- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮਹਾਂਨਗਰ ਲੁਧਿਆਣਾ ’ਚ ਵੱਖ-ਵੱਖ ਥਾਈਂ ਸਮਾਗਮ ਕਰਵਾਏ

-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਨ ਉਤਸ਼ਾਹ ਨਾਲ ਮਨਾਇਆ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਵਸ ਨੂੰ ਸਮਰਪਿਤ ਮਹਾਂਨਗਰ ਲੁਧਿਆਣਾ ਵਿੱਚ ਵੱਖ-ਵੱਖ ਥਾਈਂ ਸਮਾਗਮ ਕਰਵਾਏ ਗਏ, ਜਿਸ ਦੌਰਾਨ ਸ਼ਹੀਦ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪਾਏ ਗਏ ਅਣਮੁੱਲੇ ਯੋਗਦਾਨ ਨੂੰ ਵੀ ਯਾਦ ਕੀਤਾ।
-ਬਾਕਸ-
-ਕਾਂਗਰਸੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ
13) ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਚੜ੍ਹਾਉਂਦੇ ਪਵਨ ਦੀਵਾਨ ਤੇ ਹੋਰ ਕਾਂਗਰਸੀ।
ਕਾਂਗਰਸੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ ਤੇ ਉਨ੍ਹਾਂ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਹ ਸਮਾਗਮ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਕਰਵਾਇਆ ਗਿਆ।ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕਰਦਿਆਂ ਦੀਵਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਤੇ ਇਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਜੀਵਨ, ਸੋਚ ਤੇ ਦੇਸ਼ ਪ੍ਰਤੀ ਸਮਰਪਣ ਅੱਜ ਵੀ ਨੌਜਵਾਨਾਂ ਅਤੇ ਦੇਸ਼ ਵਾਸੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦਾਂ ਵੱਲੋਂ ਦੇਖੇ ਆਜ਼ਾਦ, ਖੁਸ਼ਹਾਲ, ਲੋਕਤੰਤਰਿਕ ਅਤੇ ਸਮਾਜਿਕ ਬਰਾਬਰੀ ਵਾਲੇ ਭਾਰਤ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।ਦੀਵਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ’ਚ ਅਪਣਾਈਏ ਤੇ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਧਰਮ ਨਿਰਪੱਖਤਾ ਦੀ ਰੱਖਿਆ ਲਈ ਹਮੇਸ਼ਾ ਡਟੇ ਰਹੀਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੁਸ਼ੀਲ ਮਲਹੋਤਰਾ, ਨਿੱਕੀ ਰਿਆਤ, ਜਸਵਿੰਦਰ ਓਸਾਹਨ, ਕੁਲਬੀਰ ਨੀਟਾ, ਰੋਹਿਤ ਪਾਹਵਾ, ਦੀਪਕ ਹੰਸ, ਬ੍ਰਿਜ ਮੋਹਨ ਕਾਲੀਆ, ਬਲਜੀਤ ਆਹੂਜਾ, ਮੋਹਿਤ ਚੁੱਘ, ਹਰਭਗਤ ਗਰੇਵਾਲ, ਅਵਤਾਰ ਸਿੰਘ, ਨਿਵੇਸ਼ ਵਾਸਨ, ਗੁਰਨਾਮ ਸਿੰਘ ਕਲੇਰ ਵੀ ਮੌਜੂਦ ਰਹੇ।
-ਬਾਕਸ-
-ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ’ਚ ਸ਼ਹੀਦ ਭਗਤ ਸਿੰਘ ਤੇ ਹੋਰਨਾਂ ਨੂੰ ਸ਼ਰਧਾਂਜਲੀਆਂ ਭੇਂਟ
14) ਗ਼ਦਰੀ ਸ਼ਹੀਦ ਭਾਨ ਸਿੰਘ ਯਾਦਗਾਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਲੀ ਭੇਂਟ ਕਰਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਉਪਰ ਤਰਕਸ਼ੀਲ ਸੁਸਇਟੀ ਪੰਜਾਬ (ਜ਼ੋਨ ਲੁਧਿਆਣਾ) ਵੱਲੋਂ 'ਅਜੋਕੇ ਫਾਸ਼ੀਵਾਦੀ ਦੌਰ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਮਹੱਤਤਾ' ਵਿਸ਼ੇ ’ਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਉੱਘੇ ਸਮਾਜਿਕ ਚਿੰਤਕ ਬਲਵੀਰ ਲੌਂਗੋਵਾਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਉਪਰੋਕਤ ਯਾਦਗਾਰ ਵਿੱਚ ਲੱਗੇ ਸ਼ਹੀਦ ਭਗਤ, ਰਾਜਗੁਰੂ, ਤੇ ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਉਨ੍ਹਾਂ ਦੇ ਅਧੂਰੇ ਰਹੇ ਇਨਕਲਾਬੀ ਕਾਰਜ ਨੂੰ ਪੂਰਾ ਕਰਨ ਦਾ ਪ੍ਰਣ ਦੁਹਰਾਇਆ। ਸੈਮੀਨਾਰ ਦੇ ਸ਼ੁਰੂ ਵਿੱਚ ਸਟੇਜ ਸਕੱਤਰ ਜਸਵੰਤ ਜ਼ੀਰਖ ਨੇ ਸ਼ਹੀਦ ਭਗਤ ਸਿੰਘ ਵੱਲੋਂ ਆਜ਼ਾਦੀ ਉਪਰੰਤ ਦੇਸ਼ ਦੇ ਨਿਰਮਾਣ ਲਈ ਜੋ ਚਿਤਵਿਆ ਸੀ, ਬਾਰੇ ਭੂਮਿਕਾ ਬਨਦਿਆਂ ਅੱਜ ਦੇ ਫਾਸ਼ੀਵਾਦ ਦੌਰ ਦੀ ਗੱਲ ਕੀਤੀ। ਮੁੱਖ ਬੁਲਾਰੇ ਬਲਵੀਰ ਲੌਂਗੋਵਾਲ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਫਲਸਫ਼ੇ ਪ੍ਰਤੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਕੱਟਣ ਸਮੇਂ ਹੀ 4 ਮਹੱਤਵਪੂਰਣ ਕਿਤਾਬਾਂ , ਲੋਕ ਚੇਤਨਾ ਲਈ ਦੇਸ਼ ਵਾਸੀਆਂ ਦੀ ਝੋਲੀ ਪਾਈਆਂ ਅਤੇ ਗ਼ਦਰੀ ਵਿਰਾਸਤ ਨੂੰ ਅੱਗੇ ਤੋਰਿਆ। ਪ੍ਰੋ. ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਸਬੰਧੀ ਖੋਜ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਆ ਰਹੀਆਂ ਸਮੱਸਿਆਵਾਂ ਪ੍ਰਤੀ ਚਿੰਤਨ ਕਰਦਿਆਂ ਆਪਣੀਆਂ ਲਿਖਤਾਂ ਰਾਹੀਂ ਜਾਤ-ਪਾਤ ਤੇ ਧਰਮਾਂ ਦੀਆਂ ਵਲਗਣਾਂ ’ਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕੀਤਾ। ਧਰਮ ਦੀ ਥਾਂ ਵਿਗਿਆਨਕ ਵਿਚਾਰਾਂ ਦੇ ਆਧਾਰ ਤੇ ਪਦਾਰਥਵਾਦੀ ਫਲਸਫ਼ੇ ਨੂੰ ਅਪਣਾਉਣ, ਲਿੰਗਕ ਸਮਾਨਤਾ ਅਪਣਾਉਂਦੇ ਹੋਏ ਸਿਖਿਅਤ ਹੋਣ। ਇਸ ਮੌਕੇ ਮਨਜੀਤ ਘਣਗਸ, ਗੋਲਡੀ ਚੌਹਾਨ, ਕਰਤਾਰ ਵੀਰਾਨ, ਬਲਵਿੰਦਰ ਸਿੰਘ ਨੇ ਬਹੁਤ ਹੀ ਭਾਵਪੂਰਕ ਗੀਤਾਂ ਰਾਹੀਂ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਨਾਲ ਸਾਂਝ ਪਾਈ। ਸੈਮੀਨਾਰ ਵਿੱਚ ਉਪਰੋਕਤ ਦੇ ਇਲਾਵਾ ਸੂਬਾ ਆਗੂ ਮੋਹਨ ਬਡਲਾ, ਜ਼ੋਨ ਆਗੂ ਧਰਮਪਾਲ ਸਿੰਘ ਸਮਸ਼ੇਰ ਨੂਰਪੁਰੀ, ਹਰਚੰਦ ਭਿੰਡਰ,ਸਮੇਤ ਇਕਾਈਆਂ ਦੇ ਮੁਖੀਆਂ ਧਰਮ ਸਿੰਘ ਸੁਧਾਰ, ਕਰਤਾਰ ਵੀਰਾਨ ਜਗਰਾਓਂ, ਮਾਸਟਰ ਰੁਪਿੰਦਰ ਸਿੰਘ, ਮਾਸਟਰ ਰਜਿੰਦਰ ਜੰਡਿਆਲੀ ਪੂਰੇ ਪਰਿਵਾਰ ਸਮੇਤ ਪੂਰਨ ਸਿੰਘ ਮਾਲੇਰਕੋਟਲਾ, ਬਲਵਿੰਦਰ ਸਿੰਘ ਤੇ ਅਜਮੇਰ ਦਾਖਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮੈਂਬਰ ਤੇ ਤਰਕਸ਼ੀਲ ਮੈਂਬਰ ਤੇ ਹਿਤੈਸ਼ੀ ਰਾਕੇਸ਼ ਆਜ਼ਾਦ, ਸਤਨਾਮ ਸਿੰਘ ਧਾਲੀਵਾਲ,ਰਾਮ ਸਿੰਘ ਭੀਖੀ, ਐਡਵੋਕੇਟ ਨਰਿੰਦਰ ਸਿੰਘ, ਡਾ. ਹਰਬੰਸ ਗਰੇਵਾਲ, ਸਤੀਸ਼ ਸੱਚਦੇਵਾ, ਮੀਨਾਖਸ਼ੀ ਉਰਫ ਮੀਨੂੰ, ਤਜਿੰਦਰ ਕੁਮਾਰ, ਸੁਖਵੀਰ ਸੋਖੀ,ਐਡਵੋਕੇਟ ਹਰਪ੍ਰੀਤ ਜ਼ੀਰਖ, ਕਸਤੂਰੀ ਲਾਲ, ਤਰਲੋਚਨ ਸਿੰਘ ਰੰਗਕਰਮੀਂ, ਜਗਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਅਰੁਣ ਕੁਮਾਰ ਨੇ ਤਰਕਸ਼ੀਲ, ਅਗਾਂਹਵਧੂ ਸਾਹਿਤ ਦੀਆਂ ਕਿਤਾਬਾਂ ਦੀ ਸਟਾਲ ਲਾਈ ਅਤੇ ਮਹੇਸ਼ ਕੁਮਾਰ ਨੇ ਸਮੁੱਚੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ।
-ਬਾਕਸ-
-ਅਮਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
18) ਅਮਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸਕੂਲ ’ਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਪ੍ਰਬੰਧਕ ਤੇ ਅਧਿਆਪਕ।
ਅੱਜ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਢਿੱਲੋਂ ਨਗਰ ਲੋਹਾਰਾ ਲੁਧਿਆਣਾ ਵਿਖੇ ਸ਼ਹੀਦੇ-ਏ-ਆਜ਼ਮ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬਹੁਤ ਹੀ ਸ਼ਰਧਾਪੂਰਵਕ, ਉਤਸ਼ਾਹ 'ਤੇ ਉਮੰਗ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਵਿਦਿਆਰਥੀਆਂ ਨੂੰ ਮਹਾਨ ਦੇਸ਼ ਭਗਤ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਹੋਇਆਂ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਅਸੀਂ ਉਸ ਮਹਾਨ ਦੇਸ਼ ਭਗਤ, ਸ਼ਹੀਦੇ-ਏ-ਆਜ਼ਮ ਸ਼ਹੀਦ ਭਗਤ ਦੇ ਜਨਮਦਿਨ ਨੂੰ ਮਨਾਉਣ ਲਈ ਇਕੱਤਰ ਹੋਏ ਹਾਂ ਜਿਨ੍ਹਾਂ ਨੇ ਦੇਸ਼ ਦੀ ਖਾ਼ਤਰ ਹੱਸਦਿਆਂ ਹੱਸਦਿਆਂ ਫਾਂਸੀ ਦਾ ਰੱਸਾ ਗਲ ਵਿੱਚ ਪਾਇਆ'ਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੇ ਦੇਸ਼ ਵਿੱਚ ਅਜ਼ਾਦੀ ਦੀ ਲਹਿਰ ਨੂੰ ਹੋਰ ਤੇਜ਼ ਕਰ ਦਿੱਤਾ 'ਤੇ ਹਿੰਦੋਸਤਾਨ ਨੂੰ ਪੂਰਨ ਆਜ਼ਾਦੀ ਦਿੱਤੀ। ਖ਼ਾਸ ਤੌਰ 'ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤਹਿ ਦਿਲੋਂ ਪੂਰੇ ਸਕੂਲ ਦੇ ਵਿਦਿਆਰਥੀਆਂ ਨੂੰ ਮਿੱਠੇ ਬਸੰਤੀ ਰੰਗ ਦੇ ਚੌਲਾਂ ਦਾ ਲੰਗਰ ਛਕਾਇਆ, ਤਰ੍ਹਾਂ-ਤਰਾਂ ਦੇ ਫਲ ਵੰਡਦਿਆਂ ਹੋਇਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਉਹ ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਸੀ ਜਿਸ ਦੀ ਕੁਰਬਾਨੀ ਸਦਕਾਂ ਅੱਜ ਅਸੀਂ ਪੂਰਨ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਉਨ੍ਹਾਂ ਨਾਲ ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਗਾਦੜੀ, ਰਘਬੀਰ ਸਿੰਘ ਗਾਦੜਾ, ਅਗਜੈਕਟਿਵ ਮੈਂਬਰ ਗੁਰਚਰਨ ਸਿੰਘ ਮਾਲਵਾ ਸਕੂਲ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ, ਵਾਇਸ ਪ੍ਰਿੰਸੀਪਲ ਮਨਦੀਪ ਸਿੰਘ, ਵਾਇਸ ਪ੍ਰਿੰਸੀਪਲ ਜਸਬੀਰ ਕੌਰ, ਰਜਵਿੰਦਰ ਕੌਰ, ਸੁਰਜੀਤ ਕੌਰ, ਹਰਜੀਤ ਕੌਰ, ਅਨੂ ਸ਼ਰਮਾ 'ਤੇ ਸਮੂਹ ਕਮੇਟੀ ਮੈਂਬਰਾਂ 'ਤੇ ਸਮੂਹ ਸਟਾਫ਼ ਸ਼ਾਮਿਲ ਸਨ।
-ਬਾਕਸ-
-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ
19) ਯੰਗ ਪ੍ਰੋਫੈਸ਼ਨਲ ਫੋਰਮ ਵੱਲੋਂ ਲਾਏ ਖ਼ੂਨਦਾਨ ਕੈਂਪ ਦੌਰਾਨ ਖ਼ੂਨ ਦਾਨ ਕਰਦੇ ਦਾਨੀ, ਨਾਲ ਪ੍ਰਬੰਧਕ ਤੇ ਪਤਵੰਤੇ ਸੱਜਣ।
ਅਮਰ ਬਲਿਦਾਨੀ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੰਗ ਪ੍ਰੋਫੈਸ਼ਨਲ ਫੋਰਮ ਵੱਲੋਂ ਮਾਧਵ ਰਾਵ ਮੂਲੇ ਸਮਾਰਕ ਸੰਮਤੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜੋ ਸਫਲਤਾਪੂਰਵਕ ਸੰਪੰਨ ਹੋਇਆ। “ਖੂਨਦਾਨ–ਰਾਸ਼ਟਰਸੇਵਾ, ਇੱਕ ਬੂੰਦ ਖੂਨ ਰਾਸ਼ਟਰ ਦੇ ਨਾਮ” ਦੇ ਸੰਦੇਸ਼ ਨਾਲ ਕਰਵਾਏ ਗਏ, ਇਸ ਕੈਂਪ ਵਿੱਚ ਨੌਜਵਾਨਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਖੂਨਦਾਨ ਕੀਤਾ। ਇਹ ਖੂਨਦਾਨ ਕੈਂਪ ਗੁਰੂ ਨਾਨਕ ਬਲੱਡ ਸੈਂਟਰ, ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਮਾਡਲ ਟਾਊਨ, ਲੁਧਿਆਣਾ ਵਿਖੇ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸੇਵਾ ਕਾਰਜਾਂ ਨਾਲ ਜੋੜਨਾ ਅਤੇ ਖੂਨਦਾਨ ਰਾਹੀਂ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਉਣਾ ਸੀ। ਇਸ ਮੌਕੇ ਰਾਸ਼ਟਰੀ ਸਵੈਮਸੇਵਕ ਸੰਘ ਲੁਧਿਆਣਾ ਵਿਭਾਗ ਦੇ ਸਹਿ ਕਾਰਵਾਹ ਲਲਿਤ ਜੀ ਅਤੇ ਸਰਾਭਾ ਜ਼ਿਲ੍ਹਾ ਪ੍ਰਚਾਰਕ ਅਰਵਿੰਦ ਜੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖੂਨਦਾਨੀਆਂ ਅਤੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਮੁੜ ਚੁਣੇ ਗਏ ਸੈਨੇਟ ਮੈਂਬਰ ਮੁਕੇਸ਼ ਅਰੋੜਾ ਅਤੇ ਭਾਜਪਾ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਿੱਤੀ ਸਕੱਤਰ ਕੋਨਾਰਕ ਸ਼ਰਮਾ, ਹਰਿਪਾਲ ਗੁਪਤਾ, ਪ੍ਰਣਵ ਮਿਸ਼ਰਾ, ਪਾਰਸ ਅਗਰਵਾਲ, ਰਾਕੇਸ਼ ਖੇੜਾ, ਸਮੀਰ ਜੋਸ਼ੀ, ਅਕਸ਼ੈ ਗੁਪਤਾ, ਅਰੁਣ ਮਹਿਤਾ, ਅਜੈ ਜੈਨ, ਰਜਤ ਭਾਟੀਆ, ਹ੍ਰਿਤਿਕ ਪੁਰੀ ਸਮੇਤ ਕਈ ਪਤਵੰਤੇ ਵਿਅਕਤੀਆਂ ਨੇ ਪਹੁੰਚ ਕੇ ਖੂਨਦਾਨੀਆਂ ਦਾ ਹੌਸਲਾ ਵਧਾਇਆ ਅਤੇ ਇਸ ਉਪਰਾਲੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਯੰਗ ਪ੍ਰੋਫੈਸ਼ਨਲ ਫੋਰਮ ਦੇ ਸੰਯੋਜਕ ਐਡਵੋਕੇਟ ਗੁਨੀਤ ਖੇੜਾ, ਪ੍ਰੋਗਰਾਮ ਕੋਆਰਡੀਨੇਟਰ ਅਭਿਸ਼ੇਕ ਡੋਗਰਾ, ਅਕਸ਼ਤ ਬਸੰਦਰਾਇ ਅਤੇ ਆਯੁਸ਼ ਮਿਸ਼ਰਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
-ਬਾਕਸ-
-ਹਲਕਾ ਦੱਖਣੀ ’ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ’ਤੇ ਕੱਟਿਆ ਕੇਕ
24) ਹਲਕਾ ਲੁਧਿਆਣਾ ਦੱਖਣੀ ਵਿਖੇ ਕੇਕ ਕੱਟ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਕ੍ਰਿਸ਼ਨ ਕੁਮਾਰ ਬਾਵਾ, ਕਾਂਗਰਸੀ ਆਗੂ ਤੇ ਵਰਕਰਜ਼।
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਵਿਖੇ ਕਾਂਗਰਸੀ ਵਰਕਰਾਂ ਨੇ ਸੀਨੀਅਰ ਕਾਂਗਰਸੀ ਆਗੂ ਤੇ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਓਬੀਸੀ ਸੈੱਲ, ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ, ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਓ.ਬੀ.ਸੀ, ਮਾਸਟਰ ਹਰੀਦੇਵ ਬਾਵਾ ਜਨਰਲ ਸਕੱਤਰ ਜ਼ਿਲਾ ਕਾਂਗਰਸ, ਸ਼ਿਵਾ, ਬਲਜੀਤ ਮਾਲੜਾ, ਰਾਕੇਸ਼ ਗੋਇਲ ਜਨਰਲ ਸਕੱਤਰ ਜ਼ਿਲਾ ਕਾਂਗਰਸ, ਮਹਿਲਾ ਨੇਤਾ ਮਮਤਾ ਰਾਣੀ ਦੀ ਅਗਵਾਈ ਵਿੱਚ ਭਾਰਤ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਬਾਵਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਸਾਨੂੰ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਸਮੇਂ ਰਿੰਕਾ ਗੁਪਤਾ, ਨੀਲਮ ਸ਼ਰਮਾ, ਵਿਜੇ ਲਕਸ਼ਮੀ, ਨਿਰਮਲ ਕੌਰ, ਮਨੀ, ਕਮਲ ਸ਼ੁਕਲਾ, ਅਮਰ ਲੂੰਬਾ, ਬਲਜੀਤ ਸਿੰਘ, ਸੂਬਾ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਅਮਰਜੀਤ ਸਿੰਘ, ਅਮਰਜੀਤ ਕੌਰ, ਕਿਰਨ ਕਪੂਰ, ਦੀਪਕ ਪੰਡਿਤ, ਸੁੰਦਰਮ ਸ਼ਿਵਮ ਹਾਜ਼ਰ ਸਨ।
-ਬਾਕਸ-
-ਐੱਸਸੀਡੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਵਸ ਮੌਕੇ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਇੱਕ ਆਨਲਾਈਨ ਵਿਚਾਰ-ਚਰਚਾ ਕਰਕੇ ਸ਼ਹੀਦ ਭਗਤ ਸਿੰਘ ਦੇ ਜੀਵਨ, ਸੋਚ ਅਤੇ ਵਿਚਾਰਾਂ ਦੀ ਅੱਜ ਦੇ ਭਾਰਤ ਵਿੱਚ ਪ੍ਰਸੰਗਿਕਤਾ ’ਤੇ ਵਿਚਾਰ ਕੀਤਾ ਗਿਆ। ਚਰਚਾ ਵਿੱਚ ਨੌਜਵਾਨਾਂ, ਸਮਾਜ ਅਤੇ ਖਾਸ ਕਰਕੇ ਰਾਜਨੀਤਿਕ ਆਗੂਆਂ ਨੂੰ ਭਗਤ ਸਿੰਘ ਦੀ ਗੰਭੀਰ ਸੋਚ, ਬੌਧਿਕ ਹਿੰਮਤ, ਇਮਾਨਦਾਰੀ ਅਤੇ ਲੋਕ-ਹਿੱਤ ਪ੍ਰਤੀ ਸਮਰਪਣ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਗਈ।
ਚਰਚਾ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਸਾਬਕਾ ਵਿਦਿਆਰਥੀ ਐਸਐਸ ਬੋਪਾਰਾਏ, ਪ੍ਰੋ. ਪੀਕੇ ਸ਼ਰਮਾ, ਕਰਨਲ ਜਸਵਿੰਦਰ ਗਰਚਾ, ਰੋਹਿਤ ਬੇਦੀ ਅਤੇ ਬ੍ਰਿਜ ਭੂਸ਼ਣ ਗੋਇਲ ਨੇ ਅਜਿਹੇ ਮੌਕਿਆਂ ’ਤੇ ਇਸ਼ਤਿਹਾਰਾਂ ਅਤੇ ਦਿਖਾਵੇ ’ਤੇ ਹੋਣ ਵਾਲੇ ਵੱਡੇ ਖਰਚੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਥਾਂ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ’ਤੇ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਦੀ ਮਹਾਨਤਾ ਸਿਰਫ਼ ਦੇਸ਼-ਭਗਤੀ ਦੇ ਜਜ਼ਬੇ ਵਿੱਚ ਨਹੀਂ, ਸਗੋਂ ਉਨ੍ਹਾਂ ਦੀ ਡੂੰਘੀ ਪੜ੍ਹਾਈ, ਲਿਖਣ ਦੀ ਸਮਰੱਥਾ ਅਤੇ ਆਜ਼ਾਦ ਸੋਚ ਵਿੱਚ ਵੀ ਸੀ। ਉਨ੍ਹਾਂ ਦੀਆਂ ਲਿਖਤਾਂ ਦੱਸਦੀਆਂ ਹਨ ਕਿ ਉਹ ਸਿਰਫ਼ ਤਬਦੀਲੀ ਦੇ ਚਾਹਵਾਨ ਨੌਜਵਾਨ ਨਹੀਂ ਸਨ, ਸਗੋਂ ਤਬਦੀਲੀ ਦੀ ਦਿਸ਼ਾ ਅਤੇ ਮਕਸਦ ਬਾਰੇ ਵੀ ਗੰਭੀਰਤਾ ਨਾਲ ਸੋਚਦੇ ਸਨ। ਇਤਿਹਾਸਕਾਰ ਡਾ. ਨਵਤੇਜ ਹਲਵਰਵੀ, ਡਾ. ਜਰਨੈਲ ਸਿੰਘ ਆਨੰਦ ਪ੍ਰਧਾਨ, ਇੰਟਰਨੈਸ਼ਨਲ ਐਥਿਕਸ ਸੋਸਾਇਟੀ ਨੇ ਕਿਹਾ ਕਿ ਭਗਤ ਸਿੰਘ ਇੱਕ ਗੰਭੀਰ ਪਾਠਕ ਅਤੇ ਚਿੰਤਕ ਸਨ।
-ਬਾਕਸ-
-ਸ਼ਹੀਦ-ਏ-ਆਜ਼ਮ-ਭਗਤ ਸਿੰਘ ਜਨਮ ਦਿਹਾੜੇ ਤੇ ਕੱਢੀ ਬਾਈਕ ਰੈਲੀ
22) ਸ਼ਹੀਦੇ-ਆਜ਼ਮ-ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਬਾਈਕ ਰੈਲੀ ਕੱਢਦੇ ਹੋਏ ਸੋਹਣ ਸਿੰਘ ਗੋਗਾ ਅਤੇ ਹੋਰ।
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ਼ਹੀਦੇ-ਆਜ਼ਮ-ਭਗਤ ਸਿੰਘ ਜਨਮ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਸਕੂਟਰ ਮੋਟਰਸਾਈਕਲ ਰੈਲੀ ਕੱਢੀ ਗਈ। ਯੁਨਾਇਟੇਡ ਯੂਥ ਫੈਡਰੇਸ਼ਨ ਨੇ ਇਸ ਮੌਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਹਿਦ ਲਿਆ। ਨਸ਼ਾ ਮੁਕਤ ਸਮਾਜ ਸਿਰਜਣ ਦਾ ਸੰਕਲਪ ਲੈਦਿਆ ਫੈਡਰਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਨਕਲਾਬ ਜਿੰਦਾਬਾਦ ਦੇ ਨਾਹਰੇ ਲਾ ਕੇ ਨਸ਼ਿਆ ਤੋਂ ਦੂਰੀ ਰੱਖਣ ਦਾ ਪ੍ਰਣ ਲਿਆ। ਇਸ ਰੈਲੀ ਵਿੱਚ ਸੁਖਵਿੰਦਰ ਸਿੰਘ ਦਹੇਲਾ, ਗੈਰੀ ਸੱਗੂ, ਅਕਾਸ਼ ਵਰਮਾ, ਸਾਗਰ ਤੁਲੀ, ਮੁਕਲ ਕੁਮਾਰ, ਵਲਵਿੰਦਰ ਸਿੰਘ, ਹਰਦੀਪ ਸਿੰਘ, ਹਰਦੇਵ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ, ਅਮਨਦੀਪ ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ ਰਿੰਕੂ,ਮਨਪ੍ਰੀਤ ਸਿੰਘ, ਦਵਿੰਦਰ ਸ਼ਰਮਾ, ਪ੍ਰਿੰਸ ਸ਼ਰਮਾ, ਦੀਪਕ ਕੁਮਾਰ, ਸਤਵੰਤ ਸਿੰਘ ਮਠਾੜੂ, ਨਰਿੰਦਰ ਸਿੰਘ, ਅੰਮ੍ਰਿਤ ਸਿੰਘ ਬਿੱਟੂ, ਕਮਲਜੀਤ ਸਿੰਘ, ਮਾਨ ਸਿੰਘ, ਪਰਮਦੀਪ ਸਿੰਘ, ਰਣਜੀਤ ਸਿੰਘ ਆਦਿ ਸਮੇਤ ਸੈਂਕੜੇ ਨੌਜਵਾਨ ਹਾਜ਼ਰ ਸਨ।
-ਬਾਕਸ-
-ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ
7) ਜਨਮ ਦਿਹਾੜਾ ਮਨਾਉਂਦੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ।
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਗੁਜਰਖਾਨ ਕੈਂਪਸ ਮਾਡਲ ਟਾਊਨ ਦੇ ਪੰਜਾਬੀ ਵਿਭਾਗ ਵੱਲੋਂ 'ਅੰਦਰੂਨੀ ਗੁਣਵੱਤਾ ਭਰੋਸਾ ਸੈੱਲ' ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ 'ਕਵਿਜ਼ ਮੁਕਾਬਲਾ' ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੰਜ ਟੀਮਾਂ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜੇਹਲਮ ਨੇ ਭਾਗ ਲਿਆ। ਟੀਮ ਬਿਆਸ ਨੇ ਪਹਿਲਾ, ਟੀਮ ਚਨਾਬ ਨੇ ਦੂਜਾ ਤੇ ਟੀਮ ਸਤਲੁਜ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਤੋਂ ਬਾਅਦ ਵਿਦਿਆਰਥਣਾਂ ਨੇ ਭਗਤ ਸਿੰਘ ਦੇ ਜੀਵਨ ਤੇ ਵਿਰਾਸਤ 'ਤੇ ਆਧਾਰਿਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਆਪਣੀਆਂ ਪੇਸ਼ਕਾਰੀਆਂ ਰਾਹੀਂ ਉਨ੍ਹਾਂ ਨੇ ਭਗਤ ਸਿੰਘ ਦੇ ਪ੍ਰੇਰਨਾਦਾਇਕ ਜੀਵਨ, ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਤੇ ਦੇਸ਼ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਉਜਾਗਰ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਮਹਾਨ ਆਜ਼ਾਦੀ ਘੁਲਾਟੀਆਂ ਦੇ ਜੀਵਨ, ਆਦਰਸ਼ਾਂ ਤੇ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ।
-ਸ਼ਹੀਦ ਭਗਤ ਸਿੰਘ ਦੀ 119ਵੀਂ ਜਨਮ ਵਰ੍ਹੇਗੰਢ ਸ਼ਰਧਾਪੂਰਵਕ ਮਨਾਈ
8) ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਵਿਦਿਆਰਥੀ ਤੇ ਅਧਿਆਪਕ।
ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਸਿਵਲ ਲਾਈਨਜ਼ ਵੱਲੋਂ ਸ਼ਹੀਦ ਭਗਤ ਸਿੰਘ ਦੀ 119ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ ਹੇਠ ਐਨਐੱਸਐੱਸ ਯੂਨਿਟ ਵੱਲੋਂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਚਿੱਤਰ ’ਤੇ ਫੁੱਲਾਂ ਦੀ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਪ੍ਰਿੰਸੀਪਲ, ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਉਨ੍ਹਾਂ ਦੇ ਚਿੱਤਰ ’ਤੇ ਫੁੱਲ ਅਰਪਿਤ ਕਰਕੇ ਦੇਸ਼ ਲਈ ਦਿੱਤੀ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਪੂਰਵਕ ਯਾਦ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਦੇਸ਼-ਭਗਤੀ ਦੀਆਂ ਕਵਿਤਾਵਾਂ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ, ਸੰਘਰਸ਼, ਆਦਰਸ਼ਾਂ ਅਤੇ ਯੋਗਦਾਨ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਆਪਣੀਆਂ ਪੇਸ਼ਕਾਰੀਆਂ ਰਾਹੀਂ ਵਿਦਿਆਰਥਣਾਂ ਨੇ ਉਨ੍ਹਾਂ ਦੇ ਸਾਹਸ, ਦੇਸ਼-ਭਗਤੀ, ਸਮਰਪਣ ਅਤੇ ਕੁਰਬਾਨੀ ਦੀ ਭਾਵਨਾ ਨੂੰ ਉਜਾਗਰ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਜਸਵੀਰ ਕੌਰ ਗਰੇਵਾਲ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ਸ਼ਹੀਦ ਪ੍ਰਤੀ ਸਤਿਕਾਰ ਅਤੇ ਸ਼ਰਧਾ ਦੀ ਭਾਵਨਾ ਨਾਲ ਹੋਇਆ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ’ਚ ਉਨ੍ਹਾਂ ਦੇ ਅਮੁੱਲੇ ਯੋਗਦਾਨ ਨੂੰ ਯਾਦ ਕੀਤਾ।