- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਵਾਉਣਾ ਪਹਿਲੀ ਤਰਜੀਹ-ਚੇਅਰਮੈਨ ਵਰਤੀਆ

ਜਸਦੀਪ ਵਰਤੀਆ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਉੱਤਰੀ ਬਾਜੀਗਰ ਸੈਲ ਦੇ ਚੇਅਰਮੈਨ ਸੁਰਜੀਤ ਵਰਤੀਆ ਦੇ ਯਤਨਾਂ ਸਦਕਾ ਵਾਰਡ-1 ਅਧੀਨ ਬਾਜੀਗਰ ਮੁਹੱਲਾ ਗੁਰਬਖਸ਼ ਕਲੋਨੀ ਗਟਰ ਦੇ ਖੁੱਲੇ ਢੱਕਣ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਚੇਅਰਮੈਨ ਵਰਤੀਆ ਨੇ ਦੱਸਿਆ ਕਿ ਪਾਣੀ ਗੰਦਾ ਆਉਣ ਕਾਰਨ ਇਲਾਕਾ ਨਿਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ 'ਤੇ ਜੇਈ ਨਾਲ ਮੌਕੇ ਦਾ ਦੌਰਾ ਕੀਤਾ। ਜਾਂਚ ਦੌਰਾਨ ਕੁੱਝ ਕਨੈਕਸ਼ਨ ਪਾਈਪਾਂ ਟੁੱਟੀਆਂ ਮਿਲੀਆਂ, ਜਿਸ ਕਾਰਨ ਗੰਦਾ ਪਾਣੀ ਸਪਲਾਈ 'ਚ ਮਿਲ ਰਿਹਾ ਸੀ। ਨਗਰ ਨਿਗਮ ਵੱਲੋ ਟੁੱਟੀਆਂ ਪਾਈਪਾਂ ਬਦਲ ਕੇ ਨਵੀਆਂ ਪਾਈਪਾਂ ਪਾਈਆਂ ਗਈਆਂ। ਇਸ ਦੇ ਨਾਲ ਹੀ ਮੇਨ ਰੋਡ ਦੀ ਸੁਪਰ ਸੈਕਸ਼ਨ ਮਸ਼ੀਨ ਰਾਹੀਂ ਸਫ਼ਾਈ ਵੀ ਕਰਵਾਈ ਗਈ। ਕੰਮ ਮੁਕੰਮਲ ਹੋਣ ਤੋਂ ਬਾਅਦ ਪਾਣੀ ਦੀ ਸਮੱਸਿਆ ਹੱਲ ਹੋਣ 'ਤੇ ਮੁਹੱਲਾ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ। ਸੁਰਜੀਤ ਵਰਤੀਆ ਚੇਅਰਮੈਨ ਨੇ ਕਿਹਾ ਕਿ ਵਾਰਡ ਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਮੌਕੇ ਰੋਸ਼ਨ ਵਰਤੀਆ, ਕਾਲਾ ਰਾਮ, ਨੇਕ ਚੰਦ ਸ਼ੰਕਰ, ਵਿਜੇ, ਬਿੰਦਰ ਆਦਿ ਹਾਜ਼ਰ ਸਨ।