- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਗਵਾਨ ਸ਼ਿਵ ਕਥਾ ਸ਼ੁਰੂ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼ਿਵ ਦਿਆਲਾ ਮੰਦਰ ਵੱਲੋਂ ਸ਼ੁਰੂ ਕਰਵਾਈ ਗਈ ਭਗਵਾਨ ਸ਼ਿਵ ਕਥਾ ਦੇ ਪਹਿਲੇ ਦਿਨ ਸਾਧਵੀ ਮੀਨਾਕਸ਼ੀ ਭਾਰਤੀ ਨੇ ਕਿਹਾ ਕਿ ਸ਼ਿਵ ਮਹਾਪੁਰਾਣ ਇੱਕ ਵਿਲੱਖਣ ਤੇ ਦਿਵਯਤਾ ਨਾਲ ਭਰਪੂਰ ਗ੍ਰੰਥ ਹੈ। ਸ਼ਿਵ ਮਹਾਪੁਰਾਣ ਦੀ ਕਥਾ ਮਨੁੱਖ ਜਾਤੀ ਨੂੰ ਸੁਖ ਸਮ੍ਰਿੱਧੀ ਅਤੇ ਆਨੰਦ ਦੇਣ ਵਾਲੀ ਹੈ। ਸਾਧਵੀ ਨੇ ਦੱਸਿਆ ਕਿ ਕਥਾ ਸੁਣਨਾ ਤਾਂ ਸਹਿਜ ਹੈ ਪਰ ਇਸ ’ਚ ਉਤਰਨ ਦੀ ਕਲਾ ਸਾਨੂੰ ਕੇਵਲ ਇਕ ਸੰਤ ਹੀ ਸਿਖਾ ਸਕਦੇ ਹਨ। ਚੰਚੁਲਾ ਨਾਮ ਦੀ ਇਸਤਰੀ ਨੂੰ ਜਦੋਂ ਸੰਤ ਦਾ ਸੰਗ ਮਿਲਿਆ ਤਾਂ ਉਹ ਸ਼ਿਵ ਧਾਮ ਦੀ ਅਨੁਗਾਮਿਨੀ ਬਣੀ। ਸੰਤ ਦੀ ਕਿਰਪਾ ਨਾਲ ਲੰਕਿਨੀ ਦੇ ਜੀਵਨ ਵਿੱਚ ਪਰਿਵਰਤਨ ਹੋਇਆ। ਸੰਤ ਦੇ ਚਰਨਾਂ ਦਾ ਪ੍ਰਤਾਪ ਹੀ ਅਜਿਹਾ ਹੈ ਕਿ ਅਹਿਲਿਆ, ਸ਼ਬਰੀ ਵਰਗੇ ਭਗਤ ਇਸ ਨੂੰ ਪ੍ਰਾਪਤ ਕਰਕੇ ਸਹਿਜ ਹੀ ਭਵਸਾਗਰ ਤੋਂ ਪਾਰ ਹੋ ਗਏ। ਸੰਤ ਦੇ ਸੰਗ ਨਾਲ ਹੀ ਮਾਰੂਥਲ ਜੀਵਨ ਵਿੱਚ ਬਹਾਰ ਆ ਜਾਂਦੀ ਹੈ। ਨੀਰਸ ਜੀਵਨ ਸਰਸ ਬਣ ਜਾਂਦਾ ਹੈ। ਪਰਮਾਤਮਾ ਨਾਲ ਮਿਲਣ ਲਈ ਸੰਤ ਇੱਕ ਵਿਚੋਲੀਆ ਹਨ। ਇਸ ਲਈ ਸਾਨੂੰ ਜੀਵਨ ਵਿੱਚ ਪੂਰਨ ਸੰਤ ਦੀ ਖੋਜ ਵਿੱਚ ਅੱਗੇ ਵਧਣਾ ਚਾਹੀਦਾ ਹੈ, ਜੋ ਸਾਡਾ ਮਿਲਾਪ ਪਰਮਾਤਮਾ ਨਾਲ ਕਰਵਾ ਦੇਣ। ਕਥਾ ਨੂੰ ਪ੍ਰਭੂ ਦੀ ਪਾਵਨ ਆਰਤੀ ਨਾਲ ਵਿਰਾਮ ਦਿੱਤਾ।