- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿੱਗ ਬੈਨ ਗਰੁੱਪ ਦੇ ਜੋਗਿੰਦਰ ਸਿੰਘ ਆਹੂਜਾ ਦਾ ਅੰਤਿਮ ਸਸਕਾਰ

-ਉਦਯੋਗ ਜਗਤ ਸਮੇਤ ਸਮਾਜ ਦੇ ਹਰ ਵਰਗ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਬਿੱਗ ਬੈਨ ਗਰੁੱਪ ਦੇ ਸੰਸਥਾਪਕ ਉਦਯੋਗਪਤੀ ਜੋਗਿੰਦਰ ਸਿੰਘ ਆਹੂਜਾ ਦਾ 89 ਸਾਲ ਦੀ ਉਮਰ ਵਿੱਚ ਬੀਤੇ ਦਿਨ ਦੇਹਾਂਤ ਹੋ ਗਿਆ ਸੀ।
ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਅੰਤਿਮ ਅਰਦਾਸ ਮੌਕੇ ਉਦਯੋਗ ਜਗਤ ਸਮੇਤ ਸਮਾਜ ਦੇ ਹਰ ਵਰਗ ਵੱਲੋਂ ਸਵ:ਜੋਗਿੰਦਰ ਸਿੰਘ ਆਹੁੂਜਾ ਦੇ ਸਪੁੱਤਰ ਤੇਜਵਿੰਦਰ ਸਿੰਘ ਆਹੂਜਾ ਅਤੇ ਦਵਿੰਦਰ ਸਿੰਘ ਆਹੂਜਾ, ਬੇਅੰਤਪਾਲ ਸਿੰਘ, ਸਿਮਰਨ ਸਿੰਘ ਪੋਤਰੇ ਏਕਜਾਪ ਸਿੰਘ ਆਹੂਜਾ, ਬਰੁਣਪ੍ਰੀਤ ਸਿੰਘ ਆਹੂਜਾ, ਇੰਦਰਪ੍ਰੀਤ ਸਿੰਘ, ਅਕਿਤ ਆਨੰਦ, ਅਮਨ ਸਿੰਘ, ਪ੍ਰਭਨੂਰ ਸਿੰਘ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ,ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਗੇਨਾਈਜੇਸ਼ਨ ਅਤੇ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੋਗਿੰਦਰ ਸਿੰਘ ਅਹੂਜਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਫੁੱਲਾਂ ਦੀ ਸ਼ਰਧਾਂਜਲੀ ਰੀਥ ਉਨ੍ਹਾਂ ਦੇ ਚਰਨਾਂ ਵਿੱਚ ਭੇਟ ਕਰਕੇ ਅੰਤਿਮ ਵਿਦਾਈ ਦਿੱਤੀ ਗਈ।
ਇਸ ਮੌਕੇ ਓਂਕਾਰ ਸਿੰਘ ਪਾਹਵਾ ਏਵਨ ਸਾਈਕਲ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈਲਫ਼ੇਅਰ ਐਸੋਸੀਏਸ਼ਨ, ਚਰਨਜੀਤ ਸਿੰਘ ਵਿਸ਼ਵਕਰਮਾ ਸਾਬਕਾ ਚੇਅਰਮੈਨ ਯੂਸੀਪੀਐਮਏ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਅਮਰਜੀਤ ਸਿੰਘ ਟਿੱਕਾ ਭਾਜਪਾ ਆਗੂ, ਖੁਸ਼ਬਖ਼ਤ ਰਾਏ ਪ੍ਰਧਾਨ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ,ਪ੍ਰਮੋਦ ਸ਼ਰਮਾ, ਅਵਤਾਰ ਸਿੰਘ ਭੋਗਲ, ਜੀਐਸ ਢਿੱਲੋਂ, ਮਨਦੀਪ ਸਿੰਘ ਐਮਡੀ ਡੈਲਬੀ ਪੈਨਲ, ਟੀਪੀ ਸਿੰਘ, ਸਾਹਿਬਜੋਤ ਸਿੰਘ ਚਾਵਲਾ, ਵਜਿੰਦਰ ਚਾਵਲਾ, ਅਮਰੀਕ ਸਿੰਘ ਬੱਤਰਾ, ਜਸਪਾਲ ਸਿੰਘ, ਡਾ. ਕੇਬੀ ਸਿੰਘ, ਐਨਪੀ ਸਿੰਘ ਕਥੂਰੀਆ, ਸੀਐਸ ਛਾਬੜਾ, ਰਮੇਸ਼ ਸਹਨੀ, ਗੁਰਦੀਪ ਸਿੰਘ ਡਿਮਾਰਟੇ, ਗੁਰਕਰਨ ਸਿੰਘ ਟਿੰਨਾ,ਡਾ.ਮਾਨਕਰ ਗਰਗ ਆਦਿ ਹਾਜ਼ਰ ਸਨ।