਇਸ਼ਤਿਹਾਰਾਂ ਦੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਜਿਸ ਦੀ ਪੋਲ ਇਹਨਾਂ ਦੇ ਆਪਣੇ ਵਿਧਾਇਕ ਹੀ ਖੋਲ੍ਹ ਰਹੇ ਹਨ ਕਿਉਂਕਿ ਜੇਕਰ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਹੋਣਗੇ ਤਾਂ ਹੀ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਹਰ ਗਲੀ ਦੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਹਰ ਰੋਜ਼ ਮਾਵਾਂ ਦੇ ਪੁੱਤ ਨਸ਼ੇ ਨਾਲ ਮਰ ਰਹੇ ਹਨ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਕਿਉਂਕਿ ਹਰ ਰੋਜ਼ ਹੋ ਰਹੇ ਕਤਲੇਆਮ ਲੁੱਟਾਂ ਖੋਹਾਂ ਅਤੇ ਚੋਰੀਆਂ ਦੇ ਕਰਕੇ ਆਮ ਲੋਕਾਂ ਦੇ ਦਿਲਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ।
ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਪ੍ਰਧਾਨ ਬਲਾਕ ਕਾਂਗਰਸ ਬਲਵੀਰ ਸਿੰਘ ਬੁੱਢੇਵਾਲ, ਸਾਬਕਾ ਸਰਪੰਚ ਸਤਵੰਤ ਗਰਚਾ, ਸਾਬਕਾ ਮੈਂਬਰ ਬਲਾਕ ਸੰਮਤੀ ਸੁਰਜੀਤ ਸਿੰਘ ਸੀਤਾ, ਸਰਪੰਚ ਰਣਧੀਰ ਸਿੰਘ, ਲੱਕੀ ਗਰਚਾ, ਹਰਪ੍ਰੀਤ ਗਰਚਾ, ਦੀਪਕ ਛਾਬੜਾ, ਭੁਪਿੰਦਰ ਸਿੰਘ ਚੌਹਾਨ, ਗੁਰਵੀਰ ਸਿੰਘ, ਨੰਬਰਦਾਰ ਗੁਰਚਰਨ ਸਿੰਘ, ਸਰਪੰਚ ਰਿੰਕੂ, ਜਪਨਾਮ ਸਿੰਘ, ਐਡਵੋਕੇਟ ਗੁਰਤੇਜ ਸਿੰਘ ਗਰਚਾ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।