- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰ ਹੈਡ ਟੀਚਰ ਦੀ ਸ਼ਿਕਾਇਤ ਕਰਨ ਵਾਲਿਆਂ ਵਿਰੁੱਧ ਅਧਿਆਪਕਾਂ ‘ਚ ਭਾਰੀ ਰੋਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਸੱਦੇ ’ਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਰੈਲੀ ’ਚ ਸ਼ਾਮਲ ਹੋਣ ਕਰਕੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੈਂਟਰ ਹੈੱਡ ਟੀਚਰ ਢੰਡਾਰੀ ਕਲਾਂ ਸਵਰਨਜੀਤ ਕੌਰ ਦੀ ਸ਼ਿਕਾਇਤ ਕਰਨ ਖਿਲਾਫ ਲੁਧਿਆਣਾ ਜ਼ਿਲ੍ਹਾ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਡੈਮੋਕਰੈਟਿਕ ਟੀਚਰ ਫਰੰਟ, ਬੀਐੱਡ ਅਧਿਆਪਕ ਫਰੰਟ ਈਟੀਟੀ ਅਧਿਆਪਕ ਯੂਨੀਅਨ, 6635 ਅਧਿਆਪਕ ਯੂਨੀਅਨ, ਸਪੇਟਾ ਯੂਨੀਅਨ, ਗੌਰਮਿੰਟ ਸਕੂਲ ਟੀਚਰ ਯੂਨੀਅਨ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਅਧਿਆਪਕ ਜਥੇਬੰਦੀਆਂ ਦਾ ਇਕ ਵਫਦ ਸਾਂਝੇ ਤੌਰ ‘ਤੇ ਜਿਲਾ ਸਿੱਖਿਆ ਜਿਲਾ ਸਿੱਖਿਆ ਅਫਸਰ ਡਿੰਪਲ ਮਦਾਨ ਨੂੰ ਮਿਲਿਆ। ਵਫਦ ਨੇ ਮੰਗ ਕੀਤੀ ਕਿ 27 ਅਗਸਤ ਨੂੰ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਹਜ਼ਾਰਾਂ ਅਧਿਆਪਕਾਂ ਦੀ ਤਰ੍ਹਾਂ ਵਿਚਾਲੇ ਸੈਂਟਰ ਹੈੱਡ ਟੀਚਰ ਢੰਡਾਰੀ ਕਲਾਂ ਨੇ ਵੀ ਛੁੱਟੀ ਲੈ ਕੇ ਹੋਈ ਰੈਲੀ ਵਿੱਚ ਭਾਗ ਲਿਆ ਹੈ। ਅਚਨਚੇਤ ਛੁੱਟੀ ਲੈਣਾ ਕੋਈ ਅਪਰਾਧ ਨਹੀਂ ਹੈ। ਇਸ ਲਈ ਇਸ ਝੂਠੀ ਸ਼ਿਕਾਇਤ ਦਾ ਦੀ ਪੜਤਾਲ ਕਰਾਉਣਾ ਛੁੱਟੀ ਵਾਜਬ ਨਹੀਂ ਬਣਦਾ ਹੈ। ਇਸ ਸ਼ਿਕਾਇਤ ਨੂੰ ਦਫਤਰ ਦਾਖਲ ਕੀਤਾ ਜਾਵੇ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਮਾਮਲੇ ਨੂੰ ਹੱਲ ਕਰਨ ਭਰੋਸਾ ਦਿਵਾਇਆ ।ਇਸ ਮੌਕੇ ‘ਤੇ ਰਮਨਜੀਤ ਸੰਧੂ, ਰੁਪਿੰਦਰ ਪਾਲ ਗਿੱਲ, ਸੁਖਵਿੰਦਰ ਲੀਲ ਗੁਰਦੀਪ ਚੀਮਾ, ਇੰਦਰਜੀਤ ਸਿੱਧੂ, ਕੁਲਜਿੰਦਰ ਸਿੰਘ, ਜਸਵਿੰਦਰ ਸਿੰਘ ਐਤੀਆਣਾ, ਪਰਮਿੰਦਰ ਸਿੰਘ ਮਲੌਦ, ਅਰਮਿੰਦਰ ਸਿੰਘ ਜੋਨੀ, ਪ੍ਰਭਦਿਆਲ ਸਿੰਘ, ਧੰਨਾ ਸਿੰਘ, ਭਾਰਤ ਭੂਸ਼ਣ ਮੱਟੂ, ਸਵਰਨਜੀਤ ਕੌਰ, ਕਿਰਨਜੀਤ ਕੌਰ, ਦਲਜੀਤ ਕੌਰ, ਅਵਤਾਰ ਸਿੰਘ ਗਰੇਵਾਲ, ਅਰਵਿੰਦਰ ਸਿੰਘ ਭੰਗੂ ਅਤੇ ਜਸਵਿੰਦਰ ਸਿੰਘ ਆਗੂ, ਅਰਮਿੰਦਰ ਸਿੰਘ ਭੰਗੂ, ਸੁਖਜਿੰਦਰ ਸਿੰਘ, ਬਲਵੀਰ ਸਿੰਘ ਕੰਗ, ਜਸਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।