ਛਪਾਰ ਮੇਲੇ ’ਚ ਅਕਾਲੀ ਦਲ ਕਰੇਗਾ ਪ੍ਰਦਰਸ਼ਨ : ਹਰਨਾਮਪੁਰਾ
ਛਪਾਰ ਮੇਲੇ ’ਚ ਅਕਾਲੀ ਦਲ ਦੀ ਤਾਕਤ ਦਾ ਹੋਵੇਗਾ ਪ੍ਰਦਰਸ਼ਨ-ਹਰਨਾਮਪੁਰਾ
Publish Date: Fri, 25 Sep 2026 07:54 PM (IST)
Updated Date: Sat, 26 Sep 2026 04:04 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਛਪਾਰ ਮੇਲਾ ਅਕਾਲੀ ਦਲ ਦੀ ਸਿਆਸੀ ਤਾਕਤ ਤੇ ਵਰਕਰਾਂ ਦੇ ਜੋਸ਼ ਦਾ ਗਵਾਹ ਬਣੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਗਿੱਲ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਦਾ ਵਿਸ਼ਾਲ ਕਾਫਲਾ ਅੱਜ ਸਵੇਰੇ 9 ਵਜੇ ਦਾਣਾ ਮੰਡੀ ਗੋਪਾਲਪੁਰ (ਡੇਹਲੋਂ) ਸਾਰੇ ਵਰਕਰ ਆਉਣੇ ਨੇ ਇਕੱਠੇ ਹੋ ਕੇ ਛਪਾਰ ਮੇਲੇ ਲਈ ਰਵਾਨਾ ਹੋਵੇਗਾ।ਹਰਨਾਮਪੁਰਾ ਨੇ ਕਿਹਾ ਕਿ ਛਪਾਰ ਮੇਲੇ ਵਿੱਚ ਹੋਣ ਵਾਲੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਇਸ ਵਾਰ ਵੱਡਾ ਇਕੱਠ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀ ਪਿਛਲੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਲੋਕਾਂ ਵਿੱਚ ਉਤਸ਼ਾਹ ਹੈ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੋਪੀ ਚਾਹਲ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।