- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਸਵੱਛਤਾ ਹੀ ਸੇਵਾ ਤਹਿਤ ਡੀਜ਼ਲ ਸ਼ੈੱਡ ਵੱਲੋਂ ‘ਕਬਾੜ ਸੇ ਜੁਗਾੜ’ ਦੀ ਪਹਿਲਕਦਮੀ

-ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਡੀਜ਼ਲ ਸ਼ੈੱਡ ਵੱਲੋਂ ‘ਕਬਾੜ ਸੇ ਜੁਗਾੜ’ ਦੀ ਪਹਿਲਕਦਮੀ
ਦੇਵ ਸਹਿਗਲ, ਪੰਜਾਬੀ ਜਾਗਰਣ, ਲੁਧਿਆਣਾ
‘ਸਵੱਛਤਾ ਹੀ ਸੇਵਾ 2026' ਮੁਹਿੰਮ ਤਹਿਤ ਡੀਜ਼ਲ ਸ਼ੈੱਡ ਲੁਧਿਆਣਾ ਨੇ ਕਬਾੜ ਤੋਂ ਜੁਗਾੜ (ਬੇਕਾਰ ਵਸਤੂਆਂ ਤੋਂ ਬਿਹਤਰੀਨ ਚੀਜ਼ਾਂ ਬਣਾਉਣ) ਦੀ ਇੱਕ ਨਵੀਨਤਾਕਾਰੀ ਪਹਿਲਕਦਮੀ ਕੀਤੀ, ਸ਼ੈੱਡ ਵਿੱਚ ਤਕਨੀਕੀ ਮੁਹਾਰਤ ਰੱਖਣ ਵਾਲੇ ਆਈਐਸਓ. ਪ੍ਰਮਾਣਿਤ ਵੈਲਡਰਾਂ ਨੇ ਰੱਦੀ ਅਤੇ ਕਬਾੜ ਸਾਮਾਨ ਦੀ ਰਚਨਾਤਮਕ ਵਰਤੋਂ ਕਰਕੇ ਕਈ ਆਕਰਸ਼ਕ ਅਤੇ ਸੰਦੇਸ਼-ਪ੍ਰਧਾਨ ਕਲਾਕ੍ਰਿਤੀਆਂ ਤਿਆਰ ਕੀਤੀਆਂ। ਇੰਨਾਂ ਵਿੱਚੋਂ ਭਾਰਤ ਕਾ ਸਿਪਾਹੀ (ਭਾਰਤ ਦਾ ਸਿਪਾਹੀ), ਸਮੇਂ ਦੀ ਕੀਮਤ, ਜੁਗਾੜ ਬੰਦੂਕ ਅਤੇ ਜੁਗਾੜ ਤੋਪ ਪ੍ਰਮੁੱਖ ਹਨ। ਇਨ੍ਹਾਂ ਕਲਾਕ੍ਰਿਤੀਆਂ ਰਾਹੀਂ, ਕਬਾੜ ਨੂੰ ਲਾਭਦਾਇਕ ਤੇ ਆਕਰਸ਼ਕ ਵਸਤੂਆਂ ਵਿੱਚ ਬਦਲਣ ਦੇ ਨਾਲ-ਨਾਲ ਰੀਸਾਈਕਲਿੰਗ, ਵਾਤਾਵਰਣ ਦੀ ਸੰਭਾਲ ਤੇ ਸਾਧਨਾਂ ਦੀ ਬਿਹਤਰ ਵਰਤੋਂ ਬਾਰੇ ਸੁਨੇਹਾ ਦਿੱਤਾ ਗਿਆ।
ਇਹ ਕਲਾਕ੍ਰਿਤੀਆਂ 'ਆਪ੍ਰੇਸ਼ਨ ਸਿੰਦੂਰ' ਦੌਰਾਨ 'ਆਦਰਸ਼ ਪਾਰਕ' (ਜੋ ਰਾਸ਼ਟਰ ਨੂੰ ਸਮਰਪਿਤ ਹੈ) ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਇਨ੍ਹਾਂ ਕਲਾਕ੍ਰਿਤੀਆਂ ਨੂੰ ਡੀਜ਼ਲ ਸ਼ੈੱਡ ਦੇ ਵੱਖ-ਵੱਖ ਭਾਗਾਂ ਦੇ ਕਰਮਚਾਰੀਆਂ ਨੇ ਤਿਆਰ ਕਰਨ ਲਈ ਲਗਭਗ ਇੱਕ ਮਹੀਨੇ ਤੱਕ ਅਟੁੱਟ ਸਮਰਪਣ ਅਤੇ ਟੀਮ ਭਾਵਨਾ ਨਾਲ ਕੰਮ ਕੀਤਾ। ਇਸ ਮੌਕੇ ਰਾਹੁਲ ਭਾਰਤੀ ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜੀਨੀਅਰ (ਡੀਜ਼ਲ ਸ਼ੈੱਡ, ਲੁਧਿਆਣਾ) ਨੇ ਸ਼ੈੱਡ ਦੇ ਕਰਮਚਾਰੀਆਂ ਨੂੰ ਵਾਤਾਵਰਣ ਸੰਭਾਲ, ਸਫਾਈ ਅਤੇ ਉਪਲਬਧ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਤੇ ਮੁੜ-ਵਰਤੋਂ ਬਾਰੇ ਜਾਗਰੂਕ ਕੀਤਾ ਤੇ ਨਾਲ ਹੀ ਭਵਿੱਖ ਵਿੱਚ ਅਜਿਹੀਆਂ ਰਚਨਾਤਮਕ ਅਤੇ ਵਾਤਾਵਰਣ-ਪੱਖੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਡੀਜ਼ਲ ਸ਼ੈੱਡ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਰਮਚਾਰੀਆਂ ਦੀ ਰਚਨਾਤਮਕਤਾ ਤੇ ਟੀਮ ਭਾਵਨਾ ਦੀ ਪ੍ਰਸ਼ੰਸਾ ਕੀਤੀ।