- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁੱਟਬਾਲ ਲੀਗ ’ਚ ਜੰਡਾਲੀ ਦੇ ਮੁੰਡਿਆਂ ਅਤੇ ਰਾਮਗੜ੍ਹ ਦੀਆਂ ਕੁੜੀਆਂ ਦੀ ਰਹੀ ਝੰਡੀ

-ਸਮਾਜ-ਸੇਵੀ ਗਰੇਵਾਲ ਨੇ ਸਾਰੀਆਂ ਟੀਮਾਂ ਨੂੰ ਡਰੈੱਸਾਂ, ਕਿੱਟਾਂ ਦੇ ਨਾਲ-ਨਾਲ ਜੇਤੂਆਂ ਨੂੰ ਵੰਡੇ ਇਨਾਮ
ਫੋਟੋ ਨੰਬਰ-44
ਰਵੀ ਭਾਟੀਆ, ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਗਰਾਮ ਪੰਚਾਇਤ ਪਿੰਡ ਖਾਸੀ ਕਲਾਂ ਅਤੇ ਰਾਊਂਡ ਕਲੱਬ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਫੁੱਟਵਾਲ ਲੀਗ ਦੇ ਆਖਰੀ ਦਿਨ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਸਰਪੰਚ ਪਿੰਡ ਖਾਸੀ ਕਲਾਂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਦੇ ਉੱਘੇ ਗਾਇਕ ਗਗਨ ਕੋਕਰੀ ਅਤੇ ਅਭੈ ਸ਼ਰਮਾ ਸੀਨੀਅਰ ਲੀਡ ਰਾਊਂਡ ਗਲਾਸ ਫਾਊਂਡੇਸ਼ਨ ਨੇ ਰਿਬਨ ਕੱਟ ਕੇ ਮੈਚ ਸ਼ੁਰੂ ਕਰਵਾਉਂਦਿਆ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਦੇਰ ਰਾਤ ਲੀਗ ਦੇ ਆਏ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਪੋਰਟਸ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਗਿੱਲ ਤੇ ਗੁਰਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਅੰਡਰ 17 'ਚ ਖਾਸੀ ਕਲਾਂ ਦੀ ਟੀਮ ਨੇ ਅਪਣੀ ਧਰਤੀ ਤੇ ਮੁੰਡੀਆਂ ਖੁਰਦ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ, ਜਿਸਦੀ ਹੌਂਸਲਾ ਅਫਜਾਈ ਕਰਦਿਆਂ ਗਰੇਵਾਲ ਨੇ 5100 ਰੁਪਏ ਦਾ ਖਾਸ ਇਨਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਅੰਡਰ 14 ਮੁੰਡਿਆਂ ’ਚ ਜੰਡਾਲੀ ਨੇ ਮਾਂਗਟ ਨੂੰ ਅਤੇ ਅੰਡਰ 14 ਕੁੜੀਆਂ ਰਾਮਗੜ੍ਹ ਨੇ ਕੰਡਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਕਰਮਜੀਤ ਸਿੰਘ ਗਰੇਵਾਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂਐਸਏ ਵੱਲੋਂ ਸਾਰੀਆਂ 40 ਟੀਮਾਂ ਨੂੰ ਡਰੈਸਾਂ ਤੇ ਖੇਡ ਕਿੱਟਾਂ ਭੇਜੀਆਂ ਗਈਆਂ ਸਨ। ਗਗਨ ਕੋਕਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿੰਡ ਖਾਸੀ ਕਲਾਂ ਦੇ ਖੇਡ ਗਰਾਊਂਡ ਵਿੱਚ 25 ਤੋਂ 29 ਨਵੰਬਰ ਤੱਕ ਹੋਣ ਜਾ ਰਹੇ ਪੰਜ ਰੋਜਾ ਫੁੱਟਬਾਲਲ ਮਹਾਂਕੁੰਭ ਵਿੱਚ ਲੋਕ ਪਹੁੰਚਣ ਤੇ ਫੁੱਟਵਾਲ, ਸਿੰਝ, ਕਬੱਡੀ, ਕੁੱਤਿਆਂ ਤੇ ਬੈਲਾਂ ਦੀਆਂ ਦੌੜਾਂ ਅਤੇ ਵਾਲੀਵਾਲ ਦੀਆਂ ਖੇਡਾਂ ਦਾ ਆਨੰਦ ਮਾਨਣ।
ਉਨ੍ਹਾਂ ਇਹ ਵੀ ਦੱਸਿਆ ਕਿ ਫੁੱਟਬਾਲ ਮਹਾਂਕੁੰਭ ਦੇ ਅਖੀਰਲੇ ਦਿਨ 29 ਨਵੰਬਰ ਨੂੰ ਪੰਜਾਬ ਦੇ ਨਾਮੀਂ ਗਾਇਕ ਤੇ ਫਿਲਮੀਂ ਕਲਾਕਾਰ ਕੁਲਵਿੰਦਰ ਬਿੱਲਾ ਦਾ ਖੁੱਲਾ ਅਖਾੜਾ ਲੱਗੇਗਾ। ਇਸ ਮੌਕੇ ਲਾਲੀ ਗਰੇਵਾਲ, ਪ੍ਰਿਤਪਾਲ ਗਰੇਵਾਲ, ਨਿਰਮਲ ਸਿੰਘ, ਦਲਜੀਤ ਗਰੇਵਾਲ, ਰਿੰਕਲ ਸੈਣੀ, ਜਿੰਦਰ ਚੇਅਰਮੈਨ, ਰਾਜਾ ਸੋਮਲ, ਸੁਖਦੇਵ ਸਿੰਘ ਪੱਪਾ ਗਿੱਲ, ਨਿਰਮਲ ਨਿੰਮਾ, ਰਾਜਾ ਸੋਮਲ, ਵਿਕਰਮ ਸਿੰਘ ਗਿੱਲ, ਨਿਰਮਲ ਸਿੰਘ ਨਿੰਮਾ, ਦਿਲਪ੍ਰੀਤ ਸਿੰਘ, ਨਿੰਦਰ ਸਿੰਘ ਨੀਟਾ ਤੇ ਨਿਤਿਨ ਬੈਂਸ ਪੰਚ ਬਿਕਰਮਜੀਤ ਸਿੰਘ ਆਈਐਸਐਲ ਖਿਡਾਰੀ, ਅਨੁਪਮ ਦਾਸਗੁਪਤਾ ਲੀਡ, ਟੂਰਨਾਮੈਂਟ, ਫੈਰੋਨ ਡਿਪਟੀ ਲੀਡ, ਟੂਰਨਾਮੈਂਟ, ਨਵਲੀਨ ਲੱਖੀ ਸੋਸ਼ਲ ਮੀਡੀਆ ਲੀਡ ਹੋਰ ਫਾਊਂਡੇਸ਼ਨ ਟੀਮ ਮੈਂਬਰ, ਦਮਨਜੀਤ ਕੌਰ, ਭਾਨੂਪ੍ਰਿਆ, ਚਿਤਰਾ ਸਿੰਘ, ਏਪੀ ਸਿੰਘ, ਬਰਸ਼ਾ ਦਾਸ, ਸੌਰਵ ਭਰਬਾਲ ਡਿਪਟੀ ਲੀਡ, ਲੁਧਿਆਣਾ, ਮੋਗਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਆਦਿ ਹਾਜਰ ਸਨ।