- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੂੰ ਲੁੱਟਣ ਭੇਜੇ ਆਪ ਨੇ ਗਾਇਤਰੀ ਬਿਸ਼ਨੋਈ ਵਰਗੇ ਲੋਕ-ਹੈਪੀ ਗਿੱਲ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਵੱਲੋਂ ਚੁਣੇ 93 ਵਿਧਾਇਕ ਅਤੇ ਮੰਤਰੀ ਰਬੜ ਦੀਆਂ ਮੋਹਰਾਂ ਬਣਾ ਕੇ ਰੱਖ ਦਿੱਤੇ ਹਨ ਜਦੋਂ ਕਿ ਪੰਜਾਬ ਨੂੰ ਲੁੱਟਣ ਲਈ ਸੇਵਾ ਦੇ ਨਾਮ ਤੇ ਬਾਹਰਲੇ ਸੂਬਿਆਂ ਤੋਂ ਲੋਕ ਮੰਤਰੀਆਂ ਦੀਆਂ ਕੋਠੀਆਂ ਅਤੇ ਸਰਕਾਰੀ ਦਫਤਰਾਂ ਵਿੱਚ ਬਿਠਾ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਕੀਤਾ। ‘ਆਪ’ ਦੀ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਆਖਦੀ ਹੈ ਕਿ ਉਹ ਲੋਕ ਪੰਜਾਬ ਦੀ ਸੇਵਾ ਕਰਨ ਆਏ ਹਨ ਪਰ ਮੈਂ ਉਸ ਨੂੰ ਦੱਸਣਾ ਚਾਹੁੰਦਾ ਹਾਂ ਉਹ ਪੰਜਾਬ ਦੀ ਸੇਵਾ ਨਹੀਂ ਕਰ ਰਹੇ ਪੰਜਾਬ ਨੂੰ ਦੋਹੀ ਹੱਥੀ ਲੁੱਟ ਰਹੇ ਹਨ ਜਿਸ ਦੀ ਮਿਸਾਲ ਜੈਪੁਰ ਵਿੱਚ ਉਨਾਂ ਦੇ ਹੋਟਲ ਉੱਪਰ ਪੰਜਾਬ ਤੋਂ ਲੁੱਟ ਕੇ ਲਗਾਏ ਜਾ ਰਹੇ ਤਿੰਨ ਕਰੋੜ ਰੁਪਏ ਦੀਆਂ ਆ ਰਹੀਆਂ ਖਬਰਾਂ ਤੋਂ ਮਿਲ ਜਾਂਦੀ ਹੈ। ਦੁਨੀਆਂ ਦੇ ਅੰਦਰ ਜਦੋਂ ਵੀ ਕਦੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬੀ ਸੇਵਾ ਕਰਨ ਦੇ ਲਈ ਹਮੇਸ਼ਾ ਮੋਹਰੀ ਹੁੰਦੇ ਹਨ ਜਿਹੜੇ ਪੂਰੀ ਦੁਨੀਆ ਦੇ ਅੰਦਰ ਆਪਣੀ ਧਾਕ ਜਮਾ ਚੁੱਕੇ ਹਨ। ਉਨਾਂ ਨੂੰ ਸੇਵਾ ਲਈ ਬਾਹਰਲੇ ਸੂਬੇ ਤੋਂ ਆਏ ਲੋਕਾਂ ਦੀ ਜਰੂਰਤ ਨਹੀਂ। ਪੰਜਾਬੀ ਆਪਣਾ ਪੰਜਾਬ ਖੁਦ ਸੰਭਾਲ ਸਕਦੇ ਹਨ ਜਿਸ ਦੀ ਮਿਸਾਲ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦੇ ਦੇਣਗੇ।