ਕੱਟੜ ਇਮਾਨਦਾਰਾਂ ਦੇ ਘਰ ਵੀ ਪੁੱਜਣ ਲੱਗੀ ਈਡੀ : ਹੈਪੀ ਗਿੱਲ
ਕੱਟੜ ਇਮਾਨਦਾਰਾਂ ਤੇ ਰਿਸ਼ਤੇਦਾਰਾਂ ਦੇ ਘਰ ਵੀ ਪਹੁੰਚਣ ਲੱਗੀ ਈਡੀ-ਹੈਪੀ ਗਿੱਲ
Publish Date: Fri, 25 Sep 2026 06:52 PM (IST)
Updated Date: Sat, 26 Sep 2026 04:03 AM (IST)
19 ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਨੇ ਕਿਹਾ ਕਿ ਜਿਹੜੇ ਲੋਕ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਸਨ। ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਵੀ ਈਡੀ ਪਹੁੰਚਣ ਲੱਗੀ ਹੈ ਅਤੇ ਹਜ਼ਾਰਾਂ ਕਰੋੜ ਦੇ ਕੀਤੇ ਘੁਟਾਲੇ ਸਾਹਮਣੇ ਆ ਰਹੇ ਹਨ। ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਸਿਰਫ ਰਬੜ ਦੀਆਂ ਮੋਹਰਾਂ ਹਨ ਜਦੋਂ ਕਿ ਸਰਕਾਰ ਨੂੰ ਦਿੱਲੀ ਤੋਂ ਹਾਂ ਆਏ ਲੋਕ ਚਲਾ ਰਹੇ ਹਨ। ਜਿਸ ਉੱਪਰ ਬੀਤੇ ਦਿਨ ਈਡੀ ਵੱਲੋਂ ਕੀਤੀ ਗਲਾਡਾ ਤੇ ਗਮਾਡਾ ਦੇ ਦਫਤਰਾਂ ਅਤੇ ਸਰਕਾਰੀ ਕੋਠੀਆਂ ਵਿੱਚ ਹੋਈ ਜਾਂਚ ਤੋਂ ਲੱਗਦੀ ਹੈ। ਜਿਸ ਤਰ੍ਹਾਂ ਸਾਹਮਣੇ ਆ ਰਿਹਾ ਹੈ ਕਿ ਦਿੱਲੀ ਦੇ ਸਾਬਕਾ ਮੰਤਰੀਆਂ ਦੇ ਪੀਏ ਪੰਜਾਬ ਸਰਕਾਰ ਦੀਆਂ ਸਰਕਾਰੀ ਫਾਈਲਾਂ ਤੇ ਹੁਕਮ ਦਿੰਦੇ ਸਨ ਅਤੇ ਗਮਾਡਾ ਨੂੰ ਸਰਕਾਰੀ ਦਫਤਰਾਂ ’ਚ ਬੈਠ ਕੇ ਚਲਾ ਰਹੇ ਸਨ। ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੇ ਘੁਟਾਲੇ ਸਾਹਮਣੇ ਆ ਸਕਦੇ ਹਨ ਅਤੇ ਜਿਹੜੇ ਲੋਕ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਦੇ ਚਿਹਰੇ ਬੇਨਕਾਬ ਹੋਣ ਦੇ ਪੂਰੇ ਆਸਾਰ ਹਨ। ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਵਰਕਰ ਹਾਜ਼ਰ ਸਨ।