- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਦਿੱਲੀ ਦੇ ਮੰਤਰੀ ਤੋਂ ਅਸਤੀਫਾ ਮੰਗਣ ਵਾਲੇ ਕੇਜਰੀਵਾਲ ਬੀਬੀ ਛੀਨਾ ਦਾ ਥੱਪੜ ਕਿਉਂ ਭੁੱਲੇ-ਗਿੱਲ

-ਗੁਲਜ਼ਾਰ ਦੀ ਮੌਤ ਅਤੇ ਮੋਹਨਜੀਤ ਮਾਮਲੇ ਵਿੱਚ ਕਿਉਂ ਨਹੀਂ ਮੰਗਿਆ ਅਸਤੀਫਾ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਦਿੱਲੀ ਅੰਦਰ ਭਾਜਪਾ ਦੇ ਮੰਤਰੀ ਵੱਲੋਂ ਆਪ ਵਰਕਰ ਨੂੰ ਮਾਰੇ ਥੱਪੜ ਮਾਰਨ ਤੇ ਅਸਤੀਫਾ ਮੰਗਣ ਵਾਲੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਹਲਕਾ ਦੱਖਣੀ ਤੋਂ ਆਪ ਦੇ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਇੱਕ ਗਰੀਬ ਡਰਾਈਵਰ ਦੇ ਸਰੇਆਮ ਮਾਰੇ ਥੱਪੜ ਤੇ ਚੁੱਪ ਕਿਉਂ ਹਨ। ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੋਗਲਾ ਚੇਹਰਾ ਪੰਜਾਬੀਆਂ ਸਾਹਮਣੇ ਜੱਗ ਜ਼ਾਹਿਰ ਹੋ ਚੁੱਕਿਆ ਹੈ, ਕਿਉਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਨਾਮ ਲਿਖ ਕੇ ਸੁਸਾਈਡ ਕਰਨ ਵਾਲੇ ਗੁਲਜਾਰ ਸਿੰਘ ਦੇ ਮਾਮਲੇ ਦੇ ਵਿੱਚ ਵੀ ਆਪ ਦੇ ਦੋਵੇਂ ਵੱਡੇ ਆਗੂਆਂ ਨੇ ਚੁੱਪੀ ਧਾਰੀ ਰੱਖੀ ਅਤੇ ਮੋਹਣਜੀਤ ਮਾਮਲੇ ਵਿੱਚ ਵੀ ਇਨ੍ਹਾਂ ਵੱਲੋਂ ਇਕ ਵਾਰ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਉਨਾਂ ਕਿਹਾ ਕਿ ਉਹ ਦਿੱਲੀ ਅੰਦਰ ਭਾਜਪਾ ਦੇ ਮੰਤਰੀ ਵੱਲੋਂ ਆਪ ਵਰਕਰ ਦੇ ਨਾਲ ਕੀਤੇ ਇਸ ਸਲੂਕ ਦੀ ਵੀ ਨਿਖੇਧੀ ਕਰਦੇ ਹਨ ਕਿਉਂਕਿ ਲੋਕਤੰਤਰ ਅੰਦਰ ਲੋਕ ਵੱਡੇ ਹੁੰਦੇ ਹਨ ਤੇ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਅਤੇ ਸਵਾਲ ਕਰਨ ਦਾ ਹੱਕ ਹੈ ਪਰ ਅੱਜ ਅਸੀਂ ਦੇਖਦੇ ਹਾਂ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀਆਂ ਦੋਨੇ ਅੰਦਰੂਨੀ ਸਮਝੌਤੇ ਹੇਠ ਕੰਮ ਕਰ ਰਹੀਆਂ ਹਨ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਲੋਕ ਆਪਮੁਹਾਰੇ ‘ਆਪ’ ਦੇ ਲੀਡਰਾਂ ਨੂੰ ਘੇਰਨ ਲੱਗ ਜਾਣਗੇ ਜਿਸ ਬਾਰੇ ਆਪ ਦੇ ਆਗੂਆਂ ਨੂੰ ਵੀ ਪੂਰੀ ਤਰ੍ਹਾਂ ਪਤਾ ਹੈ। ਇਸ ਮੌਕੇ ਉਨਾਂ ਦੇ ਨਾਲ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਹੋਰ ਹਾਜ਼ਰ ਸਨ।