- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੀ ਪਖਵਾੜੇ ’ਚ ਐੱਲਆਈਸੀ. ਕਰਮਚਾਰੀਆਂ ਨੇ ਜਿੱਤੇ ਇਨਾਮ

16
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜੀਵਨ ਬੀਮਾ ਨਿਗਮ, ਲੁਧਿਆਣਾ ਮੰਡਲ ਵੱਲੋਂ ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਤੇ ਪ੍ਰਬੰਧਕੀ ਕੰਮਕਾਜ ਵਿੱਚ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਿੰਦੀ ਪਖਵਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਦੋ ਹਫ਼ਤਿਆਂ ਤੱਕ ਚੱਲੇ ਹਿੰਦੀ ਪਖਵਾੜੇ ਦੌਰਾਨ ਐੱਲਆਈਸੀ. ਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਰਾਜਭਾਸ਼ਾ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਲੇਖ ਮੁਕਾਬਲਾ, ਨੋਟਿੰਗ ਅਤੇ ਡਰਾਫਟਿੰਗ ਮੁਕਾਬਲਾ, ਚਿੱਤਰ ਲੇਖਣ ਮੁਕਾਬਲਾ,ਯਾਦ ਸ਼ਕਤੀ ਮੁਕਾਬਲਾ ਅਤੇ ਸੁੰਦਰ ਲਿਖਾਈ (ਹਸਤਾਖਰ) ਮੁਕਾਬਲਾ ਕਰਵਾਇਆ। ਉਪਰੋਕਤ ਮੁਕਾਬਲਿਆਂ ਵਿੱਚ ਲੁਧਿਆਣਾ ਮੰਡਲ ਦਫ਼ਤਰ ਅਤੇ ਇਸ ਦੇ ਅਧੀਨ ਆਉਂਦੀਆਂ ਸਾਰੀਆਂ 13 ਸ਼ਾਖਾਵਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪਖਵਾੜੇ ਦੇ ਸਮਾਪਤੀ ਸਮਾਰੋਹ ਦੇ ਮੌਕੇ ਸੀਨੀਅਰ ਮੰਡਲ ਪ੍ਰਬੰਧਕ ਭੰਵਰ ਲਾਲ ਸੁਥਾਰ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਨਾ ਕੇਵਲ ਸਾਡੀ ਰਾਜਭਾਸ਼ਾ ਹੈ, ਸਗੋਂ ਇਹ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਵਾਲੀ ਇੱਕ ਮਜ਼ਬੂਤ ਭਾਸ਼ਾ ਵੀ ਹੈ। ਆਮ ਲੋਕਾਂ ਨਾਲ ਜੁੜੀਆਂ ਬੀਮਾ ਸੇਵਾਵਾਂ ਨੂੰ ਸਰਲ ਭਾਸ਼ਾ ਵਿੱਚ ਗਾਹਕਾਂ ਤੱਕ ਪਹੁੰਚਾਉਣਾ ਐੱਲਆਈਸੀ. ਦੀ ਪਹਿਲ ਰਹੀ ਹੈ ਅਤੇ ਇਸ ਵਿੱਚ ਹਿੰਦੀ ਦੀ ਅਹਿਮ ਭੂਮਿਕਾ ਹੈ। ਹਿੰਦੀ ਪਖਵਾੜੇ ਦੇ ਸਮਾਪਤੀ ਸਮਾਰੋਹ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕਰਦੇ ਹੋਏ ਸੀਨੀਅਰ ਮੰਡਲ ਪ੍ਰਬੰਧਕ ਨੇ ਹਾਜ਼ਰ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਸਾਨੂੰ ਸਾਡੇ ਪਾਲਿਸੀ ਧਾਰਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾ ਪ੍ਰਦਾਨ ਕਰਨੀ ਚਾਹੀਦੀ ਹੈ, ਜਿਸ ਵਿੱਚ ਗੱਲਬਾਤ ਦੀ ਮੁੱਖ ਕੜੀ ਹਿੰਦੀ ਹੋਣੀ ਚਾਹੀਦੀ ਹੈ। ਸੀਨੀਅਰ ਮੰਡਲ ਪ੍ਰਬੰਧਕ ਭੰਵਰ ਲਾਲ ਸੁਥਾਰ ਨੇ ਹਿੰਦੀ ਪਖਵਾੜੇ ਦੌਰਾਨ ਕਰਵਾਏ ਗਏ ਮੁਕਾਬਲਿਆਂ ਦੇ ਜੇਤੂਆਂ ਨੂੰ ਸਮਾਪਤੀ ਸਮਾਰੋਹ ਵਿੱਚ ਇਨਾਮ ਦਿੱਤੇ।
ਲੇਖ ਮੁਕਾਬਲੇ ਦੇ ਜੇਤੂ :
1. ਪਹਿਲਾ ਇਨਾਮ: ਸ਼ੈਲੇਸ਼ ਕੁਮਾਰ ਅਸਥਾਨਾ
2. ਦੂਜਾ ਇਨਾਮ: ਆਸ਼ੀਸ਼ ਕੁਮਾਰ
3. ਤੀਜਾ ਇਨਾਮ: ਰਿਤੂ ਅਬਾਨ
4. ਹੌਸਲਾ-ਅਫ਼ਜ਼ਾਈ ਇਨਾਮ: ਮੋਨਿਕਾ
ਨੋਟਿੰਗ ਅਤੇ ਡਰਾਫਟਿੰਗ ਮੁਕਾਬਲੇ ਦੇ ਜੇਤੂ :
1. ਪਹਿਲਾ ਇਨਾਮ: ਅਤੁਲ ਕੁਮਾਰ ਕੌਸ਼ਲ
2. ਦੂਜਾ ਇਨਾਮ: ਮੰਜ਼ੂ ਸ਼ਰਮਾ
3. ਤੀਜਾ ਇਨਾਮ: ਹਰਪ੍ਰੀਤ ਅਰੋੜਾ
4. ਹੌਸਲਾ-ਅਫ਼ਜ਼ਾਈ ਇਨਾਮ: ਪ੍ਰਿਯੰਕਾ ਕੁਮਾਰੀ
ਚਿੱਤਰ ਕਥਾ ਲੇਖਣ ਮੁਕਾਬਲਾ :
1. ਪਹਿਲਾ ਇਨਾਮ: ਚਾਹਤ
2. ਦੂਜਾ ਇਨਾਮ: ਪਰਮਿੰਦਰ
3. ਤੀਜਾ ਇਨਾਮ: ਮਾਨ ਸਿੰਘ
4. ਹੌਸਲਾ-ਅਫ਼ਜ਼ਾਈ ਇਨਾਮ: ਪੂਜਾ
ਯਾਦ ਸ਼ਕਤੀ ਮੁਕਾਬਲਾ :
1. ਪਹਿਲਾ ਇਨਾਮ: ਸਾਕਸ਼ੀ
2. ਦੂਜਾ ਇਨਾਮ: ਮੋਨਾ ਅਗਰਵਾਲ
3. ਤੀਜਾ ਇਨਾਮ: ਸੁਸ਼ਮਾ ਗੋਇਲ
4. ਹੌਸਲਾ-ਅਫ਼ਜ਼ਾਈ ਇਨਾਮ: ਰਿਤੂ ਅਬਾਨ
ਸੁੰਦਰ ਲਿਖਾਈ (ਹਸਤਾਖਰ) ਮੁਕਾਬਲਾ :
1. ਪਹਿਲਾ ਇਨਾਮ: ਜੇ.ਕੇ. ਰੈਨਾ
2. ਦੂਜਾ ਇਨਾਮ: ਰੋਹਿਤ ਰੰਜਨ
3. ਤੀਜਾ ਇਨਾਮ: ਰਵਿੰਦਰ ਸਿੰਘ।