3 ਦਿਨਾ ਫ਼ਿਲਮ ਫੈਸਟੀਵਲ ਦੀ ‘ਪਿੰਡੀ ਦੇ ਗੁਰਚਰਨ’ ਨਾਲ ਹੋਵੇਗੀ ਸ਼ੁਰੂਆਤ 1 ਨੰਬਰ ਦੀ ਲੀਡ:3 ਰੋਜ਼ਾ ਫਿਲਮ ਫੈਸਟੀਵਲ ਦਾ ਪੰਜਾਬੀ ਫਿਲਮ ‘ਪਿੰਡੀ ਦੇ ਗੁਰਚਰਨ’ ਨਾਲ ਹੋਵੇਗੀ ਸ਼ੁਰੂਆਤ
Publish Date: Wed, 30 Sep 2026 07:22 PM (IST)
Updated Date: Thu, 01 Oct 2026 04:04 AM (IST)
-ਭਲਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਲਮ ਫੈਸਟੀਵਲ ਦਾ ਕਰਨਗੇ ਉਦਘਾਟਨ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਭਾਰਤ ਦਾ ਸਭ ਤੋਂ ਵੱਡਾ ਚੱਲਦਾ ਸਿਨੇਮਾ ਫੈਸਟੀਵਲ ਦੀ ਉਡੀਕ ਕਰ ਰਹੇ ਸ਼ਹਿਰਵਾਸੀਆਂ ਦੀ ਉਡੀਕ ਖ਼ਤਮ ਹੋਣ ਜਾ ਰਹੀ ਹੈ, ਕਿਉਂਕਿ 2 ਅਕਤੂਬਰ ਨੂੰ ਪੰਜਾਬੀ ਫ਼ਿਲਮ ‘ਪਿੰਡੀ ਦੇ ਗੁਰਚਰਨ’ ਨਾਲ ਫਿਲਮ ਫੈਸਟੀਵਲ ਦੀ ਰਸਮੀ ਸ਼ੁਰੂਆਤ ਹੋਵੇਗੀ। ਸਿਨੇਮਾ ਦੇ ਪਰਦੇ ’ਤੇ ਕਹਾਣੀਆਂ ਜਦੋਂ ਜੀਵੰਤ ਹੁੰਦੀਆਂ ਹਨ, ਤਾਂ ਦਰਸ਼ਕ ਵੀ ਉਨ੍ਹਾਂ ਦਾ ਹਿੱਸਾ ਬਣ ਜਾਂਦੇ ਹਨ। ਅਜਿਹਾ ਹੀ ਰੋਮਾਂਚ ਲੈ ਕੇ ਅਦਾਰਾ ਜਾਗਰਣ ਫਿਲਮ ਫੈਸਟੀਵਲ ਇਕ ਵਾਰ ਫਿਰ ਲੁਧਿਆਣਾ ਪਹੁੰਚ ਰਿਹਾ ਹੈ। ਫਿਲਮਾਂ, ਸਿਤਾਰਿਆਂ ਤੇ ਮਨੋਰੰਜਨ ਨਾਲ ਭਰਪੂਰ ਤਿੰਨ ਰੋਜ਼ਾ ਫੈਸਟੀਵਲ ਦੀ ਸ਼ੁਰੂਆਤ 2 ਅਕਤੂਬਰ ਨੂੰ ਸਿਨੇਪੋਲਿਸ, ਐੱਮਬੀਡੀ ਮਾਲ ਵਿਖੇ ਹੋਵੇਗੀ ਅਤੇ ਇਹ 4 ਅਕਤੂਬਰ ਤੱਕ ਚੱਲੇਗਾ। ਫਿਲਮ ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਫ਼ਿਲਮ ਫੈਸਟੀਵਲ ਨੂੰ ਲੈ ਕੇ ਸ਼ਹਿਰ ਦੇ ਸਿਨੇਮਾ ਪ੍ਰੇਮੀਆਂ ਵਿੱਚ ਉਤਸ਼ਾਹ ਹੈ। ਕੋਈ ਵੱਡੇ ਪਰਦੇ ’ਤੇ ਆਪਣੀਆਂ ਪਸੰਦੀਦਾ ਫਿਲਮਾਂ ਦੇਖਣ ਲਈ ਉਤਸੁਕ ਹੈ ਤਾਂ ਕੋਈ ਚਹੇਤੇ ਕਲਾਕਾਰਾਂ ਨੂੰ ਨੇੜਿਓਂ ਮਿਲਣ ਦੀ ਉਡੀਕ ਕਰ ਰਿਹਾ ਹੈ। -ਬਾਕਸ- -ਅਦਾਕਾਰ ਵਿਨੈ ਪਾਠਕ, ਗਾਇਕ ਜਸਵੀਰ ਜੱਸੀ ਤੇ ਅਦਾਕਾਰਾ ਸ਼ਰਨ ਕੌਰ ਵਧਾਉਣਗੇ ਰੌਣਕ ਫੈਸਟੀਵਲ ਦੇ ਦੂਜੇ ਦਿਨ 3 ਅਕਤੂਬਰ ਨੂੰ ਅਦਾਕਾਰ ਵਿਨੈ ਪਾਠਕ ਆਪਣੀ ਮੌਜੂਦਗੀ ਨਾਲ ਰੌਣਕ ਵਧਾਉਣਗੇ। ਉਨ੍ਹਾਂ ਦੀ ਸਹਿਜ ਅਦਾਕਾਰੀ ਤੇ ਵੱਖਰੇ ਅੰਦਾਜ਼ ਲਈ ਦਰਸ਼ਕਾਂ ਵਿੱਚ ਖਾਸ ਦਿਲਚਸਪੀ ਹੈ। ਫੈਸਟੀਵਲ ਦੇ ਆਖਰੀ ਦਿਨ ਪੰਜਾਬੀ ਗਾਇਕ ਜਸਵੀਰ ਜੱਸੀ ਸ਼ਿਰਕਤ ਕਰਨਗੇ। ਉਨ੍ਹਾਂ ਦੀ ਮੌਜੂਦਗੀ ਨਾਲ ਫੈਸਟੀਵਲ ਵਿੱਚ ਸੰਗੀਤ ਅਤੇ ਮਨੋਰੰਜਨ ਦਾ ਰੰਗ ਹੋਰ ਗੂੜ੍ਹਾ ਹੋਵੇਗਾ। ਇਸੇ ਤਰ੍ਹਾਂ ਅਦਾਕਾਰਾ ਸ਼ਰਨ ਕੌਰ ਵੀ ਦਰਸ਼ਕਾਂ ਦੇ ਰੂਬਰੂ ਹੋਵੇਗੀ। -ਬਾਕਸ- -ਫ਼ਿਲਮ ਦੇਖੋ ਤੇ ਇਨਾਮ ਵੀ ਜਿੱਤੋ ਫਿਲਮ ਫੈਸਟੀਵਲ ਇਸ ਵਾਰ ਫੈਸਟੀਵਲ ਨਾਲ ਸਬੰਧਤ ਰੋਜ਼ਾਨਾ ਸਵਾਲ ਵੀ ਪੁੱਛੇ ਜਾ ਰਹੇ ਹਨ। ਸਹੀ ਜਵਾਬ ਦੇਣ ਵਾਲਿਆਂ ਵਿੱਚੋਂ ਡਰਾਅ ਰਾਹੀਂ ਇਨਾਮ ਕੱਢੇ ਜਾਣਗੇ। ਅੱਜ ਦਾ ਸਵਾਲ ਹੈ ਕਿ 2 ਤੋਂ 4 ਅਕਤੂਬਰ ਤੱਕ ਹੋਣ ਵਾਲੇ ਜਾਗਰਣ ਫਿਲਮ ਫੈਸਟੀਵਲ ਵਿੱਚ ਸਕੂਲੀ ਵਿਦਿਆਰਥੀਆਂ ਲਈ ਕਿਹੜੀ ਫਿਲਮ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ? ਪਾਠਕ ਆਪਣਾ ਜਵਾਬ ਵਟਸਐਪ ਨੰਬਰ 98729-00194 ’ਤੇ ਭੇਜ ਸਕਦੇ ਹਨ। ਜਵਾਬ ਦੇ ਨਾਲ ਨਾਮ, ਪਤਾ ਅਤੇ ਉਮਰ ਵੀ ਦਰਜ ਕਰਨੀ ਹੋਵੇਗੀ। -ਬਾਕਸ- -ਇਹ ਰਹੇਗਾ ਫਿਲਮਾਂ ਦਾ ਸ਼ਡਿਊਲ 2 ਅਕਤੂਬਰ : ਸ਼ਾਮ 5 ਵਜੇ ਪੰਜਾਬੀ ਫਿਲਮ ਪਿੰਡੀ ਦੇ ਗੁਰਚਰਨ ਦਿਖਾਈ ਜਾਵੇਗੀ। ਸ਼ਾਮ 7.15 ਵਜੇ ਸ਼ਾਰਟ ਫਿਲਮ ਸ਼ੋਕੇਸ ਵਿੱਚ ਏ ਵੇ, ਸਾਈਲੈਂਟ ਸੈਕਰਿਫਾਈਸ, ਸ਼ੈਡੋਜ਼ ਆਫ ਦ ਮੂਨਲਾਈਟ ਨਾਈਟ ਅਤੇ ਏ ਲਿਟਲ ਗੋਲਡ ਫਿਸ਼ ਦਿਖਾਈਆਂ ਜਾਣਗੀਆਂ। ਰਾਤ 8.30 ਵਜੇ ਭੋਜਪੁਰੀ ਫਿਲਮ ਬੋਧ ਦੀ ਸਕ੍ਰੀਨਿੰਗ ਹੋਵੇਗੀ। 3 ਅਕਤੂਬਰ : ਸਵੇਰੇ 9.45 ਵਜੇ ਜੂਨੀਅਰ ਚਿੜੀਆ ਦਿਖਾਈ ਜਾਵੇਗੀ। ਦੁਪਹਿਰ 12 ਵਜੇ ਸ਼ਾਰਟ ਫਿਲਮ ਸ਼ੋਕੇਸ ਵਿੱਚ ਕੇਸਿਕ ਕੁਲਕ (ਦਿ ਕੱਟ ਈਅਰ), ਦਿਨ ਤੇ ਰਾਤ ਤੇ ਅਵਗੁੰਠਨ ਦੀ ਸਕ੍ਰੀਨਿੰਗ ਹੋਵੇਗੀ। ਦੁਪਹਿਰ 1.45 ਵਜੇ ਮੈਕ ਸੈਸ਼ਨ, 2.30 ਵਜੇ ਫਿਲਮ ਬਹਾਦੁਰ, ਸ਼ਾਮ 6 ਵਜੇ ਸਰਹੱਦ ਸਪੈਸ਼ਲ ਸਕ੍ਰੀਨਿੰਗ ਮੈਂ ਵਾਪਸ ਆਵਾਂਗਾ ਅਤੇ ਰਾਤ 9 ਵਜੇ ਮਾਈਟਰਨ ਦਿਖਾਈ ਜਾਵੇਗੀ। 4 ਅਕਤੂਬਰ : ਸਵੇਰੇ 9.30 ਵਜੇ ਡਿਸਪੈਚਿਸ ਫ੍ਰਾਮ ਦ ਵਾਲ ਕਾਰਨਰ ਤੇ ਫਾਈਂਡਿੰਗ ਗ੍ਰੈਂਡ ਪਾ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਹੋਵੇਗੀ। ਸਵੇਰੇ 11.15 ਵਜੇ ਦ ਮਿਡਨਾਈਟ ਥੈਰੇਪਿਸਟ, ਦ ਐਂਡਲੈੱਸ ਸਕਾਲਰ, ਸਾਈਲੈਂਸ ਆਫ ਸੈਕਰਡ ਲੈਂਡ ਤੇ ਦਿ ਲਾਸਟ ਬ੍ਰੀਥ ਦਿਖਾਈਆਂ ਜਾਣਗੀਆਂ। ਦੁਪਹਿਰ 12.30 ਵਜੇ ਹਨੂੰਮਾਨ ਅੰਸ਼ ਦੀ ਸਕ੍ਰੀਨਿੰਗ ਹੋਵੇਗੀ। ਦੁਪਹਿਰ 3.15 ਵਜੇ ਅਦਾਕਾਰਾ ਸ਼ਰਨ ਕੌਰ ਨਾਲ ਵਾਰਤਾਲਾਪ ਸੈਸ਼ਨ ਤੇ ਸ਼ਾਮ 4.15 ਵਜੇ ਏਆਈ ’ਤੇ ਐਰੀਨਾ ਐਨੀਮੇਸ਼ਨ ਵੱਲੋਂ ਸੈਸ਼ਨ ਕਰਵਾਇਆ ਜਾਵੇਗਾ। ਸ਼ਾਮ 6.15 ਵਜੇ ਅਨੁਰਾਗ ਅਤੇ ਰਾਤ 8.30 ਵਜੇ ਗੁਜਰਾਤੀ ਫ਼ਿਲਮ ਪਾਤਕੀ ਦੀ ਸਕ੍ਰੀਨਿੰਗ ਨਾਲ ਫੈਸਟੀਵਲ ਦੀ ਸਮਾਪਤੀ ਹੋਵੇਗੀ।