- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗਪਤੀਆਂ ਦੀ ਆਵਾਜ਼ ਬੰਦ ਕਰਨ ਲਈ 200-250 ਕਾਰਖ਼ਾਨੇਦਾਰਾਂ ਖਿਲਾਫ਼ ਮੁਕੱਦਮਾ ਦਰਜ

-ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਸਬੰਧੀ ਸਨਅਤਕਾਰਾਂ ਨੇ ਲਾਇਆ ਸੀ ਧਰਨਾ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਕਾਰਖ਼ਾਨਿਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰਨਾ ਬਹੁਤ ਹੀ ਚਿੰਤਾਜਨਕ ਤੇ ਨਿਰਾਸ਼ਾਜਨਕ ਗੱਲ ਹੈ।
ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਉਦਯੋਗ ਬਿਜਲੀ ਦੇ ਗੰਭੀਰ ਸੰਕਟ ਨਾਲ ਜੂਝ ਰਹੀ ਸੀ। ਰਾਤ ਸਮੇਂ 8-8 ਅਤੇ 12-12 ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗਦੇ ਰਹੇ ਅਤੇ ਦਿਨ ਸਮੇਂ ਵੀ 3-3, 4-4 ਤੇ 5-5 ਘੰਟਿਆਂ ਦੇ ਕੱਟਾਂ ਕਾਰਨ ਉਦਯੋਗਿਕ ਇਕਾਈਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਇਸ ਸਬੰਧੀ ਕਾਰਖ਼ਾਨੇਦਾਰਾਂ ਵੱਲੋਂ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ, ਪਰ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ। ਜਦੋਂ ਵਾਰ-ਵਾਰ ਗੱਲਬਾਤ ਅਤੇ ਮੀਟਿੰਗਾਂ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ, ਤਾਂ ਹੌਜਰੀ ਉਦਯੋਗ ਵੱਲੋਂ ਆਪਣੀ ਸਮੱਸਿਆ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸਮਰਾਲਾ ਚੌਂਕ ਵਿਖੇ ਧਰਨਾ ਲਗਾਇਆ ਗਿਆ। ਹੁਣ ਇਸ ਧਰਨੇ ਦੇ ਸਬੰਧ ਵਿੱਚ ਐਫ਼ਆਈਆਰ ਨੰਬਰ 0231 ਦਰਜ ਕਰਕੇ ਬੌਬੀ ਜਿੰਦਲ ਸਮੇਤ 200 ਤੋਂ 250 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਨਾ ਬਹੁਤ ਹੀ ਗੰਭੀਰ ਮਾਮਲਾ ਹੈ। ਕਾਰਖ਼ਾਨੇਦਾਰ ਆਪਣੀਆਂ ਜਾਇਜ਼ ਸਮੱਸਿਆਵਾਂ ਲਈ ਆਵਾਜ਼ ਉਠਾਉਂਦੀ ਹੈ, ਤਾਂ ਉਸ ਦੀ ਆਵਾਜ਼ ਸੁਣਨ ਦੀ ਬਜਾਏ ਉਸ ਉੱਪਰ ਪਰਚੇ ਦਰਜ ਕਰਨਾ ਕਿਸੇ ਵੀ ਤਰ੍ਹਾਂ ਮੰਨਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ FIR ਨੰਬਰ 0231 ਦੀ ਨਿਰਪੱਖ ਸਮੀਖਿਆ ਕਰਕੇ ਬੇਕਸੂਰ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਬੇਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ।ਜੇਕਰ ਇਸ ਮਾਮਲੇ ਦਾ ਢੁੱਕਵਾਂ ਹੱਲ ਨਾ ਕੀਤਾ ਗਿਆ ਅਤੇ ਉਦਯੋਗ ਨਾਲ ਜੁੜੇ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਗਿਆ, ਤਾਂ ਸਾਰੀਆਂ ਇੰਡਸਟਰੀਅਲ ਅਤੇ ਵਪਾਰਕ ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਇਸ ਮਾਮਲੇ ਨੂੰ ਸਾਂਝੇ ਤੌਰ ’ਤੇ ਉੱਚ ਪੱਧਰ ’ਤੇ ਉਠਾਉਣ ਲਈ ਮਜਬੂਰ ਹੋਣਗੀਆਂ।
-ਬਾਕਸ-
ਐਫਆਈਆਰ ਲੋਕਤੰਤਰ ਦਾ ਕਤਲ, ਕਾਰੋਬਾਰੀ ਡਰਨ ਵਾਲੇ ਨਹੀ : ਠੁਕਰਾਲ
48) ਜਸਵਿੰਦਰ ਸਿੰਘ ਠੁਕਰਾਲ
ਪੰਜਾਬ ਡਾਇਰਸ ਐਸੋਸੀਏਸ਼ਨ ਦੇ ਪ੍ਰਧਾਨ ਬਾਬੀ ਜਿੰਦਲ ਅਤੇ 200 ਤੋ ਵੱਧ ਕਾਰੋਬਾਰੀਆਂ ਦੇ ਖਿਲਾਫ ਬਿਜਲੀ ਕੱਟਾ ਦੇ ਵਿਰੋਧ ਵਿੱਚ ਲਗਾਏ ਧਰਨੇ ਕਾਰਨ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆ ਸਮਾਲ ਸਕੇਲ ਮੈਨੂਫੈਕਚਰਜ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਇਹ ਮੁਕੱਦਮਾ ਲੋਕਤੰਤਰ ਦਾ ਕਤਲ ਹੈ, ਕਿਉਕਿ ਆਪਣੀਆ ਮੰਗਾ ਲਈ ਰੋਸ ਪ੍ਰਦਰਸ਼ਨ ਕਰਨਾ ਧਰਨਾ ਲਗਾਉਣਾ ਸਵਿਧਾਨ ਅਨੁਸਾਰ ਅਧਿਕਾਰ ਹੈ। ਇਹ ਮੁਕੱਦਮਾ ਕਾਰੋਬਾਰੀਆ ਨੂੰ ਡਰਾਉਣ ਦੀ ਸਾਜਿਸ਼ ਹੈ, ਪ੍ਰੰਤੂ ਕਾਰੋਬਾਰੀ ਡਰਨ ਵਾਲੇ ਨਹੀ ਸਗੋ ਡਟ ਕੇ ਮੁਕਾਬਲਾ ਕਰਨਗੇ। ਠੁਕਰਾਲ ਨੇ ਕਿਹਾ ਕਿ ਇਸ ਮੁਕਦਮੇ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਜਾਦੀ ਹੈ।