3 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਮਿੱਡ-ਡੇ ਮੀਲ ਵਰਕਰਾਂ ’ਚ ਰੋਸ 3 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਮਿੱਡ- ਡੇ -ਮੀਲ ਵਰਕਰਾਂ ਵਿੱਚ ਭਾਰੀ ਰੋਸ
Publish Date: Wed, 23 Sep 2026 07:08 PM (IST)
Updated Date: Thu, 24 Sep 2026 04:00 AM (IST)
ਫੋਟੋ ਨੰਬਰ-26 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਮਿੱਡ-ਡੇ ਮੀਲ ਵਰਕਰਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੱਥੇਬੰਦੀ ਦੀ ਸੁਬਾਈ ਆਗੂ ਪ੍ਰਵੀਨ ਕੁਮਾਰੀ ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ, ਡੀਟੀਐੱਫ ਦੇ ਰੁਪਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿੱਡ-ਡੇ ਮੀਲ ਵਰਕਰਾਂ ਨੂੰ ਤਿੰਨ ਮਹੀਨੇ ਤਨਖਾਹ ਨਾ ਮਿਲਣ ਕਾਰਨ ਇਸ ਮਹਿੰਗਾਈ ਦੇ ਯੁੱਗ ਵਿੱਚ ਜ਼ਿੰਦਗੀ ਜਿਉਣਾ ਦੁੱਭਰ ਹੋ ਚੁੱਕਿਆ ਹੈ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਨੇ ਮਿੱਡ ਡੇ ਮੀਲ ਵਰਕਰਾਂ ਨਾਲ ਤਨਖਾਹ ਦੁੱਗਣੀ ਕਰਨ ਦਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ ਦੂਸਰੇ ਪਾਸੇ ਵਰਕਰਾਂ ਦੀਆਂ ਤਨਖਾਹ ਰੋਕ ਕੇ ਵੱਡੀਆਂ ਮਾਰ ਮਾਰੀ ਜਾ ਰਹੀ ਹੈ।ਆਗੂਆਂ ਨੇ ਮੰਗਾਂ ਸਬੰਧੀ ਦੱਸਿਆ ਕਿ ਬੀਤੇ ਲੰਮੇ ਸਮੇ ਤੋਂ ਮਿੱਡ ਡੇ ਮੀਲ ਵਰਕਰ ਸਿਰਫ ਸੌ ਰੁਪਏ ਦਿਹਾੜੀ ‘ਤੇ ਕੰਮ ਕਰਦੀਆਂ ਆ ਰਹੀਆਂ,ਜਦ ਕਿ ਇਸ ਮਹਿੰਗਾਈ ਕਾਰਨ ਵਰਕਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।ਉਨਾ ਕਿਹਾ ਕਿ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਨਾ ਦੀ ਤਨਖਾਹ ਦੁੱਗਣੀ ਕੀਤੀ ਜਾਵੇਗੀ,ਪਰ ਲਗਭਗ ਚਾਰ ਸਾਲ ਬੀਤ ਜਾਣ ਬਾਅਦ ਵੀ ਇਹ ਵਾਅਦਾ ਵਫਾ ਨਹੀਂ ਹੋਇਆ। ਉਨਾ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਉਪਰ ਕੰਮ ਦਾ ਬੋਝ ਲਗਾਤਾਰ ਵਧਾਇਆ ਜਾ ਰਿਹਾ। ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਰਕਰਾਂ ਦੀ ਤਨਖਾਹ ਜਲਦੀ ਰਲੀਜ਼ ਕੀਤੀ ਜਾਵੇ।ਇਸ ਮੌਕੇ ਪਿੰਕੀ ਰਾਣੀ, ਅਮਨਦੀਪ ਕੌਰ,ਰਾਧਾ ਰਾਣੀ,ਮਨਜੀਤ ਕੌਰ, ਮਨਪ੍ਰੀਤ ਕੌਰ, ਨਿਸਾ ਰਾਣੀ,ਪਰਮਜੀਤ ਕੌਰ,ਮਨਪ੍ਰੀਤ, ਸੋਭਾ ਆਦਿ ਨੇ ਸੰਬੋਧਨ ਕੀਤਾ।