- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ ਜ਼ਰੂਰੀ:ਨਿਯਮਾਂ ਨੂੰ ਛਿੱਕੇ ਟੰਗ ਕੇ ਬਣ ਰਿਹਾ ਕਮਰਸ਼ੀਅਲ ਵੇਹੜਾ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ ਸਾਹਨੇਵਾਲ
ਨਗਰ ਨਿਗਮ ਕਮਿਸ਼ਨਰ ਵੱਲੋਂ ਨਿਯਮਾਂ ਦੇ ਉਲਟ ਬਣ ਰਹੀਆਂ ਇਮਾਰਤਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦੇਣ ਦੇ ਬਾਵਜੂਦ ਵਾਰਡ-24 ਅਧੀਨ ਪੈਂਦੇ ਪਿੰਡ ਮੁੰਡੀਆਂ ਕਲਾਂ ਅੰਦਰ ਨਿਯਮਾਂ ਨੂੰ ਛਿੱਕੇ ਟੰਗ ਕੇ ਕਮਰਸ਼ੀਅਲ ਵਿਹੜਾ ਉਸਾਰਿਆ ਜਾ ਰਿਹਾ ਹੈ। ਮੁਹੱਲਾ ਨਿਵਾਸੀਆਂ ਵੱਲੋਂ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਰਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਕੁੱਝ ਲੋਕ ਨਿਯਮਾਂ ਦੇ ਉਲਟ ਕਮਰਸ਼ੀਅਲ ਵੇਹੜੇ ਦੀ ਉਹ ਸਾਰੀ ਕਰ ਰਹੇ ਹਨ ਤਾਂ ਜੋ ਵੇਹੜਾ ਉਸਾਰ ਕੇ ਇਸ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕਮਰੇ ਕਿਰਾਏ ’ਤੇ ਦਿੱਤੇ ਜਾ ਸਕਣ ਜਦੋਂ ਕਿ ਉਨ੍ਹਾਂ ਦਾ ਇਹ ਇਲਾਕਾ ਪੁਰਾਣਾ ਪੇਂਡੂ ਇਲਾਕਾ ਹੈ ਜਿਸ ਵਿੱਚ ਜੱਦੀ ਪੁਸ਼ਤੀ ਲੋਕ ਰਹਿੰਦੇ ਹਨ। ਜੇਕਰ ਇੱਥੇ ਇਸ ਤਰ੍ਹਾਂ ਦੇ ਕਮਰਸ਼ੀਅਲ ਵਿਹੜੇ ਬਣਨਗੇ ਤਾਂ ਮੁਹੱਲੇ ਦਾ ਮਾਹੌਲ ਖਰਾਬ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਪਲਾਟ ਦੇ ਵਿੱਚ ਕਮਰਸ਼ੀਅਲ ਵੇਹੜਾ ਉਸਾਰਿਆ ਜਾ ਰਿਹਾ ਹੈ ਉਸਦੇ ਬਿਲਕੁਲ ਨਾਲ ਗੁਰੂਘਰ ਹੈ ਤੇ ਇਹ ਪ੍ਰਵਾਸੀਆਂ ਤੇ ਬਣ ਰਹੇ ਕਮਰਿਆ ਦੇ ਵਿੱਚ ਰਹਿਣ ਵਾਲੇ ਲੋਕ ਗੁਟਕਾ ਬੀੜੀ ਦਾ ਵੀ ਸੇਵਨ ਕਰਨਗੇ ਜੋ ਕਿ ਸਿੱਧੇ ਤੌਰ ਤੇ ਗੁਰੂ ਘਰ ਦੀ ਬੇਅਦਬੀ ਹੈ। ਉਹਨਾਂ ਵੱਲੋਂ ਲਿਖਤੀ ਸ਼ਿਕਾਇਤ ਨਗਰ ਨਿਗਮ ਦੇ ਕਮਿਸ਼ਨਰ ਅਤੇ ਬਿਲਡਿੰਗ ਇੰਸਪੈਕਟਰ ਨੂੰ ਦਿੱਤੀ ਹੈ ਪਰ ਇਹ ਕਮਰਸ਼ੀਅਲ ਵੇਹੜਾ ਬਿਨਾਂ ਕਿਸੇ ਰੋਕ ਟੋਕ ਦੇ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਵਿਹੜੇ ’ਤੇ ਤੁਰੰਤ ਰੋਕ ਲਗਾਈ ਜਾਵੇ ਕਿਉਂਕਿ ਨਾ ਤਾਂ ਇਹਨਾਂ ਨੇ ਨਗਰ ਨਿਗਮ ਤੋਂ ਕੋਈ ਨਕਸ਼ਾ ਪਾਸ ਕਰਵਾਇਆ ਹੈ ਅਤੇ ਨਾ ਹੀ ਇਸ ਇਲਾਕੇ ਅੰਦਰ ਇਸ ਤਰ੍ਹਾਂ ਕਮਰਸ਼ੀਅਲ ਵੇਹੜਾ ਉਸਾਰਿਆ ਜਾਂ ਸਕਦਾ ਹੈ। ਇਸ ਸਬੰਧੀ ਜਦੋਂ ਬਿਲਡਿੰਗ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਫਿਰ ਵੀ ਉਹ ਕੱਲ ਚੈੱਕ ਕਰਵਾਉਣਗੇ। ਜੇਕਰ ਕੋਈ ਬਿਲਡਿੰਗ ਨਿਯਮਾਂ ਦੇ ਉਲਟ ਉਸਾਰੀ ਜਾ ਰਹੀ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।