- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਨ ਜੋਤੀ ਯਾਤਰਾ ਦੀਆਂ ਤਿਆਰੀਆਂ ਮੁਕੰਮਲ-ਚੌਧਰੀ ਯਸ਼ਪਾਲ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਮੀਟਿੰਗ ਦਾ ਪ੍ਰਬੰਧ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਦੀ ਅਗਵਾਈ ’ਚ ਸੰਸਥਾ ਦੇ ਕੇਂਦਰੀ ਦਫ਼ਤਰ ਸਥਾਨਕ ਮਾਤਾ ਰਾਣੀ ਚੌਂਕ ਵਿਖੇ ਕੀਤਾ ਗਿਆ। ਚੌਧਰੀ ਯਸ਼ਪਾਲ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 4 ਅਕਤੂਬਰ ਨੂੰ ਸਵੇਰੇ 9 ਵਜੇ ਜਵਾਹਰ ਨਗਰ ਕੈਂਪ ਤੋਂ ਕੱਢੀ ਜਾਣੀ ਵਾਲੀ ਪਾਵਨ ਜੋਤੀ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਹ ਯਾਤਰਾ 4 ਨੂੰ ਭਗਵਾਨ ਵਾਲਮੀਕਿ ਬ੍ਰਹਮਆਲਯ ਵਾਲਮੀਕਿ ਗੇਟ ਕੈਂਪ ਤੋਂ ਆਰੰਭ ਹੋ ਕੇ ਡਾ ਅੰਡਬੇਕਰ ਚੌਂਕ ਜਲੰਧਰ ਬਾਈਪਾਸ, ਫ਼ਿਲੌਰ, ਫਗਵਾੜਾ, ਜਲੰਧਰ ਸੁਭਾਨਪੁਰ, ਵਾਲਮੀਕਿ ਉਪਵਨ, ਬਿਆਸ, ਜੰਡਿਆਲਾ ਗੁਰੂ, ਗੋਲਡਨ ਗੇਟ, ਵਾਲਮੀਕਿ ਚੌਂਕ ਅੰਮ੍ਰਿਤਸਰ ਤੋਂ ਹੁੰਦੀ ਹੋਈ ਸ਼ਾਮ ਨੂੰ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਜਿੱਥੇ ਇਸ ਯਾਤਰਾ ’ਚ ਵੱਡੀ ਗਿਣਤੀ ਧਰਮਗੁਰੂ, ਸੰਤ, ਮਹਾਂਪੁਰਸ਼, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਉੱਥੇ ਹੀ ਥਾਂ-ਥਾਂ ’ਤੇ ਇਸ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ। ਇਸ ਯਾਤਰਾ ਦਾ ਉਦੇਸ਼ ਵਾਲਮੀਕਿ ਧਰਮ ਦਾ ਪ੍ਰਚਾਰ ਕਰਨਾ ਤੇ ਭਗਵਾਨ ਵਾਲਮੀਕਿ ਜੀ ਦੀ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾ ਕੇ ਲੋਕਾਂ ਨੂੰ ਧਰਮ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸਮੂਹ ਭਾਵਾਧਸ ਆਗੂਆਂ ਨੂੰ ਪਾਵਨ ਜੋਤੀ ਯਾਤਰਾ ’ਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਰੋਹਿਤ ਸਹੋਤਾ, ਦੇਵ ਰਾਜ ਅਸੁਰ, ਅਸ਼ੋਕ ਬੰਟੂ, ਜਤਿੰਦਰ ਘਾਵਰੀ, ਲਵ ਦਾਵਿ੍ਰੜ, ਰਾਜੂ ਸਭਰਵਾਲ, ਰੋਬਿਨ ਅਟਵਾਲ, ਅਦਿੱਤਯ ਬੱਗਣ ਆਦਿ ਹਾਜ਼ਰ ਸਨ।