‘ਗਣਪਤੀ ਬੱਪਾ’ ਦੇ ਜੈਕਾਰਿਆਂ ਨਾਲ ਗਣੇਸ਼ ਉਤਸਵ ਸਮਾਪਤ ‘ਗਣਪਤੀ ਬੱਪਾ ਮੋਰੀਆ ਅਗਲੇ ਬਰਸ ਤੂੰ ਜਲਦੀ ਆ’ ਦੇ ਜੈਕਾਰਿਆਂ ਨਾਲ ਸ੍ਰੀ ਗਣੇਸ਼ ਮਹਾਂਉਤਸਵ ਦੀ ਸਮਾਪਤੀ
Publish Date: Fri, 25 Sep 2026 08:38 PM (IST)
Updated Date: Sat, 26 Sep 2026 04:06 AM (IST)
-ਈਕੋ-ਫਰੈਂਡਲੀ ਢੰਗ ਨਾਲ ਮਨਾਇਆ ਸ੍ਰੀ ਗਣੇਸ਼ ਮਹਾਂਉਤਸਵ, ਵਿਸਰਜਨ ਮੌਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੁਨੇਹਾ ਫੋਟੋ ਨੰਬਰ-37,38 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸ਼ੁੱਕਰਵਾਰ ਨੂੰ ‘ਗਣਪਤੀ ਬੱਪਾ ਮੌਰੀਆ ਅਗਲੇ ਬਰਸ ਤੂੰ ਜਲਦੀ ਆ’ ਦੇ ਜੈਕਾਰਿਆਂ ਨਾਲ ਈਸ਼ਰ ਨਗਰ ਨੇੜੇ ਸਥਿੱਤ ਰਾਜ ਇਨਕਲੇਵ ਵਿਖੇ ਪਿਛਲੇ 10 ਦਿਨ ਤੋਂ ਜਾਰੀ ਈਕੋ-ਫਰੈਂਡਲੀ ਢੰਗ ਨਾਲ ਮਨਾਏ ਸ਼੍ਰੀ ਗਣੇਸ਼ ਮਹਾਂਉਤਸਵ ਦੀ ਸਮਾਪਤੀ ਹੋ ਗਈ। ਸੱਤੀ ਐਂਡ ਪਾਰਟੀ ਵੱਲੋਂ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ੍ਰੀ ਗਣੇਸ਼ ਮਹਾਂਉਤਸਵ ਦੇ ਆਖਰੀ ਦਿਨ ਵਿਸਰਜਨ ਮੌਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਇਸ ਮੌਕੇ ਪੀਐੱਨ ਪਾਠਕ ਅਨੁਸਾਰ 10 ਦਿਨ ਸਵੇਰੇ ਸ਼ਾਮ ਆਰਤੀ ਹੁੰਦੀ ਰਹੀ ਜਿਸ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਰਹੇ। ਇਸ ਮੌਕੇ ਮਹਿਮਾਨ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਲੰਗਰ ਵੀ ਲਾਇਆ ਗਿਆ। ਸਾਰੇ ਸਮਾਗਮ ਦੀ ਸਮਾਪਤੀ ’ਤੇ ਰਾਜ ਇਨਕਲੇਵ ਹਾਊਸਿੰਗ ਸੁਸਾਇਟੀ ਨੇ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਵਿਜੇ ਰਾਣੀ ਗਰਗ, ਮਨਪ੍ਰੀਤ ਗਰਗ, ਭੂਮੀ ਗਰਗ, ਨਰਾਇਣ ਰਾਓ, ਸ਼ੁਸ਼ੀਲਾ ਪਾਠਕ, ਮਹਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰ ਅਰੌੜਾ, ਜਸਵਿੰਦਰ ਖਹਿਰਾ, ਬਲਵਿੰਦਰ ਗੋਇਲ, ਸੰਦੀਪ, ਹਰੀਸ਼ ਸ਼ਾਹੀ, ਬਨਦੀਪ ਤੇ ਪਰਸ਼ੂਰਾਮ ਭੱਟ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ। -ਬਾਕਸ- -ਪੀਏਯੂ ਮਰਾਠੀ ਮੰਡਲ ਨੇ ਹੋਸਟਲ ਨੰਬਰ 7 ਵਿਖੇ ਮਨਾਇਆ ਸ੍ਰੀ ਗਣੇਸ਼ ਮਹਾਂਉਤਸਵ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪੜ੍ਹ ਰਹੇ ਮਹਾਰਾਸ਼ਟਰ ਦੇ ਵਿਦਿਆਰਥੀਆਂ ਵੱਲੋਂ ਬਣਾਈ ਸੰਸਥਾ ਪੀਏਯੂ ਮਰਾਠੀ ਮੰਡਲ ਵੱਲੋਂ ਹੋਸਟਲ ਨੰਬਰ ਸੱਤ ਵਿਖੇ ਸ੍ਰੀ ਗਣੇਸ਼ ਮਹਾਂ ਉਤਸਵ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਗਿਆ। ਦਸ ਦਿਨ ਤੱਕ ਚੱਲੇ ਇਸ ਉਤਸਵ ਵਿੱਚ ਮਹਾਰਾਸ਼ਟਰ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਆਫ ਐਗਰੀਕਲਚਰ ਦੇ ਡੀਨ, ਡੀਐੱਸਡਬਲਿਊ ਡਾ. ਕੇਐਸ. ਸੂਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਸਬੰਧੀ ਵਿਦਿਆਰਥੀ ਆਸ਼ੀਸ਼ ਨੇ ਦੱਸਿਆ ਕਿ ਪੀਏਯੂ ਮਰਾਠੀ ਮੰਡਲ ਵੱਲੋਂ ਸਾਲ 2003 ਤੋਂ ਲਗਾਤਾਰ ਸ੍ਰੀ ਗਣੇਸ਼ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਵਿਧੀ-ਵਿਧਾਨ ਨਾਲ ਗਣੇਸ਼ ਜੀ ਦੀ ਆਰਤੀ ਕੀਤੀ ਜਾਂਦੀ ਰਹੀ। ਉਨ੍ਹਾਂ ਦੱਸਿਆ ਕਿ ਉਤਸਵ ਦੇ ਆਖਰੀ ਦਿਨ ਵੀ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਆਰਤੀ ਕੀਤੀ ਗਈ ਅਤੇ ਸ਼ਾਮ ਸਮੇਂ ਸ੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਵਾਰ ਵੀ ਉਤਸਵ ਨੂੰ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ ਦਾ ਯਤਨ ਕੀਤਾ ਗਿਆ। ਮੂਰਤੀ ਵਿਸਰਜਨ ਦੌਰਾਨ ਵਾਤਾਵਰਨ ਦੀ ਸੁਰੱਖਿਆ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਮਹਾਰਾਸ਼ਟਰੀ ਵਿਅੰਜਨ ‘ਪਾਉ ਭਾਜੀ’ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ। ਇਸ ਮੌਕੇ ਵਿਸ਼ਵਨਾਥ, ਮਹੇਸ਼, ਗਾਇਕਵਾੜ, ਬਾਵੜੇ, ਪ੍ਰਤੀਕ, ਚਿੰਤਾਲੀ, ਚੇਤਨ, ਸ਼ੰਭੂ, ਪਰਿਆਗ, ਹੇਮਲ, ਸ੍ਰੇਸ਼ਟ, ਅਮਨ ਸਮੇਤ ਹੋਰ ਵਿਦਿਆਰਥੀ ਹਾਜ਼ਰ ਸਨ। ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ।