- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁੰਦਰ ਨਗਰ ਮੰਡਲ ’ਚ ਬਿਜਲੀ ਕੰਮਾਂ ਦੀ ਦੇਰੀ ਨੇ ਲੋਕਾਂ ਦੀ ਵਧਾਈ ਖੱਜਲ-ਖੁਆਰੀ

-ਨਵੇਂ ਕੁਨੈਕਸ਼ਨ ਤੇ ਲੋਡ ਵਧਾਉਣ ਲਈ ਲੋਕਾਂ ਨੂੰ ਕੱਟਣੇ ਪੈ ਰਹੇ ਦਫ਼ਤਰਾਂ ਦੇ ਚੱਕਰ
ਸੁਰੇਸ਼ ਕੁਮਾਰ,ਪੰਜਾਬੀ ਜਾਗਰਣ ਲੁਧਿਆਣਾ
ਪੀਐਸਪੀਸੀਐਲ ਦੇ ਸੁੰਦਰ ਨਗਰ ਮੰਡਲ ਅਧੀਨ ਬਿਜਲੀ ਨਾਲ ਸਬੰਧਤ ਕੰਮਾਂ ਵਿੱਚ ਹੋ ਰਹੀ ਕਥਿਤ ਦੇਰੀ ਨੂੰ ਲੈ ਕੇ ਆਮ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਨਵੇਂ ਬਿਜਲੀ ਕੁਨੈਕਸ਼ਨ, ਲੋਡ ਵਧਾਉਣ ਖਰਾਬ ਮੀਟਰ ਬਦਲਵਾਉਣ ਜਾਂ ਜਲੇ ਹੋਏ ਟਰਾਂਸਫਾਰਮਰ ਨੂੰ ਠੀਕ ਕਰਵਾਉਣ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਫਾਈਲਾਂ ਕਈ-ਕਈ ਹਫ਼ਤਿਆਂ ਤੱਕ ਲਟਕਦੀਆਂ ਰਹਿੰਦੀਆਂ ਹਨ, ਜਿਸ ਕਾਰਨ ਖਪਤਕਾਰਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਗੇੜੇ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਸਾਹਮਣੇ ਨਾ ਆਉਣ ਦੀ ਸੂਰਤ ਵਿੱਚ ਲੋਕਾਂ ਵੱਲੋਂ ਕਿਹਾ ਗਿਆ। ਕਿ ਜੇਕਰ ਆਪ ਸਾਡਾ ਨਾਮ ਉਜਾਗਰ ਕਰੋਗੇ ਤਾਂ ਸਾਡੇ ਕੰਮ-ਕਾਜ ਹੋਰ ਨਹੀਂ ਹੋਣਗੇ। ਲੋਕਾਂ ਅਨੁਸਾਰ ਬਿਜਲੀ ਵਿਭਾਗ ਨਾਲ ਸਬੰਧਤ ਛੋਟੇ ਜਾਂ ਜ਼ਰੂਰੀ ਕੰਮਾਂ ਲਈ ਵੀ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੋ ਰਹੇ ਹਨ। ਕਈ ਖਪਤਕਾਰਾਂ ਨੇ ਦੋਸ਼ ਲਗਾਇਆ ਕਿ ਮੰਡਲ ਵਿੱਚ ਤਾਇਨਾਤ ਐੱਸਡੀਓ. ਪੱਧਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਲਟਕਦੇ ਕੰਮਾਂ ਨੂੰ ਲੁੜੀਂਦੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਇਲਾਕਾ ਵਾਸੀਆਂ ਅਨੁਸਾਰ ਕਈ ਮਾਮਲਿਆਂ ਵਿੱਚ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਮਾਮਲਾ ਲਿਆਂਦਾ ਗਿਆ, ਪਰ ਇਸ ਦੇ ਬਾਵਜੂਦ ਫਾਈਲਾਂ ਦੀ ਕਾਰਵਾਈ ਵਿੱਚ ਤੇਜ਼ੀ ਨਹੀਂ ਆਈ।
ਲੋਕਾਂ ਅਨੁਸਾਰ ਜਦੋਂ ਇੱਕ ਆਮ ਖਪਤਕਾਰ ਆਪਣਾ ਕੰਮ ਕਰਵਾਉਣ ਲਈ ਵਾਰ-ਵਾਰ ਦਫ਼ਤਰ ਪਹੁੰਚਦਾ ਹੈ ਤਾਂ ਉਸਨੂੰ ਇਹ ਸਪੱਸ਼ਟ ਨਹੀਂ ਹੋ ਪਾਉਂਦਾ ਕਿ ਉਸਦੀ ਫਾਈਲ ਕਿਸ ਪੱਧਰ ’ਤੇ ਅਟਕੀ ਹੋਈ ਹੈ ਅਤੇ ਕੰਮ ਕਦੋਂ ਤੱਕ ਪੂਰਾ ਹੋਵੇਗਾ। ਸੂਤਰਾਂ ਮੁਤਾਬਕ ਕੁਝ ਲੋਕਾਂ ਵੱਲੋਂ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਤੋਂ ਬਾਅਦ ਵੀ ਮਾਮਲਿਆਂ ਨੂੰ ਲੈ ਕੇ ਰਾਹਤ ਦੀ ਬਜਾਏ ਹੋਰ ਦੇਰੀ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ। ਇਲਾਕਾ ਵਾਸੀਆਂ ਨੇ ਪੀਐੱਸਪੀਸੀਐੱਲ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੁੰਦਰ ਨਗਰ ਮੰਡਲ ਵਿੱਚ ਲੰਬਿਤ ਬਿਜਲੀ ਫਾਈਲਾਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਸਮੀਖਿਆ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਦੇ ਨਾਲ ਹੀ ਨਵੇਂ ਕੁਨੈਕਸ਼ਨ, ਲੋਡ ਵਧਾਉਣ ਅਤੇ ਹੋਰ ਸੇਵਾਵਾਂ ਲਈ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਵਾਉਣ ਦੀ ਵਿਵਸਥਾ ਯਕੀਨੀ ਬਣਾਉਣੀ ਚਾਹੀਦੀ ਹੈ। ਸੂਤਰਾਂ ਮੁਤਾਬਕ ਨਵੇਂ ਐਸਡੀਓ ਆਉਣ ਦੇ ਚਰਚੇ ਵੀ ਜੋਰਾਂ 'ਤੇ ਚੱਲ ਰਹੇ ਹਨ।ਅਤੇ ਦੂਜੇ ਐੱਸਡੀਓ ਦਾ ਟ੍ਰੇਨਿੰਗ 'ਤੇ ਜਾਣ ਬਾਰੇ ਚਰਚਾ ਛਿੜੀ ਹੋਈ ਹੈ।