- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ’ਤੇ ਪੈਦਲ ਮਾਰਚ ਕੱਢਿਆ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਕੁਲ ਹਿੰਦ ਕਾਂਗਰਸ ਸੇਵਾ ਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਦੇਸ਼ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ’ਤੇ ਕੀਤੇ ਸੰਵਿਧਾਨ ਬਚਾਓ, ਦੇਸ਼ ਬਚਾਓ ਪੈਦਲ ਮਾਰਚ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਗਿੱਲ ਵਿੱਚ ਪੈਂਦੀ ਧਾਂਦਰਾ ਰੋਡ ’ਤੇ ਜੈਨ ਮੰਦਰ ਤੋਂ ਮਾਣਕਵਾਲ ਪਿੰਡ ਦੇ ਗੇਟ ਤੱਕ ਕਾਂਗਰਸ ਸੇਵਾ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਹੇਠ ਇਕ ਵਿਸ਼ਾਲ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਕੈੜਾ ਨੇ ਦੱਸਿਆ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨਾਲ ਵੋਟ ਦੀ ਅਜਾਦੀ ਦੀ ਲੜਾਈ ਲੜੀ ਸੀ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਸਤਾ ਦੀ ਲਾਲਚ ਕਾਰਨ ਅੱਜ ਉਹ ਹੀ ਵੋਟ ਦੀ ਅਜਾਦੀ ਖਤਰੇ ਵਿੱਚ ਪੈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸਆਈਆਰ ਪ੍ਰੀਕਿਰਿਆ ਨੂੰ ਰੱਦ ਕੀਤਾ ਜਾਵੇ। ਕੈੜਾ ਨੇ ਹਲਕਾ ਗਿੱਲ ਦੇ ਨਿਵਾਸੀਆਂ ਨੂੰ ਪੁਰਜ਼ੋਰ ਸ਼ਬਦਾਂ ਰਾਹੀਂ ਅਪੀਲ ਕੀਤੀ ਇਸ ਵੋਟ ਚੋਰੀ ਦਾ ਡਟ ਕੇ ਵਿਰੋਧ ਕਰੋ ਤੇ ਕੇਂਦਰ ਸਰਕਾਰ ਦੀਆਂ ਬੰਦ ਪਾਈਆਂ ਅੱਖਾਂ ਤੇ ਕੰਨ ਖੋਲ੍ਹ ਦਿਓ ਤਾਂ ਜੋ ਇਹ ਵੋਟ ਚੋਰੀ ਬਾਰੇ ਸੋਚ ਵੀ ਨਾਂ ਸਕੇ। ਇਸ ਮੌਕੇ ਜ਼ਿਲਾ ਕਾਂਗਰਸ ਐੱਸਸੀ ਵਿਭਾਗ ਲੁਧਿਆਣਾ ਸ਼ਹਿਰੀ ਦੇ ਚੇਅਰਮੈਨ ਰਾਹੁਲ ਪੁਹਾਲ, ਜ਼ਿਲਾ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਹੈਪੀ ਲਾਲੀ, ਸੀਨੀਅਰ ਕਾਂਗਰਸੀ ਆਗੂ ਚਰਨਜੋਤ ਸਿੰਘ ਕਿੱਟੂ, ਗੋਪਾਲ ਗਰਗ, ਪਾਰਿਕ ਸ਼ਰਮਾ, ਮਲਕੀਤ ਕੈੜਾ, ਤਿਲਕਰਾਜ ਸੋਨੂ, ਬੌਬੀ ਮੁੰਡੇ, ਬੀਬੀ ਜਸਵਿੰਦਰ ਕੌਰ, ਪਰਮਾਤਮਾ ਤਿਵਾੜੀ, ਪੰਕਜ ਸਭਰਵਾਲ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਕਾਂਗਰਸ ਸੇਵਾ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।