- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਹੋ ਨਿਬੜਿਆ ਮੰਗਲੀ ਦਾ ਕਬੱਡੀ ਕੱਪ

2
ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਰਾਹੋਂ ਰੋਡ ਤੇ ਪੈਂਦੇ ਪਿੰਡ ਮੰਗਲੀ ਵਿਖੇ ਸ੍ਰੀ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਦੋ ਰੋਜਾ ਕਬੱਡੀ ਕੱਪ ਕਰਵਾਇਆ, ਜਿਸ ਵਿੱਚ ਕਬੱਡੀ ਦੀ ਟੀਮ ਨੂੰ 75000 ਦਾ ਨਕਦ ਇਨਾਮ ਦੇਣ ਵਾਲੇ ਉੱਘੇ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਸਰਪੰਚ ਪਿੰਡ ਖਾਸੀ ਕਲਾਂ (ਮੈਂਬਰ ਜਿਲਾ ਪਰੀਸ਼ਦ) ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਤੋਂ ਰੋਕਣ ਲਈ ਖੇਡਾਂ ਜਮੀਨੀ ਉਪਰਾਲਾ ਹੈ ਕਿਉਂਕਿ ਜਿਹੜੇ ਨੌਜਵਾਨ ਨੂੰ ਖੇਡਣ ਦਾ ਨਸ਼ਾ ਹੋ ਜਾਂਦਾ ਹੈ ਉਹ ਦੁਨੀਆਵੀ ਨਸ਼ਿਆਂ ਤੋਂ ਕੋਹਾਂ ਦੂਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਡ ਗਰਾਊਂਡ ਪੰਜਾਬ ਦੀ ਤੰਦਰੁਸਤੀ ਦਾ ਰਾਜ ਹਨ, ਇਸ ਲਈ ਚੰਗੇ ਖੇਡ ਗਰਾਊਂਡ ਦੇਣਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੀ ਦੂਜੇ ਨੰਬਰ ਤੇ ਰਹੀ ਟੀਮ ਨੂੰ ਮੇਰੇ ਸਪੁੱਤਰ ਦਵਿੰਦਰ ਸਿੰਘ ਯੂਐਸਏ ਵੱਲੋਂ 75000 ਦਾ ਨਕਦ ਇਨਾਮ ਦਿੱਤਾ ਗਿਆ ਹੈ। ਪਿੰਡ ਦੇ 50 ਖਿਡਾਰੀਆਂ ਨੂੰ ਬੂਟਾਂ ਦੇ ਜੋੜੇ ਦਿੱਤੇ ਗਏ ਹਨ। ਸ੍ਰੀ ਗੁਰੂ ਨਾਨਕ ਸਪੋਰਟਸ ਕਲੱਬ ਤੇ ਪਿੰਡ ਮੰਗਲੀ ਦੇ ਵਾਸੀਆਂ ਵੱਲੋਂ ਕਰਮਜੀਤ ਸਿੰਘ ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਵਲੀ ਮੰਗਲੀ, ਗਗਨ ਮੰਗਲੀ, ਸੁਲੱਖਣ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਉਂਕਾਰ ਸਿੰਘ, ਸੋਨੂੰ ਮੰਗਲੀ, ਦੀਪਾ ਮੰਗਲੀ, ਮਿੱਠੂ ਮੰਗਲੀ, ਦਲਜੀਤ ਸਿੰਘ ਗਰੇਵਾਲ, ਲਾਲੀ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਪੱਪਾ ਗਿੱਲ, ਹਰ ਵਿਲਾਸ ਮੰਗਲੀ, ਨਿਰਮਲ ਨਿੰਮਾ, ਰਾਜਾ ਸੋਮਲ, ਕਲੱਬ ਦੇ ਅਹੁਦੇਦਾਰ, ਮੰਗਲੀ ਖਾਸ ਤੇ ਟਾਂਡਾ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।