- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹੋਇਆ ਹਫਤਾਵਰੀ ਕੀਰਤਨ ਸਮਾਗਮ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾ: ਦਸਵੀਂ ਆਲਮਗੀਰ ਵਿਖੇ ਐਤਵਾਰ ਦੇ ਹਫਤਾਵਾਰੀ ਕੀਰਤਨ ਸਮਾਗਮ ’ਚ ਹਜ਼ੂਰੀ ਕਥਾਵਾਚਕ ਗਿਆਨੀ ਗੁਰਮੇਲ ਸਿੰਘ ਬਘੇਲ ਸਿੰਘ ਹਵਾਰਾ ਨੇ ਗੁਰਬਾਣੀ ਸ਼ਬਦ ਦੇ ਹਵਾਲਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੰਤਰ ਆਤਮਾ ਦੀ ਖੋਜ ਨੇ ਮਨੁੱਖ ਨੂੰ ਦੱਸਿਆ ਕਿ ਉਹ ਸਰੀਰ ਨਹੀਂ ਸਗੋਂ ਸਰੀਰ ’ਚ ਰਹਿਣ ਵਾਲੀ ਇੱਕ ਬੜੀ ਅਸਚਰਜ ਚੀਜ਼ ਆਤਮਾ ਹੈ। ਇਹ ਆਤਮਾ ਕਦੇ ਨਹੀਂ ਮਰਦੀ, ਸਰੀਰ ਦੇ ਖਤਮ ਹੋਣ ਨਾਲ ਆਤਮਾ ਖਤਮ ਨਹੀਂ ਹੁੰਦੀ। ਇੰਦਰੀਆਂ ਦੇ ਰਸ ਝੂਠੇ ਹਨ, ਇਹ ਕਦੀ ਪੂਰਨ ਤੌਰ ’ਤੇ ਨਹੀਂ ਮਾਣੇ ਜਾ ਸਕਦੇ ਜਾਂ ਭੋਗੇ ਨਹੀਂ ਜਾ ਸਕਦੇ। ਇਹ ਤਦ ਤੱਕ ਹਨ, ਜਦ ਤੱਕ ਸਰੀਰ ਹੈ। ਸਰੀਰ ਮਗਰੋਂ ਇਹ ਵੀ ਨਾਸ ਹੋ ਜਾਂਦੇ ਹਨ। ਇੰਦਰੀਆਂ ਦੇ ਰਸ ਤੋਂ ਪਰ੍ਹੇ ਅਤੇ ਉਚੇਰਾ ਆਤਮਾ ’ਚ ਇਕ ਆਪਣਾ ਮਹਾਰਸ ਹੈ। ਜਿਹੜਾ ਸਰੀਰ ’ਚ ਤੇ ਸਰੀਰ ਮਗਰੋਂ ਵੀ ਟਾਈਮ ਰਹਿੰਦਾ ਹੈ। ਇਸ ਆਤਮ ਰਸ ਦੇ ਸਾਹਮਣੇ ਸਰੀਰਕ ਰਸ ਤੁਛ ਤੇ ਆਰਜੀ ਭਾਸਦੇ ਹਨ। ਆਤਮ ਖੋਜ ਸਿੱਧ ਕਰਦੀ ਹੈ ਕਿ ਪਾਪ ਦਾ ਅਤੇ ਦੁੱਖਾਂ ਦਾ ਆਪਸ ਵਿੱਚ ਪੱਕਾ ਰਿਸ਼ਤਾ ਹੈ, ਪਾਪ ਤੇ ਦੁੱਖ ਸਦਾ ਇਕੱਠੇ ਰਹਿੰਦੇ ਹਨ, ਜਿੱਥੇ ਪਾਪ ਨਹੀਂ ਉਥੇ ਦੁੱਖ ਨਹੀਂ ਰਹਿ ਸਕਦੇ। ਇੰਦਰੇ ਮਨ ਨੂੰ ਗੁਮਰਾਹ ਕਰਦੇ ਹਨ ਇਹ ਗੱਲ ਫੈਸਲੇ ਕਰਨ ਲਈ ਮਜਬੂਰ ਕਰਦੇ ਹਨ। ਮਨ ਦੇ ਗਲਤ ਫੈਸਲਿਆਂ ਦਾ ਨਾਮ ਪਾਪ ਹੈ। ਜਦ ਮਨ ਗਲਤ ਫੈਸਲਾ ਕਰੇ, ਉਸਨੇ ਗ਼ਲਤ ਫੈਸਲਿਆਂ ਦੀ ਸਜ਼ਾ ਦੁੱਖ ਤੇ ਬਿਮਾਰੀਆਂ ਦੀ ਸ਼ਕਲ ’ਚ ਭੋਗਣੀ ਹੀ ਹੁੰਦੀ ਹੈ। ਅੱਜ ਸ਼ਾਮ ਦੇ ਕੀਰਤਨ ਸਮਾਗਮ ਵਿੱਚ ਭਾਈ ਦਿਲਬਾਗ ਸਿੰਘ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਨੇ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਗੁਰੂਘਰ ਵੱਲੋਂ ਹਜ਼ੂਰੀ ਰਾਗੀ ਜੱਥੇ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਹੋਈ। ਗੁਰਦੁਆਰਾ ਇੰਸ. ਜਸਵਿੰਦਰ ਸਿੰਘ ਸ਼੍ਰੀ ਆਨੰਦ ਪੁਰ ਸਾਹਿਬ, ਮਨਪ੍ਰੀਤ ਸਿੰਘ ਖਟੜਾ, ਤਲਵਿੰਦਰ ਸਿੰਘ ਮੁਲਤਾਨੀ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਢੀਂਡਸਾ, ਸੁਖਦੇਵ ਸਿੰਘ ਦੁਲੇਅ, ਬਲਦੇਵ ਸਿੰਘ ਢੱਟ, ਬਾਪੂ ਭਰਪੂਰ ਸਿੰਘ ਭਾਈ ਅਵਤਾਰ ਸਿੰਘ ਰਾਜੂ ਵੀਰ ਜੀ, ਪ੍ਰੋਫੈਸਰ ਹਰਵਿੰਦਰ ਸਿੰਘ ਸੋਹਲ, ਪ੍ਰਗਟ ਸਿੰਘ ਗਰੇਵਾਲ ਆਦਿ ਸ਼ਖ਼ਸੀਅਤਾਂ ਨੇ ਸੇਵਾਵਾਂ ਨਿਭਾਈਆਂ ਤੇ ਸੰਗਤੀ ਰੂਪ ’ਚ ਹਾਜ਼ਰੀਆਂ ਭਰੀਆਂ।