- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਬਾਬਾ ਦੀਪ ਸਿੰਘ ਜੀ ਦੇ ਪਾਵਨ ਸਰੂਪ ’ਤੇ ਸਜਾਇਆ ਕੈਨੇਡੀਅਨ ਡਾਲਰ

ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਮਾਡਲ ਟਾਊਨ ਐਕਸ਼ਟੈਂਸ਼ਨ ਸਥਿੱਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਬੀਤੇ ਦਿਨੀ ਲੁਧਿਆਣਾ ਦੇ ਸਹਿਗਲ ਪਰਿਵਾਰ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਰੂਪ ਜੋ ਕਿ ਪਾਵਨ ਜੋਤ ’ਤੇ ਸ਼ੁਸ਼ੋਭਿਤ ਹਨ, ਉਸ ਉੱਪਰ ਕੈਨੇਡੀਅਨ ਡਾਲਰ ਦਾ ਇਕ ਹਾਰ ਸਜਾਇਆ, ਜੋ ਕਿ 50 ਅਤੇ 20 ਕੈਨੇਡੀਅਨ ਨੋਟਾਂ ਨਾਲ ਲੱਦਿਆ ਹੋਇਆ ਹੈ, ਜਿਸ ਦੀ ਭਾਰਤੀ ਕਰੰਸੀ ਮੁਤਾਬਕ ਕੀਮਤ 2 ਲੱਖ ਦੇ ਕਰੀਬ ਬਣਦੀ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹਰਜੀਤ ਸਿੰਘ ਮੁਤਾਬਕ ਸਹਿਗਲ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਸਨਮੁਖ ਸ਼ੁਕਰਾਨੇ ਦੀ ਅਰਦਾਸ ਕਰਵਾਈ। ਪਰਿਵਾਰ ਦੇ ਦੱਸਣ ਮੁਤਾਬਿਕ ਅੱਜ ਉਨ੍ਹਾਂ ਦਾ ਵੱਡਾ ਕਾਰਜ ਸੰਪੂਰਨ ਹੋਇਆ ਹੈ। ਪਰਿਵਾਰ ’ਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਹੈ। ਪਰਿਵਾਰ ਲੰਬੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਨਾਲ ਜੁੜਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਹਿਗਲ ਪਰਿਵਾਰ ਦਾ ਸਿਰਪਾਓ ਤੇ ਯਾਦਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰ ਪਾਲ ਸਿੰਘ ਬਿੰਦਰਾ, ਸੁਖਮਿੰਦਰ ਪਾਲ ਸਿੰਘ ਲਾਲੀ, ਨਵਪ੍ਰੀਤ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਹਰਪ੍ਰੀਤ ਸਿੰਘ ਰਾਜਧਾਨੀ, ਜਸਵਿੰਦਰ ਸਿੰਘ ਸੇਠੀ, ਹਰਵਿੰਦਰ ਪਾਲ ਸਿੰਘ ਚਾਵਲਾ ਅਤੇ ਅਮਰਪਾਲ ਸਿੰਘ ਸਰਨਾ ਆਦਿ ਹਾਜ਼ਰ ਸਨ।