- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਤਾਂ ਦੇ ਅਨੁਸਾਰ ਹੋਣਾ ਚਾਹੀਦੈ ਮਨੁੱਖ ਦਾ ਖਾਣ-ਪੀਣ-ਸਾਧਵੀ ਉੱਤਮਾ ਭਾਰਤੀ

-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਨੇ ਕੈਲਾਸ਼ ਨਗਰ ਆਸ਼ਰਮ ’ਚ ਮਨਾਇਆ 'ਵਿਸ਼ਵ ਦਿਲ ਦਿਵਸ'
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਲੁਧਿਆਣਾ ਵੱਲੋਂ ਸਥਾਨਕ ਆਸ਼ਰਮ ਕੈਲਾਸ਼ ਨਗਰ ਵਿਖੇ ਸੰਸਥਾਨ ਦੇ ਸਮਾਜਿਕ ਪ੍ਰਕਲਪ 'ਆਰੋਗਯ' ਤਹਿਤ 'ਵਿਸ਼ਵ ਦਿਲ ਦਿਵਸ' ਮਨਾਇਆ ਗਿਆ। ਇਸ ਮੌਕੇ ਸਾਧਵੀ ਉੱਤਮਾ ਭਾਰਤੀ ਨੇ ਦੱਸਿਆ ਕਿ ਦਿਲ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਪਰ ਆਧੁਨਿਕ ਜੀਵਨ ਸ਼ੈਲੀ ਵਿੱਚ ਅਸਵੱਛ ਖਾਣ-ਪੀਣ, ਕਸਰਤ ਅਤੇ ਸੈਰ ਆਦਿ ਨੂੰ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਨਾ ਕਰ ਸਕਣ ਕਾਰਨ ਭਾਰਤ ਵਿੱਚ ਪਿਛਲੇ 15 ਸਾਲਾਂ ਵਿੱਚ ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀ ਮੌਤ ਦਰ 34 ਫ਼ੀਸਦੀ ਵਧ ਗਈ ਹੈ। ਹਾਈ ਬਲੱਡ ਪ੍ਰੈਸ਼ਰ, ਕੋਲੈਸਟਰੋਲ ਦਾ ਵਧਣਾ ਅਤੇ ਵਾਧੂ ਫੈਟ ਦਾ ਵਧਣਾ ਸਿੱਧੇ ਤੌਰ 'ਤੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਸਾਡਾ ਸਿਹਤਮੰਦ ਖਾਣ-ਪੀਣ, ਕਸਰਤ ਅਤੇ ਸਹੀ ਦਿਨਚਰਿਆ ਸਾਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸੇ ਮੌਕੇ ਡਾ. ਸਨੇਹਦੀਪ ਕੌਰ ਨੇ ਆਪਣੇ ਭਾਸ਼ਣ ਵਿਚ ਹਾਜ਼ਰ ਲੋਕਾਂ ਨੂੰ ਦਿਲ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ, ਨਿਯਮਤ ਚੈੱਕਅਪ ਲਈ ਪ੍ਰੇਰਿਤ ਕੀਤਾ ਅਤੇ ਬਲੱਡ ਪ੍ਰੈਸ਼ਰ ਅਤੇ ਸਾਡੀ ਦਿਲ ਦੀ ਧੜਕਣ ਕਿਵੇਂ ਇੱਕ-ਦੂਜੇ ਨਾਲ ਜੁੜੇ ਹੋਏ ਹਨ, ਇਸ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਚਾਨਕ ਪੈਣ ਵਾਲੇ ਦਿਲ ਦੇ ਦੌਰੇ ਦੀ ਸਥਿਤੀ ਵਿੱਚ ਤੁਰੰਤ ਕੀ ਉਪਚਾਰ ਕਰਨਾ ਚਾਹੀਦਾ ਹੈ, ਇਸ ਲਈ ਲਾਈਵ ਡੈਮੋਨਸਟ੍ਰੇਸ਼ਨ ਦਿੰਦੇ ਹੋਏ ਸੀਪੀਆਰ. ਦੀ ਟ੍ਰੇਨਿੰਗ ਵੀ ਦਿੱਤੀ। ਇਸ ਮੌਕੇ ਆਯੁਰਵੇਦ ਦੇ ਮਾਹਿਰ ਡਾ. ਆਸ਼ੀਸ਼ ਨੇ ਰੋਜ਼ਾਨਾ ਜੀਵਨ ਵਿੱਚ ਸਾਡੇ ਰਿਸ਼ੀ-ਮੁਨੀਆਂ ਦੀ ਸਨਾਤਨ ਪੱਧਤੀ ਆਯੁਰਵੇਦ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਭਾਰਤ ਵਿੱਚ ਕੁੱਲ 6 ਰੁੱਤਾਂ ਹੁੰਦੀਆਂ ਹਨ ਅਤੇ ਉਸੇ ਦੇ ਅਨੁਸਾਰ ਸਾਡਾ ਖਾਣ-ਪੀਣ ਹੋਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿੱਥੇ ਲੋਕਾਂ ਨੇ ਵਿਜ਼ਿਟ ਕਰਕੇ ਦਿਲ ਨੂੰ ਸਿਹਤਮੰਦ ਰੱਖਣ ਵਾਲੀਆਂ ਆਦਤਾਂ ਬਾਰੇ ਜਾਣਿਆ।