- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਲਾ ਕਮੇਟੀ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਕਮੇਟੀ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ, ਜਿਸ ਵਿੱਚ ਸਟੇਟ ਦੇ ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਲੁਧਿਆਣਾ ਅਤੇ ਐਡਵਾਈਜ਼ਰ ਡਾ. ਸੁਰਜੀਤ ਸਿੰਘ ਲੁਧਿਆਣਾ, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਬਲਾਕ ਰਾਏਕੋਟ ਦੇ ਸਾਬਕਾ ਸਕੱਤਰ ਡਾ. ਇਮਰਾਨ ਖਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ 99 ਫੀਸਦੀ ਮਿਹਨਤਕਸ਼ ਤੇ ਆਮ ਲੋਕ ਗਰੀਬੀ ਭੁੱਖ ਮਰੀ ਬੇਰੁਜ਼ਗਾਰੀ ਮਹਿੰਗਾਈ ਭਰਿਸ਼ਟਾਚਾਰ ਹਰ ਤਰ੍ਹਾਂ ਦੀ ਲੁੱਟ-ਖੋਹ ਤੇ ਜਬਰ ਜੁਲਮ ਦਾ ਨਰਕ ਢੋਣ ਲਈ ਮਜਬੂਰ ਹਨ। ਇਸ ਮੌਕੇ ਬਲਾਕ ਖੰਨਾ ਸਮਰਾਲਾ ਵੱਲੋਂ, ਵਿਸ਼ੇਸ਼ ਉੱਦਮ ਕਰਕੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਸਿਵਲ ਸਰਜਨ ਲੁਧਿਆਣਾ ਨੂੰ ਡੈਪੂਟੇਸ਼ਨ ਮਿਲ ਕੇ ਟ੍ਰੇਨਿੰਗ ਸਬੰਧੀ ਜਮਾ ਕਰਾਈਆਂ ਫਾਈਲਾਂ ਬਾਬਤ ਆ ਰਹੀਆਂ ਕੁਝ ਸਮੱਸਿਆਵਾਂ ਬਾਰੇ ਜੋ ਗੱਲਬਾਤ ਹੋਈ ਉਸਦੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਬਲਾਕ ਮੁੱਲਾਪੁਰ ਸੁਧਾਰ ਤੋਂ ਪ੍ਰਧਾਨ ਡਾ ਕਰਨੈਲ ਸਿੰਘ ਸਹੌਲੀ, ਵਾਈਸ ਪ੍ਰੈਸੀਡੈਂਟ ਡਾ. ਹਰਦੀਪ ਸਿੰਘ ਪਮਾਲ, ਡਾ. ਨਿਰਮਲ ਸਿੰਘ ਚੇਅਰਮੈਨ, ਡਾ ਬਲਵੰਤ ਸਿੰਘ ਗਿੱਲ , ਡਾ. ਧਰਮਿੰਦਰ ਸਿੰਘ ਢੱਟ, ਡਾ ਰਣਜੀਤ ਸਿੰਘ ਹਸਨਪੁਰ, ਬਲਾਕ ਰਾਏਕੋਟ ਤੋਂ ਡਾ. ਇਮਰਾਨ ਖਾਨ ਕੁਠਾਲਾ, ਡਾ. ਹਰਬੰਸ ਸਿੰਘ ਭੱਟੀ, ਡਾ. ਕੁਲਵਿੰਦਰ ਸਿੰਘ ਡਾ. ਹਰਦੀਪ ਕੁਮਾਰ ਕਲਸੀਆਂ ਡਾ. ਇੰਦਰਜੀਤ ਸਿੰਘ ਤਲਵੰਡੀ ਕਲਾਂ, ਬਲਾਕ ਖੰਨਾ ਸਮਰਾਲਾ ਤੋਂ ਪ੍ਰਧਾਨ ਡਾ. ਜਸਵਿੰਦਰ ਸਿੰਘ, ਡਾ. ਮੇਜਰ ਸਿੰਘ ਬਲਾਕ ਚੇਅਰਮੈਨ, ਡਾ. ਜੋਰਾਵਰ ਸਿੰਘ ਬਲਾਕ ਸੈਕਟਰੀ ਤੇ ਡਾ. ਸੁਰਿੰਦਰ ਸਿੰਘ, ਬਲਾਕ ਜਗਰਾਉ ਤੋਂ ਲਛਮਣ ਸਿੰਘ ਤੇ ਗੁਰਮੀਤ ਸਿੰਘ, ਬਲਾਕ ਗਿੱਲ ਰੋਡ ਤੋਂ ਡਾ ਹਰਦੀਪ ਸਿੰਘ ਪ੍ਰਧਾਨ, ਡਾ. ਓਮ ਪ੍ਰਕਾਸ਼ ਯਾਦਵ ਸਕੱਤਰ, ਡਾ. ਸੁਖਦੇਵ ਰਮਨ ਸੀਨੀਅਰ ਮੀਤ ਪ੍ਰਧਾਨ ਤੇ ਡਾ ਕੁਲਵਿੰਦਰ ਸਿੰਘ ਖ਼ਜ਼ਾਨਚੀ ਸ਼ਾਮਲ ਹੋਏ।