- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਤਮਾ ਦੀ ਹੋਂਦ ਤੋਂ ਬਿਨਾਂ ਨਹੀਂ ਹੋ ਸਕਦਾ ਮਨੁੱਖ ਦਾ ਜੀਵਨ-ਸੰਤ ਬਾਬਾ ਅਮੀਰ ਸਿੰਘ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਜਵੱਦੀ ਟਕਸਾਲ ਵਿਖੇ ਹਫਤਾਵਾਰੀ ਸਮਾਗਮ ਕਰਵਾਏ ਗਏ। ਜੁੜੀਆਂ ਸੰਗਤਾਂ ਦੇ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਫੁਰਮਾਇਆ ਕਿ ਮਨੁੱਖ ਦੋ ਚੀਜ਼ਾਂ ਦਾ ਮੇਲ ਹੈ। ਇਕ ਦ੍ਰਿਸ਼ਟਮਾਨ ਸਰੀਰ ਅਤੇ ਦੂਸਰੀ ਅਦ੍ਰਿਸ਼ਟ ਆਤਮਾ ਕੇਵਲ ਸਰੀਰ ਹੀ ਹੋਵੇ ਅਤੇ ਆਤਮਾ ਨਾ ਹੋਵੇ ਅਸੀਂ ਮੁਰਦਾ ਹਾਂ। ਬੇਸ਼ੱਕ ਆਤਮਾ ਦਿਸਦੀ ਨਹੀਂ ਪਰ ਉਸਦੀ ਹੋਂਦ ਤੋਂ ਬਿਨਾਂ ਸਾਡਾ ਜੀਵਨ ਹੋ ਵੀ ਨਹੀਂ ਸਕਦਾ ਅਣਗਿਣਤ ਗੁਣ ਐਸੇ ਹਨ ਜਿਨਾਂ ਦਾ ਕੋਈ ਆਕਾਰ ਕਦੇ ਵੀ ਕਿਸੇ ਨੇ ਨਹੀਂ ਵੇਖਿਆ ਪਰ ਵਿਹਾਰ ਤੋਂ ਸਾਰੇ ਹੀ ਜਾਣੂ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇਕੀ ਪ੍ਰੇਮ ਅਤੇ ਪਰਉਪਕਾਰ ਆਦਿ ਕਦੇ ਕਿਸੇ ਨੇ ਵੇਖੇ ਨਹੀਂ ਪਰ ਇਹਨਾਂ ਦਾ ਪ੍ਰਤੱਖ ਅਹਿਸਾਸ ਸਾਡੇ ਵਿਵਹਾਰਕ ਜੀਵਨ ਰਾਹੀਂ ਨਿਤ ਹੋ ਰਿਹਾ ਹੈ ਹੋਰ ਕਿਸੇ ਤਰ੍ਹਾਂ ਇਹਨਾਂ ਦੀ ਜਾਣਕਾਰੀ ਨਹੀਂ ਹੋ ਸਕਦੀ। ਅਦ੍ਰਿਸ਼ਟ ਆਤਮਾ ਦੀਆਂ ਗੱਲਾਂ ਵੀ ਸਰੀਰਕ ਵਿਹਾਰ ਦੇ ਪ੍ਰਮਾਣਾ ਰਾਹੀਂ ਹੀ ਸਮਝਾਉਣੀਆਂ ਪੈਂਦੀਆਂ ਹਨ ਜਿੰਨ੍ਹਾਂ ਮਨੁੱਖਾਂ ਨੇ ਕਦੇ ਆਤਮਕ ਆਨੰਦ ਦਾ ਹੁਲਾਰਾ ਨਹੀਂ ਮਾਣਿਆ ਉਹਨਾਂ ਨੂੰ ਅਧਿਆਤਮਕ ਗਿਆਨ ਦੇਣ ਲਈ ਸੰਸਾਰੀ ਜੀਵਨ ਦੇ ਪਦਾਰਥਾਂ ਦੇ ਦ੍ਰਿਸ਼ਟਾਂਤ ਹੀ ਦੇਣੇ ਪੈਂਦੇ ਹਨ ਤਾਂ ਕਿ ਗੱਲ ਉਹਨਾਂ ਦੀ ਸਮਝ ਵਿੱਚ ਆ ਸਕੇ ਇਹਨਾਂ ਦ੍ਰਿਸ਼ਟਾਂਤਾਂ ਦੀ ਕੀਮਤ ਕੇਵਲ ਇੰਨੀ ਹੈ ਜਿੰਨੇ ਕਿ ਉਸ ਹੱਥ ਦੀ ਉਂਗਲ ਵਿੱਚ ਜਿਸ ਨਾਲ ਕਿਸੇ ਨੂੰ ਚੰਦਰਮਾ ਵੇਖਣ ਵਾਸਤੇ ਇਸ਼ਾਰਾ ਦਿੱਤਾ ਕੀਤਾ ਜਾਂਦਾ ਹੈ। ਬਾਬਾ ਫਰੀਦ ਜੀ ਨੇ ਆਤਮਕ ਰਸ ਦੀ ਮਿਠਾਸ ਮਨੁੱਖ ਦੇ ਗਿਆਨ ਮਨੁੱਖ ਦੇ ਧਿਆਨ ਵਿੱਚ ਲਿਆਉਣ ਲਈ ਖੰਡ ਨਾਲੋਂ ਵੀ ਕਈ ਹਜ਼ਾਰ ਗੁਣਾ ਮਿੱਠੀ ਵਸਤੂ ਮਿਲਣ ਦੀ ਚਰਚਾ ਕੀਤੀ ਕੀ ਅਸੀਂ ਇ ਮੰਨ ਲਈਏ ਕਿ ਉਹ ਅੱਤ ਮਿੱਠੀ ਵਸਤੂ ਹੀ ਰੱਬ ਹੈ ਨਹੀ ਐਸਾ ਨਹੀਂ ਹੋ ਸਕਦਾ ਇਹ ਤਾਂ ਸਿਰਫ ਮਨੁੱਖੀ ਸੂਝ ਤੱਕ ਗੱਲ ਲਿਆਉਣ ਦਾ ਢੰਗ ਹੈ। ਆਤਮ ਗਿਆਨੀਆਂ ਦੀ ਸਭ ਤੋਂ ਵੱਡੀ ਮੁਸ਼ਕਿਲ ਹੀ ਇਹ ਹੈ ਕਿ ਉਹਨਾਂ ਨੂੰ ਉਸ ਲੋਕ ਦੀ ਗੱਲ ਇਸ ਲੋਕ ਦੀ ਭਾਸ਼ਾ ਵਿੱਚ ਆਖਣੀ ਪੈਂਦੀ ਹੈ ਅਤੇ ਦ੍ਰਿਸ਼ਟਾਂਤ ਵੀ ਇਸ ਜੀਵਨ ਦੇ ਕੀ ਦੇਣੇ ਪੈਂਦੇ ਹਨ ਇਸ ਵਾਸਤੇ ਆਤਮ ਗਿਆਨ ਦਾ ਬਹੁਤ ਭਾਗ ਦੁਨੀਆ ਦੀ ਇਸ ਧੂੜ ਵਿੱਚ ਹੀ ਅਣਡਿੱਠ ਹੋ ਜਾਂਦਾ ਹੈ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।