- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਦੀ ਜੀਵਨ ਸ਼ੈਲੀ ਕਾਰਨ ਵਧ ਰਹੀਆਂ ਦਿਲ ਦੀਆਂ ਬਿਮਾਰੀਆਂ-ਸਾਧਵੀ ਮੀਨਾਕਸ਼ੀ ਭਾਰਤੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਪਣੇ ਸਥਾਨਕ ਆਸ਼ਰਮ ਹਰਨਾਮਪੁਰਾ ’ਚ ਵਿਸ਼ਵ ਦਿਲ ਦਿਵਸ ਦੇ ਮੌਕੇ 'ਤੇ ਸਿਹਤਮੰਦ ਦਿਲ ਤੇ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦਿੰਦੇ ਹੋਏ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਸਾਧਵੀ ਮੀਨਾਕਸ਼ੀ ਭਾਰਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬਦਲਦੀ ਜੀਵਨ ਸ਼ੈਲੀ, ਤਣਾਅ ਅਤੇ ਅਸਿਹਤਮੰਦ ਖਾਣ-ਪੀਣ ਤੇ ਪ੍ਰਦੂਸ਼ਣ ਕਾਰਨ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਸਮਾਗਮ ’ਚ ਵੱਖ-ਵੱਖ ਡਾਕਟਰ ਵੀ ਸ਼ਾਮਲ ਹੋਏ ਅਤੇ ਦਿਲ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਨੇ ਮਹੱਤਵਪੂਰਨ ਸੁਝਾਅ ਦਿੱਤੇ। ਡਾ. ਪ੍ਰਕਾਸ਼ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਰੀਰ ਵਿੱਚ ਦਿਖਾਈ ਦੇਣ ਵਾਲੇ ਛੋਟੇ ਤੋਂ ਛੋਟੇ ਲੱਛਣਾਂ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਸਹੀ ਸਮੇਂ 'ਤੇ ਲਿਆ ਗਿਆ ਫੈਸਲਾ ਤੇ ਜਾਗਰੂਕ ਜੀਵਨਸ਼ੈਲੀ ਕਿਸੇ ਦੀ ਜਾਨ ਬਚਾ ਸਕਦੀ ਹੈ। ਪ੍ਰੋਗਰਾਮ ਵਿੱਚ ਡਾ ਪ੍ਰਕਾਸ਼, ਡਾ. ਵੀਰੇਂਦਰ ਡੋਗਰਾ ਤੇ ਡਾ. ਕਵਿਤਾ ਵਰਮਾ ਵੱਲੋਂ ਆਏ ਹੋਏ ਸਾਰੇ ਲੋਕਾਂ ਦੀ ਸਿਹਤ ਜਾਂਚ ਕੀਤੀ ਤੇ ਕੁੱਝ ਸਰਗਰਮੀਆਂ ਵੀ ਕਰਵਾਈਆਂ, ਤਾਂ ਜੋ ਹਿਰਦੇ ਸੰਬੰਧੀ ਰੋਗਾਂ ਦੀ ਪਛਾਣ ਕੀਤੀ ਜਾ ਸਕੇ।