- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਜਾਰੀ-ਧੀਂਗਾਨ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀਯ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਇਕ ਮੀਟਿੰਗ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿਖੇ ਹੋਈ। ਮੀਟਿੰਗ ਦੌਰਾਨ ਵੀਰ ਕੁਲਦੀਪ ਧੀਂਗਾਨ ਆਪਣੇ ਸਾਥੀਆਂ ਸਮੇਤ ਭਾਵਾਧਸ ਵਿੱਚ ਸ਼ਾਮਿਲ ਹੋਏ। ਨਰੇਸ਼ ਧੀਂਗਾਨ ਵੱਲੋਂ ਅਜੇ ਸ਼ੁਕਲਾ ਨੂੰ ਭਾਵਾਧਸ ਲੇਬਰ ਵਿੰਗ ਹਲਕਾ ਦੱਖਣੀ ਦਾ ਪ੍ਰਧਾਨ ਤੇ ਕੁਲਦੀਪ ਧੀਂਗਾਨ ਨੂੰ ਭਾਵਾਧਸ ਯੂਥ ਵਿੰਗ ਪੰਜਾਬ ਦਾ ਇੰਚਾਰਜ ਲਾਇਆ। ਧੀਂਗਾਨ ਅਨੁਸਾਰ ਸੂਬਾ ਪੱਧਰੀ ਸਮਾਗਮ 25 ਅਕਤੂਬਰ ਨੂੰ ਸਥਾਨਕ ਮਾਡਲ ਟਾਊਨ ਐਕਸ਼ਟੈਨਸ਼ ਮਾਰਕੀਟ ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਵਿਖੇ ਬਾਅਦ ਦੁਪਹਿਰ 2 ਵਜੇ ਕਰਵਾਇਆ ਜਾਵੇਗਾ। ਇਸ ਦੌਰਾਨ ਸਮਾਗਮ ਦੀ ਤਿਆਰੀਆਂ ਸਬੰਧੀ ਜਿੱਥੇ ਭਾਵਾਧਸ ਆਗੂਆਂ ਨਾਲ ਵਿਚਾਰ ਚਰਚਾ ਕਰਕੇ ਕਮੇਟੀਆਂ ਦਾ ਗਠਨ ਕੀਤਾ ਗਿਆ ਉੱਥੇ ਐਲਾਨ ਕੀਤਾ ਕਿ ਸਮਾਗਮ ਸਬੰਧੀ ਸਮੁੱਚੀ ਰੂਪ ਰੇਖਾ ਅਤੇ ਸਥਾਨ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਇਸ ਮੌਕੇ ਪਿੰਕਾ ਚੰਡਾਲੀਆ, ਰਵੀ ਮਾਤੰਗ, ਰਾਜਬੀਰ ਚੌਟਾਲਾ, ਪੱਪੂ ਬੇਦੀ, ਸੁਭਾਸ਼ ਸੌਦੇ, ਰਾਜੇਸ਼ ਟਾਂਕ, ਵਰੁਣ ਰਾਜ, ਸੁਸ਼ੀਲ ਰੱਤੀ, ਪਰਦੀਪ ਲਾਂਬਾ, ਅਨੁਰਾਗ ਚਨਾਲੀਆ, ਅਕਾਸ਼ ਲੋਹਟ, ਬਬਲੂ ਧੀਂਗਾਨ, ਵਿਕਾਸ ਸੌਦੇ, ਸੁਮਿਤ ਚੌਟਾਲਾ, ਰਵੀ ਜੈਸਵਾਲ , ਪਿੰਟੂ ਟਾਂਕ, ਬਲਜਿੰਦਰ ਸੋਢੀ, ਰਾਮਸੂਰਤ, ਅਜੇ ਸ਼ੁਕਲਾ ਸੁਭਾਸ਼ ਤਿਵਾੜੀ, ਇਮਤਿਆਜ਼ ਖਾਨ, ਕੋਸਲ ਸਿੰਘ, ਕੁਲਦੀਪ ਪਾਲ, ਸ਼ਾਲਨੀ, ਪਿੰਕੀ, ਵਰੁਣ ਚਨਿਆਣਾ, ਲਲਿਤ ਧੀਂਗਾਨ, ਵਿਕਾਸ ਚੌਹਾਨ, ਸਿਮਰ, ਮਨੀਸ਼ ਆਲੋਕ, ਕੁਲਦੀਪ ਪਾਲ, ਸੋਨੂੰ ਤਿਵਾੜੀ, ਪਵਨ ਬਿਰਲਾ, ਸੁਰਜ ਪਾਂਡੇ, ਦੀਪਚੰਦ, ਅੰਕੁਸ਼ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।