- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸਚਿਨ ਪਾਇਲਟ ਨੂੰ ਬਾਵਾ ਨੇ ‘ਸੰਘਰਸ਼ ਦੇ 45 ਸਾਲ’ ਪੁਸਤਕ ਕੀਤੀ ਭੇਂਟ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨਾਲ ਮੁਲਾਕਾਤ ਕਰਕੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏਆਈਸੀਸੀ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਦਿੱਲੀ ਕੁੱਲ ਹਿੰਦ ਕਾਂਗਰਸ ਦੇ ਦਫਤਰ ਇੰਦਰਾ ਭਵਨ ਵਿਖੇ ਮਿਲ ਕੇ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 356ਵੇਂ ਜਨਮ ਉਤਸਵ ਸਮਾਗਮ 'ਤੇ ਆਉਣ ਦਾ ਸੱਦਾ ਦਿੱਤਾ ਤੇ ਬਾਵਾ ਨੇ ਉਹਨਾਂ ਨੂੰ ਆਪਣੇ ਜੀਵਨ 'ਤੇ ਲਿਖੀ ਪੁਸਤਕ 'ਸੰਘਰਸ਼ ਦੇ 45 ਸਾਲ' ਭੇਟ ਕੀਤੀ। ਇਸ ਸਮੇਂ ਸਚਿਨ ਪਾਇਲਟ ਨੇ ਯਾਦ ਦਿਵਾਇਆ ਕਿ ਉਹ 20 ਸਾਲ ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਉਤਸਵ 'ਤੇ ਲੁਧਿਆਣਾ ਵਿਖੇ ਆਏ ਸਨ। ਇਸ ਸਮੇਂ ਬਾਵਾ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਓਬੀਸੀ ਲੁਧਿਆਣਾ ਦੇ ਪ੍ਰਧਾਨ ਵਰਿੰਦਰ ਭੱਲਾ ਵੀ ਹਾਜ਼ਰ ਸਨ। ਬਾਵਾ ਨੇ ਕਿਹਾ ਕਿ ਮਰਹੂਮ ਭਾਰਤ ਦੇ ਗ੍ਰਹਿ ਮੰਤਰੀ ਰਾਜੇਸ਼ ਪਾਇਲਟ (ਸਚਿਨ ਪਾਇਲਟ ਦੇ ਪਿਤਾ ਜੀ) ਜਦੋਂ ਧੀਆਂ ਦੇ ਲੋਹੜੀ ਮੇਲੇ 'ਤੇ ਦਾਖਾ ਸਕੂਲ ਦੀ ਗਰਾਊਂਡ ’ਚ ਕਰੀਬ 28 ਸਾਲ ਪਹਿਲਾਂ ਆਏ ਸਨ ਤਾਂ ਉਸ ਸਮੇਂ ਪੰਜਾਬ ਦੇ ਵਿਦੇਸ਼ਾਂ ਵਿੱਚ ਜਾ ਕੇ ਕਿਰਤ ਕਰਨ ਵਾਲੇ ਸੈਂਕੜੇ ਨੌਜਵਾਨਾਂ ਨਾਲ ਵੱਡਾ ਦੁਖਾਂਤ ਵਾਪਰਿਆ ਸੀ। ਉਸ ਸਮੇਂ ਮਾਲਟਾ ਕਿਸ਼ਤੀ ਕਾਂਡ ਵਿੱਚ ਪੰਜਾਬ ਦੇ ਸੈਂਕੜੇ ਨੌਜਵਾਨ ਮਾਰੇ ਗਏ ਸਨ ਤਾਂ ਇਸ ਸਮੇਂ ਮਰਹੂਮ ਪੰਜਾਬੀ ਸੱਭਿਆਚਾਰ ਦੇ ਪਿਤਾਮਾ, ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਨੇ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦੁਖਾਂਤ ਰਾਜੇਸ਼ ਪਾਇਲਟ ਜੀ ਨਾਲ ਸਟੇਜ ਤੋਂ ਸਾਂਝਾ ਕੀਤਾ ਸੀ ਤਾਂ ਪਾਇਲਟ ਨੇ ਤੁਰੰਤ ਸੀਬੀਆਈ ਜਾਂਚ ਕਰਵਾਉਣ ਦਾ ਭਰੋਸਾ ਦਵਾਇਆ ਅਤੇ ਦੂਸਰੇ ਦਿਨ ਹੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਤੋਂ ਸੀ.ਬੀ.ਆਈ ਜਾਂਚ ਦੇ ਆਰਡਰ ਕਰਵਾ ਕੇ ਉਸਨੂੰ ਪਾਇਲਟ ਸਾਹਿਬ ਨੇ ਕਾਲ ਕੀਤੀ ਸੀ ਕਿ ਸੀ.ਬੀ.ਆਈ ਜਾਂਚ ਦੇ ਆਰਡਰ ਕਰਵਾ ਦਿੱਤੇ ਹਨ। ਇਸ ਤਰ੍ਹਾਂ ਮਰਹੂਮ ਰਜੇਸ਼ ਪਾਇਲਟ ਜੀ ਨੇ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਨਿਆਂ ਦਿਵਾਇਆ ਸੀ।