- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰਾਸਤੀ ਅਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਦੀ ਵਰਕਸ਼ਾਪ ਸਮਾਪਤ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ ਦੀ ਵਿਰਾਸਤੀ ਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਹਿੱਸਾ ਲੈਣ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਨਿਰਦੇਸ਼ਕ ਵਿਦਿਆਰਥੀ ਭਲਾਈ, ਪੀਏਯੂ, ਲੁਧਿਆਣਾ ਵੱਲੋਂ ਵਿਦਿਆਰਥੀ ਭਵਨ ਵਿਖੇ ਦੋ ਦਿਨੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਡਾ. ਸੂਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਇਸ ਸ਼ੈਸ਼ਨ ਦਾ ਅੰਤਰ-ਕਾਲਜ ਯੁਵਕ ਮੇਲਾ 30 ਅਕਤੂਬਰ ਤੋਂ 6 ਨਵੰਬਰ ਤੱਕ ਕਰਵਾਇਆ ਜਾਵੇਗਾ। ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ, ਡਾ. ਰੁਪਿੰਦਰ ਕੌਰ ਨੇ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਯੂਨੀਵਰਸਿਟੀ ਦੇ ਰਜਿਸਟਰਿੰਗ ਅਫਸਰ ਸਤਵੀਰ ਸਿੰਘ ਨੇ ਦੱਸਿਆ ਕਿ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਕੈਂਪਸ ਦੇ ਸਾਰੇ ਕਾਲਜਾਂ ਦੇ ਨਾਲ ਨਾਲ ਪੀਏਯੂ. ਐਗਰੀਕਲਚਰ ਕਾਲਜ, ਬੱਲੋਵਾਲ ਸੌਂਖੜੀ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ ਵੱਖ ਵੰਨਗੀਆਂ ਸਬੰਧੀ ਮਾਹਿਰਾਂ ਤੋਂ ਸਿਖਲਾਈ ਲਈ। ਇਸ ਵਰਕਸ਼ਾਪ ਦੌਰਾਨ ਡਾ ਅਭੀਸ਼ੇਕ ਸ਼ਰਮਾ, ਪ੍ਰਧਾਨ ਯੂਨੀਵਰਸਿਟੀ ਫਾਈਨ ਆਰਟਸ ਅਤੇ ਫੋਟੋਗ੍ਰਾਫੀ ਕਲੱਬ, ਡਾ. ਕਮਲਦੀਪ ਸਿੰਘ ਸੰਘਾ, ਡਾ ਸ਼ਰਨਬੀਰ ਕੌਰ ਬੱਲ, ਡਾ ਕਰਨਬੀਰ ਸਿੰਘ ਗਿੱਲ, ਡਾ. ਸੁਮਨ ਕੁਮਾਰੀ, ਡਾ. ਗੁਰਨਾਜ਼ ਗਿੱਲ (ਵੱਖ-ਵੱਖ ਕਾਲਜਾਂ ਦੇ ਡੀਡੀਐੱਮਸੀ ਪ੍ਰਧਾਨ), ਸਾਰੇ ਕਾਲਜਾਂ ਤੋਂ ਸਬੰਧਤ ਅਧਿਆਪਕ ਇੰਚਾਰਜ ਵੀ ਸ਼ਾਮਲ ਹੋਏ। ਡਾ. ਆਸ਼ੂ ਤੂਰ ਨੇ ਇਸ ਵਰਕਸ਼ਾਪ ਦੌਰਾਨ ਮੰਚ ਦਾ ਸੰਚਾਲਨ ਕੀਤਾ।