ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਸਨਮਾਨਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਸਨਮਾਨਿਤ
Publish Date: Wed, 30 Sep 2026 08:57 PM (IST)
Updated Date: Thu, 01 Oct 2026 04:07 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰੂਦੁਆਰਾ ਗੁਰੂ ਹਰਗੋਬਿੰਦਗ੍ਹੜ ਸਾਹਿਬ ਗਧਾਪੁਰ ਵਿਖੇ ਪਰਮ ਸੰਤ ਬਾਬਾ ਸੁੱਚਾ ਸਿੰਘ ਦੇ ਬਰਸੀ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮਾਂ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮਹਾਂਪੁਰਸ਼ਾਂ ਨੇ ਕਈ ਔਕੜਾਂ ’ਤੇ ਕਸ਼ਟਾਂ ਦਾ ਟਾਕਰਾ ਕਰਦਿਆਂ ਆਪਣੇ ਆਦਰਸ਼ ਦੀ ਪੂਰਤੀ ਕੀਤੀ। ਬਾਬਾ ਜੀ ਨੇ ਮਹਾਂਪੁਰਸ਼ਾਂ ਦੇ ਜੀਵਨ ਤੇ ਆਦਰਸ਼ਾਂ ਦਾ ਜ਼ਿਕਰ ਕਰਦਿਆਂ ਸਮਝਾਇਆ ਕਿ ਅਸੀਂ ਵੀ ਆਪਣਾ ਜੀਵਨ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਢਾਲੀਏ ਅਤੇ ਗੁਰਮਤ ਮਾਰਗ ਦੇ ਪਾਂਧੀ ਬਣੀਏ ਅਤੇ ਜਗਤ ਜਲੰਦੇ ਤੋਂ ਜੀਵਨ ਮੁਕਤ ਹੋਈਏ। ਉਨ੍ਹਾਂ ਅਜੋਕੇ ਵਕਤ ਦੀਆਂ ਮੁਸ਼ਕਲਾਂ-ਚਣੌਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਸੰਸਾਰੀਕਰਨ ਨੇ ਅਜੋਕੇ ਯੁੱਗ ਚ ਜਦੋਂ ਮਨੁੱਖ ਇਕੱਲਾ ਰਹਿ ਗਿਆ ਅਤੇ ਤਨਾਅ ਭਰਪੂਰ ਜਿੰਦਗੀ ਬਤੀਤ ਕਰ ਰਿਹਾ ਹੈ ਉਸ ਸਮੇਂ ਤੰਤੀ ਸਾਜ਼ਾਂ ਦੁਆਰਾ ਪੁਰਾਤਨ ਗੁਰਮਤਿ ਸੰਗੀਤ ਆਧਾਰਿਤ ਗੁਰਬਾਣੀ ਸ਼ਬਦ ਕੀਰਤਨ ਹੀ ਸੰਸਾਰ ਚ ਉਦਾਰ ਲਈ ਸਾਰੇ ਸੰਕਟਾਂ ਕਲੇਸ਼ਾਂ ਤੇ ਦੇ ਹੱਲ ਲਈ ਇਕੋ ਇੱਕ ਸਾਰਥਕ ਅਤੇ ਸੰਪੂਰਨ ਸਾਧਨ ਹੈ। ਆਓ! ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਦੀ ਰੋਸ਼ਨੀ ਵਿੱਚ ਦਰਸਾਏ ਮਾਰਗ ਤੇ ਚੱਲਦਿਆਂ ਆਪਣੀਆਂ ਜਿੰਦਗੀ ਰੋਸ਼ਨ ਕਰੀਏ ਅਤੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਨਿੱਬੜੀਏ। ਇਸ ਮੌਕੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਜਥੇਦਾਰ ਬਾਬਾ ਸਾਧੂ ਸਿੰਘ , ਗਿਆਨੀ ਕੇਵਲ ਸਿੰਘ ਹੈਬੋਵਾਲ, ਬਾਬਾ ਬਲਦੇਵ ਸਿੰਘ ਜੋਧੇਵਾਲ ਬਸਤੀ ਲੁਧਿਆਣਾ ਆਦਿ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।