- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈ ਪਾਵਰ ਕਮੇਟੀ ਦੀ ਅਹਿਮ ਮੀਟਿੰਗ ਹੋਈ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਰਾਜ ਪੈਨਸ਼ਨਰ ਮਹਾਂਸੰਘ ਦੀ ਹਾਈ ਪਾਵਰ ਕਮੇਟੀ ਦੀ ਅਹਿਮ ਮੀਟਿੰਗ ਪੈਨਸ਼ਨ ਭਵਨ, ਲੁਧਿਆਣਾ ਵਿੱਚ ਮਹਾਂਸੰਘ ਦੇ ਸੂਬਾ ਪ੍ਰਧਾਨ ਡਾ. ਐੱਨਕੇ ਕਲਸੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜੋਗਿੰਦਰ ਸਿੰਘ, ਧਰਮਪਾਲ, ਜਰਨੈਲ ਸਿੰਘ ਸਿੱਧੂ, ਇੰਜੀ: ਦਲਜੀਤ ਸਿੰਘ ਕੋਹਲੀ, ਦਲਜੀਤ ਸਿੰਘ ਭੁੱਲਰ,ਸੁਸ਼ੀਲ ਕੁਮਾਰ, ਪਵਿੱਤਰ ਸਿੰਘ, ਜੀਤ ਸਿੰਘ ਬੰਗਾ, ਸੁਰਿੰਦਰ ਕੁਮਾਰ ਬਾਲੀਆਂ, ਜਸਵੰਤ ਸਿੰਘ ਕਲਸੀ, ਜੱਸਾ ਸਿੰਘ ਕਦਗਿੱਲ, ਸੁਰਜੀਤ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਹੋਰ ਕਈ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਡਾ. ਐੱਨਕੇ ਕਲਸੀ, ਜਨਰਲ ਸਕੱਤਰ ਜੋਗਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ 22 ਸਤੰਬਰ ਖਜਾਨ ਚੰਦ, ਸੁਰਿੰਦਰ ਸਿੰਘ ਸੋਇਤਾ, ਰਾਮ ਸਿੰਘ ਕਾਲੜਾ ਤੇ ਬੀਐੱਸ ਸੈਣੀ ਵੱਲੋਂ ਆਪਣੇ ਦਸਤਖਤਾਂ ਹੇਠ ਪ੍ਰੈਸ ਤੇ ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨਾਂ ਤੇ 18 ਸਤੰਬਰ, ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਸਬੰਧੀ ਕੀਤੀਆਂ ਇਤਰਾਜ਼ਯੋਗ ਟਿਪੱਣੀਆਂ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ। ਹਾਈ ਪਾਵਰ ਕਮੇਟੀ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਖਜਾਨ ਚੰਦ, ਸੁਰਿੰਦਰ ਸਿੰਘ ਸੋਇਤਾ, ਰਾਮ ਸਿੰਘ ਕਾਲੜਾ ਤੇ ਬੀਐੱਸ ਸੈਣੀ ਇਨ੍ਹਾਂ ਚਾਰ ਮੈਂਬਰਾਂ ਨੂੰ ਪੰਜਾਬ ਰਾਜ ਪੈਨਸ਼ਨਰ ਮਹਾਂਸੰਘ ਵਿੱਚੋਂ ਹਮੇਸ਼ਾ ਲਈ ਬਰਖ਼ਾਸਤ ਕੀਤਾ ਜਾਂਦਾ ਹੈ। ਮੀਟਿੰਗ ਦੇ ਅੰਤ ਵਿੱਚ ਹਾਈ ਪਾਵਰ ਕਮੇਟੀ ਵੱਲੋਂ ਪੰਜਾਬ ਰਾਜ ਪੈਨਸ਼ਨਰ ਮਹਾਂਸੰਘ ਦੇ ਸਮੂਹ ਯੁਨਿਟਾਂ ਦੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਤੇ ਹੱਕਾਂ ਲਈ ਗਠਿਤ ਸਾਂਝੀ ਤਾਲਮੇਲ ਕਮੇਟੀ ਵੱਲੋਂ ਲਏ ਫੈਸਲਿਆਂ ਅਨੁਸਾਰ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾਂ ਰੈਲੀ ਤੇ 20, 21 ਅਕਤੂਬਰ ਨੂੰ ਹੋਣ ਵਾਲੇ ਐਕਸ਼ਨਾਂ ’ਚ ਵਧ ਚੜ੍ਹ ਕੇ ਸ਼ਮੂਲੀਅਤ ਯਕੀਨੀ ਬਣਾਉਣ। ਮੀਟਿੰਗ ’ਚ ਹਾਈ ਪਾਵਰ ਕਮੇਟੀ ਮੈਂਬਰਾਂ ਤੋਂ ਇਲਾਵਾ ਜਗਦੀਸ਼ ਚੰਦਰ ਸ਼ਰਮਾ, ਰਛਭਿੰਦਰ ਸਿੰਘ, ਧਰਮ ਸਿੰਘ, ਅਰਮੀਕ ਸਿੰਘ, ਦਰਸ਼ਨ ਸਿੰਘ, ਇੰਦਰਪਾਲ ਸਿੰਘ, ਲਛਮਣ ਸਿੰਘ, ਹਰਚੰਦ ਸਿੰਘ, ਬਾਰਾ ਸਿੰਘ ਕੰਗ, ਦਿਲਬਾਗ ਸਿੰਘ, ਪ੍ਰੀਤਮ ਸਿੰਘ, ਰਛਪਾਲ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ।