ਮਾਂ ਬਗਲਾਮੁਖੀ ਧਾਮ ’ਚ ਵਪਾਰ ਸਮ੍ਰਿੱਧੀ ਲਈ ਕਰਵਾਇਆ ਯੱਗ 2 ਨੰਬਰ ਲਈ-ਮਾਂ ਬਗਲਾਮੁਖੀ ਧਾਮ ’ਚ ਵਪਾਰ ਸਮ੍ਰਿੱਧੀ ਯੱਗ ਕਰਵਾਇਆ
Publish Date: Fri, 25 Sep 2026 07:32 PM (IST)
Updated Date: Sat, 26 Sep 2026 04:03 AM (IST)
-ਵਪਾਰੀਆਂ ਨੇ ਕਾਰੋਬਾਰ ’ਚ ਤਰੱਕੀ ਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਫ਼ੋਟੋ ਨੰਬਰ-28 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਿੱਧਪੀਠ ਮਾਂ ਬਗਲਾਮੁਖੀ ਧਾਮ ਲੁਧਿਆਣਾ ਵਿਖੇ ਮਹੰਤ ਪ੍ਰਵੀਨ ਚੌਧਰੀ ਦੀ ਸਰਪ੍ਰਸਤੀ ਹੇਠ ਵਪਾਰ ਸਮ੍ਰਿੱਧੀ ਯੱਗ ਕਰਵਾਇਆ ਗਿਆ। ਯੱਗ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ ਅਤੇ ਸ਼ਰਧਾਲੂ ਸ਼ਾਮਲ ਹੋਏ। ਸ਼ਰਧਾਲੂਆਂ ਨੇ ਆਪਣੇ ਕਾਰੋਬਾਰ ਵਿੱਚ ਤਰੱਕੀ, ਖੁਸ਼ਹਾਲੀ ਅਤੇ ਰੁਕਾਵਟਾਂ ਤੋਂ ਮੁਕਤੀ ਲਈ ਮਾਂ ਬਗਲਾਮੁਖੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ। ਵੈਦਿਕ ਮੰਤਰਾਂ ਦੇ ਉਚਾਰਨ ਦਰਮਿਆਨ ਯੱਗ ਵਿੱਚ ਸ਼ਰਧਾਲੂਆਂ ਵੱਲੋਂ ਆਹੂਤੀਆਂ ਪਾਈਆਂ ਗਈਆਂ। ਵਪਾਰੀਆਂ ਨੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਲਾਂ, ਕਰਜ਼ੇ ਅਤੇ ਹੋਰ ਰੁਕਾਵਟਾਂ ਤੋਂ ਨਿਜਾਤ ਦੀ ਕਾਮਨਾ ਕੀਤੀ। ਯੱਗ ਦੌਰਾਨ ਪ੍ਰਵਚਨ ਕਰਦਿਆਂ ਮਹੰਤ ਪ੍ਰਵੀਨ ਚੌਧਰੀ ਨੇ ਮਾਂ ਬਗਲਾਮੁਖੀ ਨੂੰ ਦਸ ਮਹਾਵਿਦਿਆਵਾਂ ਵਿੱਚੋਂ ਅੱਠਵੀਂ ਮਹਾਵਿਦਿਆ ਦੱਸਿਆ। ਉਨ੍ਹਾਂ ਕਿਹਾ ਕਿ ਮਾਂ ਬਗਲਾਮੁਖੀ ਨੂੰ ਪੀਤਾਂਬਰੀ ਮਾਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਾਨਤਾ ਅਨੁਸਾਰ ਮਾਂ ਬਗਲਾਮੁਖੀ ਦੀ ਸ਼ਰਧਾ ਨਾਲ ਕੀਤੀ ਆਰਾਧਨਾ ਨਾਲ ਸ਼ਰਧਾਲੂ ਸ਼ਤਰੂ ਬਾਧਾਵਾਂ ਤੋਂ ਮੁਕਤੀ, ਰੁਕੇ ਹੋਏ ਕੰਮਾਂ ਦੇ ਪੂਰੇ ਹੋਣ ਅਤੇ ਵਪਾਰਕ ਖੇਤਰ ਵਿੱਚ ਤਰੱਕੀ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕਲਯੁਗ ਵਿੱਚ ਮਾਂ ਬਗਲਾਮੁਖੀ ਦੀ ਸਾਧਨਾ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਯੱਗ ਦੀ ਸਮਾਪਤੀ ਉਪਰੰਤ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਮਨਪ੍ਰੀਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗੌਰਵ ਕਾਲੀਆ, ਜਤਿਨ ਸੂਦ, ਪਰਮਵੀਰ ਚੌਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਤਰੁਣ ਚੌਧਰੀ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੈ ਗੁਪਤਾ, ਰਮਨ ਸ਼ਰਮਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖਹਿਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਅਨੁਜ ਵਧਵਾ, ਆਸ਼ੂਤੋਸ਼ ਅਤੇ ਪ੍ਰਦੀਪ ਟਾਟਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।