- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣ ਕਣ ਵਿੱਚ ਵੱਸਦੈ ਪ੍ਰਮਾਤਮਾ-ਸਾਧਵੀ ਮੀਨਾਕਸ਼ੀ ਭਾਰਤੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼ਿਵ ਦਿਆਲਾ ਮੰਦਰ ਵੱਲੋਂ ਮੰਦਰ ਵਿੱਚ ਜਾਰੀ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦੇ ਦੂਜੇ ਦਿਨ ਸਾਧਵੀ ਮੀਨਾਕਸ਼ੀ ਭਾਰਤੀ ਅਨੁਸਾਰ ਮਾਤਾ ਸਤੀ ਨੇ ਜਦੋਂ ਨਰ ਰੂਪ ਧਾਰ ਕੇ ਲੀਲ੍ਹਾ ਕਰ ਰਹੇ ਪ੍ਰਭੂ ਸ੍ਰੀ ਰਾਮ ਨੂੰ ਦੇਖਿਆ ਤਾਂ ਸੰਦੇਹਗ੍ਰਸਤ ਹੋ ਗਏ ਕਿ ਜੇ ਇਹ ਭਗਵਾਨ ਹਨ ਤਾਂ ਇਨ੍ਹਾਂ ਨੂੰ ਇਹ ਕਿਉਂ ਨਹੀਂ ਪਤਾ ਕਿ ਇਨ੍ਹਾਂ ਦੀ ਪਤਨੀ ਨੂੰ ਕੌਣ ਲੈ ਗਿਆ ਹੈ। ਉਸ ਸਮੇਂ ਜਦੋਂ ਭਗਵਾਨ ਸ਼ਿਵ ਨੇ ਮਾਤਾ ਸਤੀ ਨੂੰ ਪ੍ਰਭੂ ਦੀ ਪਰਖ ਲਈ ਭੇਜਿਆ ਤਾਂ ਉਨ੍ਹਾਂ ਨੇ ਮਾਤਾ ਸੀਤਾ ਦਾ ਰੂਪ ਧਾਰ ਲਿਆ ਪਰ ਪ੍ਰਭੂ ਉਨ੍ਹਾਂ ਨੂੰ ਝੱਟ ਪਛਾਣ ਲੈਂਦੇ ਹਨ। ਗੋਸਵਾਮੀ ਤੁਲਸੀ ਦਾਸ ਜੀ ਕਹਿੰਦੇ ਹਨ ਕਿ ਸਤੀ ਨੇ ਉੱਥੇ ਖੜ੍ਹੇ-ਖੜ੍ਹੇ ਇੱਕ ਅਲੌਕਿਕ ਦ੍ਰਿਸ਼ ਦੇਖਿਆ, ਕਿ ਚਾਰੇ ਦਿਸ਼ਾਵਾਂ ਵਿੱਚ ਰਾਮ, ਸੀਤਾ ਲਕਸ਼ਮਣ ਹਨ ਕੋਈ ਵੀ ਸਥਾਨ ਉਨ੍ਹਾਂ ਤੋਂ ਖਾਲੀ ਨਹੀਂ ਹੈ।
ਸਾਧਵੀ ਨੇ ਦੱਸਿਆ ਕਿ ਇਹ ਗੱਲ ਪਰਮ ਸੱਚ ਹੈ ਕਿ ਸੰਸਾਰ ਵਿੱਚ ਅਜਿਹਾ ਕੋਈ ਸਥਾਨ ਨਹੀਂ ਜਿੱਥੇ ਪਰਮਾਤਮਾ ਦਾ ਵਾਸ ਨਾ ਹੋਵੇ ਭਾਵ ਪ੍ਰਮਾਤਮਾ ਕਣ ਕਣ ’ਚ ਵੱਸਦੈ ਪਰ ਸਾਡੇ ਕੋਲ ਉਹ ਅੱਖ ਹੀ ਨਹੀਂ, ਜਿਸ ਨਾਲ ਅਸੀਂ ਉਸਨੂੰ ਕਣ-ਕਣ ਵਿੱਚ ਦੇਖ ਸਕੀਏ। ਕਿਉਂਕਿ ਈਸ਼ਵਰ ਦਿਵਯ ਦ੍ਰਿਸ਼ਟੀ ਦਾ ਵਿਸ਼ਾ ਹੈ, ਬੁੱਧੀ ਅਤੇ ਮਨ ਨਾਲ ਸਮਝਣ ਦਾ ਨਹੀਂ। ਇਸ ਲਈ ਕਣ-ਕਣ ’ਚ ਹੋਣ ਦੇ ਬਾਵਜੂਦ ਸਾਨੂੰ ਦਿਖਾਈ ਨਹੀਂ ਦਿੰਦਾ। ਦੂਜੇ ਦਿਨ ਕਥਾ ਨੂੰ ਵਿਰਾਮ ਪ੍ਰਭੂ ਦੀ ਪਾਵਨ ਆਰਤੀ ਦੇ ਨਾਲ ਕੀਤਾ ਗਿਆ ਜਿਸ ਵਿੱਚ ਮੰਦਰ ਕਮੇਟੀ ਦੇ ਸਾਰੇ ਮੈਂਬਰ ਮੌਜੂਦ ਰਹੇ।