- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਬੀ ਸਰਕਾਰੀ ਸੇਵਾ ਉਪਰੰਤ ਅਮ੍ਰਿਤ ਕੌਰ ਹੋਏ ਸੇਵਾਮੁਕਤ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਅਮ੍ਰਿਤ ਕੌਰ 30 ਸਤੰਬਰ 2026 ਨੂੰ ਲੰਬੀ ਸਰਕਾਰੀ ਸੇਵਾ ਉਪਰੰਤ ਸੇਵਾਮੁਕਤ ਹੋਏ। ਉਨ੍ਹਾਂ 16 ਸਤੰਬਰ 1997 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ ਵਿਖੇ ਆਪਣੀ ਸੇਵਾ ਸ਼ੁਰੂ ਕੀਤੀ। ਲਗਭਗ 8 ਸਾਲ ਦੀ ਸੇਵਾ ਉਪਰੰਤ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਬ੍ਰਿਜ ’ਚ ਤਾਇਨਾਤ ਹੋਏ, ਜਿੱਥੇ ਉਨ੍ਹਾਂ ਨੇ ਡੀਪੀਈ ਵਜੋਂ ਸੇਵਾ ਨਿਭਾਈ। 19 ਅਪ੍ਰੈਲ 2021 ਨੂੰ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਦੀ ਲੈਕਚਰਾਰ ਵਜੋਂ ਸੇਵਾ ਸੰਭਾਲੀ। ਸਕੂਲ ਨਾਲ ਉਨ੍ਹਾਂ ਦੀ ਲਗਭਗ 21 ਸਾਲਾਂ ਦੀ ਸੇਵਾ ਰਹੀ। ਆਪਣੀ ਸੇਵਾ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਵੀ ਯੋਗਦਾਨ ਪਾਇਆ। ਉਨ੍ਹਾਂ ਦੇ ਪੜ੍ਹਾਏ ਕਈ ਵਿਦਿਆਰਥੀ ਅੱਜ ਵਿਜੀਲੈਂਸ, ਪੁਲਿਸ, ਫੌਜ, ਬੈਂਕਿੰਗ ਤੇ ਹੋਰਨਾਂ ਖੇਤਰਾਂ ਵਿੱਚ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਹਨ। ਸੇਵਾਮੁਕਤ ਸਮਾਗਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਬਲਵੀਰ ਕੌਰ ਅਤੇ ਸਮੂਹ ਸਟਾਫ਼ ਤੋਂ ਇਲਾਵਾ ਅਮ੍ਰਿਤ ਕੌਰ ਦੇ ਪਤੀ ਭਰਪੂਰ ਸਿੰਘ ਰਾਏ, ਬੇਟੀ ਅਨਮੋਲ ਕੌਰ, ਬੇਟਾ ਰਣਵੀਰ ਸਿੰਘ ਰਾਏ, ਦਮਾਦ ਅਭਿਨਵ ਸਰਨਾ, ਭਰਾ ਰਾਜਵਿੰਦਰ ਸਿੰਘ ਤੇ ਭਾਬੀ ਗੁਰਪ੍ਰੀਤ ਸਮੇਤ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਅਮ੍ਰਿਤ ਕੌਰ ਨੇ ਆਪਣੀ ਸੇਵਾ ਦੌਰਾਨ ਮਿਲੇ ਸਹਿਯੋਗ ਅਤੇ ਸਤਿਕਾਰ ਲਈ ਸਕੂਲ ਦੀ ਪ੍ਰਿੰਸੀਪਲ, ਸਮੂਹ ਸਟਾਫ਼, ਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਆਪਣੀ ਸੇਵਾ ਦੌਰਾਨ ਵਿਦਿਆਰਥੀਆਂ ਨੂੰ ਅੱਗੇ ਵਧਦਾ ਦੇਖਣਾ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰਾਪਤੀ ਤੇ ਸੰਤੁਸ਼ਟੀ ਹੈ।