- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਕਣਕ ਦੇ ਭਾਅ 'ਚ ਮਾਮੂਲੀ ਵਾਧਾ ਦੇਸ਼ ਦੇ ਕਿਸਾਨਾਂ ਨਾਲ ਕੋਝਾ ਮਜਾਕ-ਕਰਮਜੀਤ ਸਿੰਘ ਗਰੇਵਾਲ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਕੇਂਦਰ ਸਰਕਾਰ ਵੱਲੋਂ ਕਣਕ ਦੇ 25 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਵਧਾਏ ਭਾਅ ਨੂੰ ਲੈ ਕੇ ਸਮਾਜ-ਸੇਵੀ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਕਾਫੀ ਨਿਰਾਸ਼ ਦਿਸੇ ਤੇ ਉਨ੍ਹਾਂ ਇਸ ਵਾਧੇ ਨੂੰ ਕੇਂਦਰ ਸਰਕਾਰ ਦਾ ਦੇਸ਼ ਦੇ ਕਿਸਾਨਾਂ ਨਾਲ ਕੀਤਾ ਇੱਕ ਕੋਝਾ ਮਜ਼ਾਕ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਹਰ ਵਿਆਕਤੀ ਸੋਖਿਆ ਜਾਣਕਾਰੀ ਜੁਟਾ ਲੈਂਦਾ ਹੈ। ਕੋਈ ਵੀ ਵਿਆਕਤੀ ਵਧੀ ਮਹਿੰਗਾਈ ਦਰ ਨਾਲ ਇਸ ਮਾਮੂਲੀ ਵਾਧੇ ਨੂੰ ਮਿਲਾ ਕੇ ਕੇਂਦਰ ਦੀ ਸਰਕਾਰ ਨੂੰ ਇਹ ਸਵਾਲ ਜ਼ਰੂਰ ਕਰੇ ਕਿ ਉਹ ਕਿਸਾਨਾਂ ਨਾਲ ਅਜਿਹਾ ਮਾੜਾ ਵਤੀਰਾ ਕਿਉਂ ਕਰ ਰਹੀ ਹੈ। ਸਰਕਾਰ ਖ਼ੁਦ ਮੰਨਦੀ ਹੈ ਦੇਸ਼ ਦੀ ਮਹਿੰਗਾਈ ਦਰ 4.2 ਫ਼ੀਸਦੀ ਹੋ ਚੁੱਕੀ ਹੈ ਤੇ ਸਰਕਾਰ ਇਸ ਹਿਸਾਬ ਨਾਲ ਹੀ ਕੇਂਦਰੀ ਸਰਕਾਰੀ ਮੁਲਾਜਮਾਂ ਦੀ ਤਨਖਾਹ ਵੀ ਵਧਾਉਣ ਜਾ ਰਹੀ। ਭਾਵੇਂ ਮਹਿੰਗਾਈ ਇਸ ਤੋਂ ਵੀ ਜਿਆਦਾ ਹੈ, ਉਸ ਨੇ ਕਿਸਾਨਾਂ ਨੂੰ ਪਿਛਲੀ 2585 ਰੁਪਏ ਪ੍ਰਤੀ ਕੁਵਿੰਟਲ ਦਾ ਇਕ ਫੀਸਦੀ ਵਾਧਾ ਵੀ ਨਹੀਂ ਦਿੱਤਾ, ਚਾਹੀਦਾ ਤਾਂ ਇਹ ਸੀ ਕਿ ਉਹ ਕਣਕ ਦੀ ਪਿਛਲੀ ਕੀਮਤ ਦਾ 4.2 ਫ਼ੀਸਦੀ ਦੇ ਹਿਸਾਬ ਨਾਲ ਵਾਧਾ 108.57 ਰੁਪਏ ਦੇ ਰੂਪ 'ਚ ਦਿੰਦੀ, ਪਰ ਉਸ ਨੇ ਅਜਿਹਾ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਵਿਰੋਧੀ ਸੀ ਤੇ ਰਹੂਗੀ।