- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰ-ਏ-ਮਹਿਫ਼ਲ ’ਚ ਦਿਖੀ ਵਿਰਾਸਤ, ਫੈਸ਼ਨ ’ਤੇ ਨਾਰੀ ਸਸ਼ਕਤੀਕਰਨ ਦੀ ਝਲਕ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਫਿੱਕੀ ਫਲੋ ਵੱਲੋਂ ਸਥਾਨਕ ਰਿਜੈਂਸੀ ਵਿਖੇ ‘ਨੂਰ-ਏ-ਮਹਿਫ਼ਲ’ ਦੇ ਟਾਈਟਲ ਹੇਠ ਹੇਠ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੀ ਵਿਰਾਸਤ ਨੂੰ ਆਪਣੀ ਕਲਾ ਰਾਹੀਂ ਅੱਗੇ ਵਧਾਉਣ ਵਾਲੀਆਂ ਔਰਤਾਂ ਦੀ ਭੂਮਿਕਾ ਅਤੇ ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਵੀ ਉਭਾਰਿਆ। ਸਮਾਗਮ ਦੀ ਖ਼ਾਸ ਖਿੱਚ ਪ੍ਰਸਿੱਧ ਅਦਾਕਾਰਾ, ਨਿਰਮਾਤਾ ਅਤੇ ਵਾਤਾਵਰਣ ਸੰਭਾਲ ਲਈ ਸਰਗਰਮ ਦੀਆ ਮਿਰਜ਼ਾ ਰਹੀ, ਜਿਨ੍ਹਾਂ ਨੇ ਸ਼ੋਅ ਸਟਾਪਰ ਵਜੋਂ ਰੈਂਪ ’ਤੇ ਸ਼ਿਰਕਤ ਕੀਤੀ। ‘ਨੂਰ-ਏ-ਮਹਿਫ਼ਲ’ ’ਚ ਫਲੋ ਦੀਆਂ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ, ਪ੍ਰਭਾਵਸ਼ਾਲੀ ਹਸਤੀਆਂ ਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨਾਮਵਰ ਔਰਤਾਂ ਨੇ ਰੈਂਪ ’ਤੇ ਹਿੱਸਾ ਲਿਆ। ਸਮਾਗਮ ਨੂੰ ਸਾਬਕਾ ਚੇਅਰਪਰਸਨ ਮੰਨਤ ਕੋਠਾਰੀ, ਅੰਕਿਤਾ ਗੁਪਤਾ ਤੇ ਅਨਾਮਿਕਾ ਘਈ ਨੇ ਕਾਰਵਾਈ ਨੂੰ ਸੰਚਾਲਿਤ ਕੀਤਾ। ਪ੍ਰਬੰਧਕਾਂ ਅਨੁਸਾਰ ਸਮਾਗਮ ਰਾਹੀਂ ਇਕੱਠੀ ਹੋਣ ਵਾਲੀ ਰਕਮ ਲੋੜਵੰਦ ਲੜਕੀਆਂ ਦੀ ਸਿੱਖਿਆ ਲਈ ਵਰਤੀ ਜਾਵੇਗੀ। ‘ਨੂਰ-ਏ-ਮਹਿਫ਼ਲ’ ਨੇ ਫੈਸ਼ਨ, ਕਲਾ, ਸੱਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇੱਕ ਮੰਚ ’ਤੇ ਇਕੱਠਾ ਕਰਦਿਆਂ ਭਾਰਤ ਦੀਆਂ ਅਮੀਰ ਰਵਾਇਤਾਂ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਦਾ ਸੁਨੇਹਾ ਦਿੱਤਾ। ਪ੍ਰਬੰਧਕਾਂ ਅਨੁਸਾਰ ਨੂਰ-ਏ-ਮਹਿਫ਼ਲ ਸਮਾਗਮ ਯਾਦਗਾਰੀ ਹੋ ਨਿਬੜਿਆ। ਸਮਾਗਮ ਦੀ ਸਮਾਪਤੀ ਤੇ ਫਿੱਕੀ ਫਲੋ ਦੇ ਲੁਧਿਆਣਾ ਚੈਪਟਰ ਦੀ ਚੇਅਰਪਰਸਨ ਐਸ਼ਨੀ ਸੇਠੀ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਅਹਿਮ ਸ਼ਖਸ਼ੀਅਤਾਂ ਹਾਜ਼ਰ ਸਨ।