- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਕਿਤਾਬ ਲੋਕ ਅਰਪਣ

23
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਜਤਿੰਦਰ ਪੰਨੂ ਦੀ ਕਿਤਾਬ ‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਮਾਗਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਕਿਹਾ ਜਤਿੰਦਰ ਪੰਨੂੰ ਖੋਜੀ ਲੇਖਕ ਵੀ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਇਹ ਵੱਡ ਆਕਾਰੀ ਕਿਤਾਬ ਹੀ ਨਹੀਂ ਸਗੋਂ ਇਕ ਵਡਮੁੱਲਾ ਦਸਤਾਵੇਜ਼ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟ ਚੁੱਕੇ ਜਾਂ ਆਪਣਾ ਯੋਗਦਾਨ ਪਾਉਣ ਵਾਲੀਆਂ ਉੱਚ ਸ਼ਖ਼ਸੀਅਤਾਂ ਦਾ ਇਤਿਹਾਸ ਦਰਜ ਹੈ। ਭਾਸ਼ਣ ਦਿੰਦਿਆਂ ਡਾ. ਜੌਹਲ ਨੇ ਕਿਹਾ ਕਿ ਜਤਿੰਦਰ ਪੰਨੂ ਨੇ ਅਜੇ ਤਾਂ ਇਸ ਕਿਤਾਬ ਵਿੱਚ ਸੰਖੇਪ ਸਾਰ ਹੀ ਲਿਖਿਆ ਹੈ। ਜੇ ਘਟਨਾਵਾਂ ਤੇ ਵਿਅਕਤੀਆਂ ਨੂੰ ਵਿਸਥਾਰ ਦਿੱਤਾ ਹੁੰਦਾ ਤਾਂ ਇਸ ਕਿਤਾਬ ਦਾ ਆਕਾਰ ਬਹੁਤ ਵੱਡਾ ਹੋਣਾ ਸੀ। ਇਸ ਕਿਤਾਬ ਵਿਚੋਂ ਆਮ ਲੋਕਾਂ ਅਤੇ ਸਰਕਾਰੀ ਅਫ਼ਸਰਾਂ ਨੂੰ ਭਰਪੂਰ ਜਾਣਕਾਰੀ ਮਿਲੇਗੀ। ਕਿਤਾਬ ਦੇ ਲੇਖਕ ਜਤਿੰਦਰ ਪੰਨੂੰ ਨੇ ਕਿਹਾ ਕਿ ਇਸ ਕਿਤਾਬ ਨੂੰ ਲਿਖਣ ਦਾ ਕਾਰਨ ਇਹ ਹੈ ਕਿ ਅਸੀਂ ਪਿਛੋਕੜ ਭੁੱਲਦੇ ਜਾਂ ਰਹੇ ਹਾਂ। ਇਸ ਮੌਕੇ ਜਨਾਬ ਖ਼ਾਲਿਦ ਹੁਸੈਨ, ਬਲਬੀਰ ਪਰਵਾਨਾ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ.ਨਿਰਮਲ ਜੌੜਾ, ਡਾ. ਜਸਵਿੰਦਰ ਜੋਧਾ, ਗੁਰਪ੍ਰੀਤ ਸਿੰਘ ਤੂਰ, ਕੇ. ਸਾਧੂ ਸਿੰਘ, ਪ੍ਰੋ.ਕਿਸ਼ਨ ਸਿੰਘ, ਡਾ. ਗੁਰਇਕਬਾਲ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ, ਰਾਜਦੀਪ ਤੂਰ, ਬਰਜਿੰਦਰ ਕੌਰ ਬਿਸਰਾਓ, ਸੁਰਿੰਦਰ ਦੀਪ, ਹਰਵਿੰਦਰ ਥਰੀਕੇ, ਮਲਕੀਅਤ ਸਿੰਘ ਔਲਖ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਦਲਵੀਰ ਲੁਧਿਆਣਵੀ, ਹਰੀਸ਼ ਮੋਦਗਿੱਲ, ਵਿਜੇ, ਅਸ਼ਵਨੀ ਜੇਤਲੀ ਪ੍ਰੇਮ, ਅਮਨ ਖਟਕੜ ਖਟਕੜ, ਡਾ. ਤਰਲੋਚਨ ਸਿੰਘ, ਡਾ. ਦੁਲਚਾ ਸਿੰਘ ਬਰਾੜ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।