- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕੇਸ਼ ਕੰਡੇਰਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਯੁਕਤ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀਯ ਵਾਲਮੀਕਿ ਧਰਮ ਸਮਾਜ ਵੀਰੇਸ਼ ਵਿਕਲ ਦੀ ਮੀਟਿੰਗ ਜਵੱਦੀ ਖੁਰਦ ਵਿਖੇ ਸੰਸਥਾ ਦੇ ਨਿਰਦੇਸ਼ਕ ਰਾਜਕੁਮਾਰ ਸਾਥੀ ਅਤੇ ਸੰਚਾਲਕ ਨੀਰਜ ਸੁਬਾਹੂ ਦੀ ਪ੍ਰਧਾਨਗੀ ਹੇਠ ਕੀਤੀ, ਜਿਸ ਵਿੱਚ ਮਹਾਂਮੰਤਰੀ ਭੁਪਾਲ ਸਿੰਘ ਪੁਹਾਲ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਕੁਲਦੀਪ ਧੀਂਗਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਜ਼ਿਲ੍ਹਾ ਸੰਯੋਜਕ ਸੁਧੀਰ ਆਦਿਵੰਸ਼ੀ ਵੱਲੋਂ ਮੂਲਮੰਤਰ ਦੇ ਜਾਪ ਨਾਲ ਕੀਤੀ। ਸੰਸਥਾ ਦੇ ਪ੍ਰਚਾਰ-ਪ੍ਰਸਾਰ ਸਬੰਧੀ ਵਿਚਾਰਾਂ ਕੀਤੀਆਂ। ਸੰਸਥਾ ਦੇ ਨਿਰਦੇਸ਼ਕ ਰਾਜਕੁਮਾਰ ਸਾਥੀ ਨੇ ਸੰਸਥਾ ਦੀ ਵਿਚਾਰਧਾਰਾ ਤੇ ਇਸ ਵੱਲੋਂ ਜਾਰੀ ਸਰਗਰਮੀਆਂ ’ਤੇ ਚਾਨਣਾ ਪਾਇਆ। ਮਹਾਮੰਤਰੀ ਭੁਪਾਲ ਸਿੰਘ ਨੇ 27 ਸਤੰਬਰ ਨੂੰ ਸੰਗਠਨ ਦੀ ਪਹਿਲੀ ਵਰ੍ਹੇਗੰਢ ਤੇ ਹੋਣ ਵਾਲੀ ਰਾਸ਼ਟਰੀ ਕਾਰਜਕਰਨੀ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਸੰਚਾਲਕ ਨੀਰਜ ਸੁਬਾਹੂ ਨੇ ਸੰਗਠਨ ਦੀ ਮਜ਼ਬੂਤੀ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਸੁਝਾਅ ਦਿੱਤੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਵਿਚਾਰ-ਵਟਾਂਦਰਾ ਕਰਕੇ ਸੀਨੀਅਰ ਪ੍ਰਤੀਨਿਧੀਆਂ ਨੇ ਵੀਰ ਮੁਕੇਸ਼ ਕੰਡੇਰਾ ਨੂੰ ਸੰਗਠਨ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਦੇ ਨਾਲ ਵੀ ਵੀਰ ਬਲਜਿੰਦਰ ਬਿਡਲਾਣ ਨੂੰ ਸ਼ਹਿਰੀ ਸੰਗਠਨ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ। ਇਸ ਨਾਲ ਹੀ ਸ਼ਹਿਰ ਦੀ ਕਮੇਟੀ ਦਾ ਗਠਨ ਕਰਨ ਲਈ ਵੀਰ ਮੁਕੇਸ਼ ਕੰਡੇਰਾ ਨੂੰ ਸਾਰੇ ਅਧਿਕਾਰ ਦੇ ਦਿੱਤੇ ਗਏ। ਅੰਤ ’ਚ ਜ਼ਿਲ੍ਹੇ ਦੇ ਸਹਾਇਕ ਸੰਯੋਜਕ ਵੀਰ ਅਰਵਿੰਦ ਸੂਦ ਨੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਮੀਟਿੰਗ ’ਚ ਵੀਰ ਅਮਰਜੀਤ ਤੇ ਵੀਰ ਰਣਜੀਤ ਗਾਗਟ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।