- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਿੰਦਰ ਕੁਮਾਰ ਨੰਦਾ ਪੰਜਾਬ ਐਗਰੋ ਲੁਧਿਆਣਾ ਤੋਂ ਹੋਏ ਸੇਵਾਮੁਕਤ

ਅਸ਼ਵਨੀ ਜੇਤਲੀ,ਪੰਜਾਬੀ ਜਾਗਰਣ, ਲੁਧਿਆਣਾ
ਰਵਿੰਦਰ ਕੁਮਾਰ ਨੰਦਾ ਸਹਾਇਕ ਪ੍ਰਬੰਧਕ ਜਰਨਲ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ, ਸਲੇਮ ਟਾਬਰੀ ਲੁਧਿਆਣਾ ਤੋਂ ਆਪਣੀਆਂ ਸ਼ਾਨਦਾਰ ਅਤੇ ਬੇਦਾਗ਼ ਸੇਵਾਵਾਂ ਨਿਭਾਉਣ ਤੋਂ ਬਾਅਦ ਰਵਿੰਦਰ ਕੁਮਾਰ ਨੰਦਾ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਗਏ ਹਨ। ਇਸ ਮੌਕੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ, ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪੰਜਾਬ ਐਗਰੋ ਦੇ ਖੇਤਰੀ ਪ੍ਰਬੰਧਕ ਲਾਲ ਸਿੰਘ ਪੂਨੀਆ ਸਮੇਤ ਸਮੂਹ ਸਟਾਫ਼ ਵੱਲੋਂ ਰਵਿੰਦਰ ਕੁਮਾਰ ਨੰਦਾ ਦੀਆਂ ਪੰਜਾਬ ਐਗਰੋ ਪ੍ਰਤੀ ਨਿਭਾਈਆਂ ਬੇਮਿਸਾਲ ਸੇਵਾਵਾਂ, ਇਮਾਨਦਾਰੀ ਅਤੇ ਮਿਹਨਤ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੰਦਾ ਜੀ ਨੇ ਹਮੇਸ਼ਾ ਆਪਣੇ ਫ਼ਰਜ਼ ਨੂੰ ਪੂਰੀ ਲਗਨ ਅਤੇ ਨਿਸ਼ਠਾ ਨਾਲ ਨਿਭਾਇਆ ਹੈ, ਜਿਸ ਲਈ ਅਦਾਰਾ ਉਨ੍ਹਾਂ ਦਾ ਸਦਾ ਰਹਿਣੀ ਰਹੇਗਾ। ਇਸ ਖ਼ੁਸ਼ੀ ਦੇ ਮੌਕੇ 'ਤੇ ਨੰਦਾ ਜੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਧਰਮਪਤਨੀ ਮੈਡਮ ਨੀਰੂ ਨੰਦਾ, ਸਪੁੱਤਰ ਸ਼ਿਵਾ ਨੰਦਾ, ਸਾਧੂ ਰਾਮ ਅਤੇ ਪੰਮੀ ਰੇਹਾਨ,ਹੀਨਾ ਪੰਕਜ, ਪੀਯੂਸ਼ ਅਤੇ ਰਾਬੀਆ, ਰੋਹਿਤ ਅਤੇ ਤਾਨੀਆ ਸ਼ਾਮਲ ਸਨ। ਇਸ ਤੋਂ ਇਲਾਵਾ ਸਮਾਰੋਹ ਵਿੱਚ ਅਨਿਲ ਕੁਮਾਰ, ਜਤਿੰਦਰ ਕੁਮਾਰ, ਬੌਬੀ ਨੰਦਾ ਅਤੇ ਕ੍ਰਿਸ਼ਨ ਗੋਪਾਲ ਨੰਦਾ, ਲਲਿਤ ਚੋਪੜਾ ਨੇ ਵੀ ਸ਼ਿਰਕਤ ਕਰਕੇ ਨੰਦਾ ਜੀ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਵਧਾਈਆਂ ਦਿੱਤੀਆਂ ਅਤੇ ਫੁੱਲਾਂ ਦੇ ਗੁਲਦਸਤੇ ਤੇ ਯਾਦਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਅੰਤ ਵਿੱਚ ਰਵਿੰਦਰ ਕੁਮਾਰ ਨੰਦਾ ਜੀ ਨੇ ਆਪਣੇ ਸਮੂਹ ਸਾਥੀਆਂ, ਅਧਿਕਾਰੀਆਂ ਅਤੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਮਿਲੇ ਪਿਆਰ ਅਤੇ ਸਹਿਯੋਗ ਨੂੰ ਉਹ ਹਮੇਸ਼ਾ ਯਾਦ ਰੱਖਣਗੇ।