ਨਸ਼ਾ ਮੁਕਤ ਪੰਜਾਬ ਯਾਤਰਾ ਦਾ ਪਿੰਡ ਜਰਖੜ ’ਚ ਸਵਾਗਤ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਗਿੱਲ ਦੇ ਪਿੰਡ ਜਰਖੜ ਵਿਖੇ ਸਵਾਗਤ
Publish Date: Tue, 29 Sep 2026 10:26 PM (IST)
Updated Date: Wed, 30 Sep 2026 04:13 AM (IST)
22) ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਏ ਦ੍ਰਿੜ੍ਹ ਸੰਕਲਪ ਤਹਿਤ ਚਲਾਈ ਜਾ ਰਹੀ ਨਸ਼ਾਮੁਕਤ ਪੰਜਾਬ ਯਾਤਰਾ ਦਾ ਵਿਧਾਨ ਸਭਾ ਹਲਕਾ ਗਿੱਲ ਦੇ ਇਤਿਹਾਸਕ ਪਿੰਡ ਜਰਖੜ ਵਿਖੇ ਪੁੱਜਣ ਤੇ ਹਲਕਾ ਗਿੱਲ ਦੇ ਯੂਥ ਆਗੂ ਪ੍ਰਗਟ ਸਿੰਘ ਤੇ ਭਾਜਪਾ ਆਗੂ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਇਲਾਕਾ ਵਾਸੀਆਂ, ਨੌਜਵਾਨਾਂ ਤੇ ਪਾਰਟੀ ਵਰਕਰਾਂ ਵੱਲੋਂ ਢੋਲ-ਧਮੱਕੇ, ਫੁੱਲਾਂ ਦੀ ਵਰਖਾ ਅਤੇ ਹਾਰ ਪਾ ਕੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਬਰਾੜ ਤੇ ਜੀਵਨ ਗਰਗ ਨੇ ਕਿਹਾ ਕਿ ਇਸ ਯਾਤਰਾ ਦਾ ਇੱਕੋ-ਇੱਕ ਮੁੱਖ ਮਕਸਦ ਪੰਜਾਬ ਦੀ ਗਰਕ ਰਹੀ ਜਵਾਨੀ ਨੂੰ ਨਸ਼ਿਆਂ ਦੀ ਭਿਆਨਕ ਦਲਦਲ ਚੋਂ ਬਾਹਰ ਕੱਢਣਾ, ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਕੇ ਮੁੱਖ ਧਾਰਾ ’ਚ ਵਾਪਸ ਲਿਆਉਣਾ ਤੇ ਸੂਬੇ ਦੇ ਸੁਨਹਿਰੀ ਭਵਿੱਖ ਦੀ ਮੁੜ ਸਿਰਜਣਾ ਕਰਨਾ ਹੈ। ਭਾਜਪਾ ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਗਲੀ-ਮੁਹੱਲੇ ’ਚ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਤਾਂ ਜੋ ਸਾਡੇ ਪੰਜਾਬ ਨੂੰ ਮੁੜ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਨਸ਼ਾ ਤਸਕਰਾਂ ਤੇ ਨੱਥ ਪਾਉਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ਭਾਜਪਾ ਆਗੂ ਲਖਵਿੰਦਰ ਸਿੰਘ ਅਤੇ ਯੂਥ ਆਗੂ ਪ੍ਰਗਟ ਸਿੰਘ ਨੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਗਿੱਲ ਦਾ ਇਕ-ਇਕ ਨੌਜਵਾਨ ਤੇ ਇਲਾਕਾ ਵਾਸੀ ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਇਸ ਇਤਿਹਾਸਕ ਮੁਹਿੰਮ ਵਿੱਚ ਚੱਟਾਨ ਵਾਂਗ ਨਾਲ ਖੜ੍ਹੇ ਹਨ। ਇਸ ਮੌਕੇ ਪਾਰਸ ਸਰੀਂਹ, ਕੁਲਵਿੰਦਰ ਸਿੰਘ ਸੈਂਕੀ ਜਸੋਵਾਲ,ਜਸਵੰਤ ਸਿੰਘ, ਹਰਵਿੰਦਰ ਸਿੰਘ, ਦਲੀਪ ਪਾਠਕ, ਸੰਤੋਖ ਸਿੰਘ, ਪ੍ਰਭਾਤ ਸ਼ਰਮਾ, ਸੁਖਜੀਵਨ ਸਿੰਘ, ਕੁਲਦੀਪ ਸਿੰਘ, ਨਿਤਨ ਕੁਮਾਰ, ਓਮ ਪ੍ਰਕਾਸ਼, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਰਘਵੀਰ ਸਿੰਘ, ਸੋਨੀ, ਦਵਿੰਦਰ ਕੁਮਾਰ, ਸਿਮਰਪ੍ਰੀਤ ਢਿੱਲੋਂ, ਲਸਮਣ ਭਾਰਤੀ, ਨਵਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਹਰਮਨ, ਕਰਮਦੀਪ, ਨਿਤਨ ਸ਼ਰਮਾ ਅਤੇ ਅਰਸ਼ਦੀਪ ਸਿੰਘ ਸਮੇਤ ਸਮਾਗਮ ਦੌਰਾਨ ਇਲਾਕੇ ਦੇ ਪੰਚਾਂ-ਸਰਪੰਚਾਂ, ਮੋਹਤਬਰਾਂ, ਵੱਡੀ ਗਿਣਤੀ ਵਿੱਚ ਯੂਥ ਵਰਕਰਾਂ, ਔਰਤਾਂ ਤੇ ਭਾਜਪਾ ਦੇ ਸਥਾਨਕ ਆਗੂਆਂ ਨੇ ਭਾਰੀ ਸ਼ਮੂਲੀਅਤ ਕੀਤੀ।