ਇਨੀਸ਼ੀਏਟਰਜ਼ ਆਫ ਚੇਂਜ ਦੇ ਗੁਰਸਿਮਰ ਸਿੰਘ ਪ੍ਰਧਾਨ ਤੇ ਜਸਨੂਰ ਕੌਰ ਮੀਤ ਪ੍ਰਧਾਨ ਬਣੇ ਇਨੀਸ਼ੀਏਟਰਜ਼ ਆਫ ਚੇਂਜ ਦੇ ਗੁਰਸਿਮਰ ਸਿੰਘ ਪ੍ਰਧਾਨ ਤੇ ਜਸਨੂਰ ਕੌਰ ਮੀਤ ਪ੍ਰਧਾਨ ਬਣੇ
Publish Date: Tue, 29 Sep 2026 06:43 PM (IST)
Updated Date: Wed, 30 Sep 2026 04:04 AM (IST)
ਫ਼ੋਟੋ ਨੰਬਰ-2 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਇੱਥੇ ਸਥਿਤ ਯੂਥ ਸਸ਼ਕਤੀਕਰਨ ਤੇ ਮਨੁੱਖਤਾਵਾਦੀ ਸੰਗਠਨ ਇਨੀਸ਼ੀਏਟਰਜ਼ ਆਫ ਚੇਂਜ ਦੇ ਨਵੇਂ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਆਹੁਦੇ ਦੀ ਚੋਣ ਲਈ ਵੋਟਿੰਗ ਹੋਈ ਅਤੇ ਇਸ ਤੋਂ ਤੁਰੰਤ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ। ਜਿਸ ਦੌਰਾਨ ਗੁਰਸਿਮਰ ਸਿੰਘ ਪ੍ਰਧਾਨ ਅਤੇ ਜਸਨੂਰ ਕੌਰ ਮੀਤ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਮਿਥਿਲ ਗੋਇਲ ਵੱਲੋਂ ਕਰਵਾਈ ਗਈ, ਜਦਕਿ ਸੰਸਥਾ ਦੇ ਚੇਅਰਮੈਨ ਗੌਰਵਦੀਪ ਸਿੰਘ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਹੁੰ ਚੁਕਾਈ। ਇਨੀਸ਼ੀਏਟਰਜ਼ ਆਫ ਚੇਂਜ ਪੰਜਾਬ ਅਧਾਰਤ ਨੌਜਵਾਨ ਸੰਸਥਾ ਹੈ, ਜੋ ਕਿ 2015 ਤੋਂ ਵਿਦਿਅਕ ਵਿਕਾਸ, ਮਨੁੱਖਤਾਵਾਦੀ ਸਹਾਇਤਾ ਤੇ ਨੌਜਵਾਨ ਲੀਡਰਸ਼ਿਪ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਸੰਸਥਾ ਨਾਲ 2000 ਤੋਂ ਵੱਧ ਨੌਜਵਾਨ ਵਲੰਟੀਅਰਜ਼ ਜੁੜੇ ਹੋਏ ਹਨ, ਜੋ ਸਮਾਜ ਦੀ ਬਿਹਤਰੀ ਲਈ ਵੱਖ-ਵੱਖ ਪਹਿਲਕਦਮੀਆਂ ਰਾਹੀਂ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸੰਸਥਾ ਦੇ ਟਰੱਸਟੀ ਤਵਲੀਨ ਕੌਰ, ਤ੍ਰਿਸ਼ਮੀਤ ਕੌਰ, ਪ੍ਰੇਮ ਸਿੰਘ ਅਤੇ ਅਰਸ਼ੀਆ ਲੇਖੀ ਵੀ ਮੌਜੂਦ ਰਹੇ। ਨਵ-ਨਿਯੁਕਤ ਪ੍ਰਧਾਨ ਗੁਰਸਿਮਰ ਸਿੰਘ ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ “ਮੈਂ ਇਸ ਸੰਸਥਾ ਦਾ ਧੰਨਵਾਦੀ ਹਾਂ ਕਿ ਮੈਨੂੰ ਇਸ ਕਾਰਜਕਾਲ ਲਈ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਇੱਕ ਵਾਲੰਟੀਅਰ ਵਜੋਂ ਸੰਸਥਾ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖੁਸ਼ੀ ਤੇ ਸਿੱਖਣ ਵਾਲਾ ਅਨੁਭਵ ਰਿਹਾ ਹੈ ਅਤੇ ਹੁਣ ਸਮਾਂ ਹੈ, ਕਿ ਮੈਂ ਇਸ ਸੰਸਥਾ ਨੂੰ ਹੋਰ ਵੱਧ ਯੋਗਦਾਨ ਦੇ ਸਕਾਂ। ਮੀਤ ਪ੍ਰਧਾਨ ਜਸਨੂਰ ਕੌਰ ਨੇ ਕਿਹਾ “ਮੈਂ ਇਸ ਭੂਮਿਕਾ ਲਈ ਮੇਰੇ ਉੱਤੇ ਭਰੋਸਾ ਕਰਨ ਲਈ ਸੰਸਥਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ। ਮੈਂ ਭਰੋਸਾ ਦਿਵਾਉਂਦੀ ਹਾਂ ਕਿ ਸੰਸਥਾ ਨੇ ਮੇਰੇ ਤੋਂ ਜੋ ਆਸਾਂ ਰੱਖੀਆਂ ਹਨ, ਉਨ੍ਹਾਂ ਤੇ ਖਰਾ ਉਤਰਨ ਅਤੇ ਸੰਸਥਾ ਦੇ ਉਦੇਸ਼ਾਂ ਨੂੰ ਅੱਗੇ ਲੈ ਕੇ ਜਾਣ ਲਈ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ। ਇਸ ਦੌਰਾਨ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸਾਬਕਾ ਪ੍ਰਧਾਨ ਅਰਸ਼ਨੂਰ ਸਿੰਘ ਅਤੇ ਮੀਤ ਪ੍ਰਧਾਨ ਖੁਸ਼ੀ ਮਲਹੋਤਰਾ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੰਸਥਾ ਪ੍ਰਤੀ ਦਿੱਤੇ ਯੋਗਦਾਨ ਲਈ ਸਨਮਾਨਿਤ ਕਰਦਿਆਂ ਵਿਦਾਇਗੀ ਦਿੱਤੀ।