- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਕਾਂਗਰਸ ਕਮੇਟੀ ਡੇਹਲੋਂ ਦੀ ਮੀਟਿੰਗ ’ਚ ਸਹਿ ਇੰਚਾਰਜ ਰਵਿੰਦਰ ਡਾਲਵੀ ਪੁੱਜੇ

-ਕਿਹਾ, ਸਾਰੇ ਇਕਜੁੱਟ ਹੋ ਕੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬ਼ੂਤ ਕਰਨ ਲਈ ਕਰਾਂਗੇ ਉਪਰਾਲੇ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਵੀਰਵਾਰ ਨੂੰ ਬਲਾਕ ਕਾਂਗਰਸ ਕਮੇਟੀ ਡੇਹਲੋਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਕਾਂਗਰਸ ਕਮੇਟੀ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ ਨੇ ਸ਼ਿਰਕਤ ਕੀਤੀ। ਇਸ ਅਹਿਮ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ,ਹਰਕਰਨ ਵੈਦ,ਹਿਰਦੇਪਾਲ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਬੀਬੀ ਕਿਰਨਦੀਪ ਕੌਰ ਗਰੇਵਾਲ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ, ਬੀਬੀ ਸੁਖਦੀਪ ਕੌਰ ਹਲਕਾ ਕੋਆਰਡੀਨੇਟਰ ਅਤੇ ਹਰਜੋਤ ਗਰੇਵਾਲ ਪ੍ਰਧਾਨ ਯੂਥ ਕਾਂਗਰਸ, ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾਲਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਰੇਕ ਅਹੁਦੇਦਾਰ ਤੇ ਵਰਕਰ ਦੀ ਮਿਹਨਤ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਅੱਜ ਪੰਜਾਬ ਵਿੱਚ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਵੋਟਰ ਸੂਚੀਆਂ ਦੀ ਸੁਧਾਈ ਵਰਗੇ ਅਹਿਮ ਕੰਮਾਂ ਵਿੱਚ ਕਾਂਗਰਸੀ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਾਰੇ ਅਹੁਦੇਦਾਰ ਆਪਸੀ ਤਾਲਮੇਲ ਵਧਾ ਕੇ ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਐੱਸਆਈਆਰ. ਸੰਬੰਧੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੁੱਢਲੇ ਆਧਾਰ 'ਤੇ ਹੱਲ ਕਰਵਾਉਣ।
ਡਾਲਵੀ ਨੇ ਭਰੋਸਾ ਪ੍ਰਗਟਾਇਆ ਕਿ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਨਾਲ ਪਾਰਟੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੁਲੰਦੀਆਂ 'ਤੇ ਪਹੁੰਚੇਗੀ। ਇਸ ਮੌਕੇ ਮੁੱਲਾਪੁਰ ਅਤੇ ਵੈਦ ਨੇ ਕਿਹਾ ਕਿ ਅਸੀਂ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕੇ ਵਿੱਚ ਪਾਰਟੀ ਨੂੰ ਹੋਰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ ਅਤੇ ਐੱਸਆਈਆਰ. ਸਮੇਤ ਪਾਰਟੀ ਵੱਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਮਾਂਗਟ, ਗੁਰਜਗਦੀਪ ਸਿੰਘ ਲਾਲੀ ਲਲਤੋਂ, ਗੁਰਜੀਤ ਰੰਗੀ, ਨਿਰਮਲ ਸਿੰਘ ਨਿੰਮਾ, ਪਰਮਿੰਦਰ ਸਿੰਘ ਗਾਬੀ, ਗੁਰਪ੍ਰੀਤ ਚਹਿਲ, ਗਗਨਦੀਪ ਗੁਰਮ, ਨਿੰਦਾ ਰਣੀਆਂ, ਹਰਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਚੰਨਾ ਕੈਂਡ,ਸਰਪੰਚ ਦਿਲਾਵਰ ਭੱਟੀ, ਰਣਜੀਤ ਸਿੰਘ ਚੁੱਪਕੀ,ਮਨਦੀਪ ਸਿੰਘ ਰਾਣਾ, ਮਨਦੀਪ ਸਿੰਘ ਰੰਗੀ, ਰਾਣਾ ਪੱਦੀ, ਅਵਤਾਰ ਸਿੰਘ ਸਾਬਕਾ ,ਮਨਸੁਖਬੀਰ ਸਿੰਘ,ਸਰਪੰਚ ਹਰਮੀਤ ਸਿੰਘ ਖਟੜਾ, ਨਛੱਤਰ ਸਿੰਘ ਖਟੜਾ, ਜਗਦੀਪ ਗਰੇਵਾਲ, ਪੰਮਾ ਜੱਸੋਵਾਲ,ਹਰਵਿੰਦਰ ਸਿੰਘ ਧਰੌੜ,ਨਿਸ਼ਾਨ ਸਿੰਘ ਸੋਨੀ, ਜੀਵਨ ਭੁੱਟਾ, ਪਿਆਰਾ ਸਿੰਘ ਭੁੱਟਾ, ਪ੍ਰਿੰਸ ਸੀਲੋਂ, ਸਿਕੰਦਰ ਸਿੰਘ ਰੰਗੀ, ਟਹਿਲ ਸਿੰਘ, ਸੁਖਦੇਵ ਸਿੰਘ, ਓਮ ਪ੍ਰਕਾਸ਼, ਬਲਜਿੰਦਰ ਜਰਖੜ, ਜੀਪੀ ਮਾਜਰੀ, ਬਿੱਟੂ ਲਲਤੋਂ, ਬਰਲਾਜ ਸਿੰਘ, ਮਾਨ ਸਿੰਘ ਦਿਓਲ, ਸਵਰਨ ਸਿੰਘ ਗੁਰਮ, ਦਵਿੰਦਰ ਸਿੰਘ ਲਲਤੋਂ, ਸਨੀ ਦੁੱਗਰੀ, ਧਰਵਿੰਦਰ ਸਿੰਘ ਪੱਦੀ, ਸਤਨਾਮ ਸਿੰਘ, ਲਾਲ ਸਿੰਘ, ਜਗਦੇਵ ਸਿੰਘ, ਪ੍ਰਿੰਸ ਧਾਲੀਵਾਲ ਸੋਸ਼ਲ ਮੀਡੀਆ ਇੰਚਾਰਜ, ਸੁਮਨਦੀਪ ਲਹਿਰਾ, ਜਗਵਿੰਦਰ ਸਿੰਘ ਲਲਤੋਂ, ਬਲਾਕ ਪ੍ਰਧਾਨ ਬਲਜੋਤ ਢੋਡੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਯੂਥ ਕਾਂਗਰਸ ਦੇ ਵਰਕਰ ਹਾਜ਼ਰ ਸਨ।