- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਬੀਆਰ. ਅੰਬੇਡਕਰ ਬੁੱਧਾ ਟਰੱਸਟ ਨੇ 7 ਲੜਕੀਆਂ ਦੇ ਕਰਵਾਏ ਸਮੂਹਿਕ ਵਿਆਹ

ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਡਾ: ਬੀਆਰ. ਅੰਬੇਡਕਰ ਬੁੱਧਾ ਟਰੱਸਟ ਵੱਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਟਰੱਸਟ ਵੱਲੋਂ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਪੂਰੀ ਧਾਰਮਿਕ ਮਰਯਾਦਾ ਅਨੁਸਾਰ ਕਰਵਾਏ ਗਏ। ਇਨ੍ਹਾਂ ਵਿੱਚੋਂ 6 ਜੋੜਿਆਂ ਦੇ ਅਨੰਦ ਕਾਰਜ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ, ਨੰਦਪੁਰ (ਸਾਹਨੇਵਾਲ) ਵਿਖੇ ਸੰਪੰਨ ਹੋਏ, ਜਦਕਿ 1 ਜੋੜੇ ਦਾ ਨਿਕਾਹ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਪੜ੍ਹਾਇਆ ਗਿਆ। ਇਸ ਮੌਕੇ ਟਰੱਸਟ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲੋੜੀਂਦਾ ਘਰੇਲੂ ਸਮਾਨ ਵੀ ਤੋਹਫ਼ੇ ਵਜੋਂ ਦਿੱਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਹਰਪ੍ਰੀਤ ਸਰਕਾਰੀਆ ਨੇ ਕਿਹਾ ਕਿ ਟਰੱਸਟ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਕਿਸੇ ਗਰੀਬ ਧੀ ਦਾ ਵਿਆਹ ਕਰਵਾਉਣਾ ਸਭ ਤੋਂ ਵੱਡੀ ਮਾਨਵ ਸੇਵਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਟਰੱਸਟ ਦਾ ਮੁੱਖ ਮਕਸਦ ਸਮਾਜ ਵਿੱਚੋਂ ਦਾਜ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ, ਜਿਸ ਦੀ ਮਿਸਾਲ ਅੱਜ ਇੱਕੋ ਮੰਚ 'ਤੇ ਅਨੰਦ ਕਾਰਜ ਅਤੇ ਨਿਕਾਹ ਕਰਵਾ ਕੇ ਦਿੱਤੀ ਗਈ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਤਨ, ਮਨ ਅਤੇ ਧਨ ਨਾਲ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਪਤਵੰਤੇ ਸੱਜਣਾਂ ਅਤੇ ਦਾਨੀ ਵੀਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ। ਇਸ ਨੇਕ ਕਾਰਜ ਦੇ ਮੌਕੇ 'ਤੇ ਇਲਾਕੇ ਦੀਆਂ ਕਈ ਪ੍ਰਮੁੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਨਾਮਵਰ ਕਲਾਕਾਰਾਂ ਨੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ। ਸਮਾਗਮ ਵਿੱਚ ਪਹੁੰਚੇ ਸਮੂਹ ਮੁੱਖ ਮਹਿਮਾਨਾਂ, ਕਲਾਕਾਰਾਂ ਅਤੇ ਟਰੱਸਟ ਦੇ ਅਹੁਦੇਦਾਰਾਂ ਨੇ ਸਾਰੇ ਨਵ-ਵਿਆਹੇ ਜੋੜਿਆਂ ਨੂੰ ਸੁਖਾਵੇਂ ਅਤੇ ਖੁਸ਼ਹਾਲ ਗ੍ਰਹਿਸਥ ਜੀਵਨ ਲਈ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ। ਪ੍ਰਧਾਨ ਸਰਕਾਰੀਆ ਨੇ ਵਿਸ਼ਵਾਸ ਦਿਵਾਇਆ ਕਿ ਸੰਸਥਾ ਭਵਿੱਖ ਵਿੱਚ ਵੀ ਅਜਿਹੇ ਭਲਾਈ ਕਾਰਜਾਂ ਨੂੰ ਹੋਰ ਵੱਡੇ ਪੱਧਰ 'ਤੇ ਜਾਰੀ ਰੱਖੇਗੀ। ਸਮਾਗਮ ਦੇ ਅਖੀਰ ਵਿੱਚ ਆਈਆਂ ਸ਼ਖਸੀਅਤਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਚਿੰਨ੍ਹ ਭੇਟ ਕੀਤੇ ਗਏ ਤੇ ਸੰਗਤਾਂ ਲਈ ਲੰਗਰ ਅਟੁੱਟ ਵਰਤਾਇਆ ਗਿਆ।
ਇਸ ਮੌਕੇ ਪ੍ਰਧਾਨ ਹਰਪ੍ਰੀਤ ਸਰਕਾਰੀਆ, ਸੁਖਜੀਤ ਸਿੰਘ ਸੁੱਖੀ ਹਰਾ, ਪ੍ਰੀਤਮ ਸਿੰਘ ਗਿੱਲ, ਲਖਵੀਰ ਸਿੰਘ, ਅੰਗਰੇਜ ਸਿੰਘ, ਸੁਰਜੀਤ ਸਿੰਘ ਭੋਲਾ, ਨਿਰਪਿੰਦਰ ਸਿੰਘ, ਸਵਰਨਜੀਤ ਸਿੰਘ ਗਰਚਾ, ਨਰੇਸ਼ ਕੁਮਾਰ ਨਾਗੀ, ਕੁਲਦੀਪ ਸਿੰਘ ਸਾਬਕਾ ਕੌਂਸਲਰ, ਰਾਜ ਕੁਮਾਰ ਮੈਣੀ, ਪ੍ਰਧਾਨ ਅਕਾਸ਼ਦੀਪ ਸਿੰਘ ਏਕਤਾ ਯੂਥ ਕਲੱਬ, ਬਲਜੀਤ ਸਿੰਘ, ਪ੍ਰਧਾਨ ਖੁਸ਼, ਬੀਰੀ, ਏਐੱਸਆਈ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਅਰੁਣ ਪਪਨੇਜਾ, ਧਰਮਿੰਦਰ ਸਿੰਘ, ਭਜਨ ਢਿੱਲੋਂ ਅਤੇ ਸਮੂਹ ਟਰੱਸਟ ਮੈਂਬਰਾਂ ਤੋਂ ਇਲਾਵਾ ਸੀਨਿਅਰ ਆਗੂ ਅਜਮੇਰ ਸਿੰਘ ਭਾਗਪੁਰ ਭਾਜਪਾ, ਮੰਡਲ ਪ੍ਰਧਾਨ ਸੰਜੀਵ ਕੁਮਾਰ ਭਾਜਪਾ, ਕਾਂਗਰਸੀ ਗੁਰਦੇਵ ਸਿੰਘ ਲਾਪਰਾਂ, ਪਾਲ ਸਿੰਘ ਗਰੇਵਾਲ ਕਾਂਗਰਸੀ ਆਗੂ, ਕਰਮਜੀਤ ਸਿੰਘ ਗਰੇਵਾਲ ਆਮ ਆਦਮੀ ਪਾਰਟੀ, ਸਿਮਰਨਜੀਤ ਸਿੰਘ ਢਿੱਲੋਂ ਅਕਾਲੀ ਦਲ, ਚੇਅਰਮੈਨ ਰਾਜੀ ਸਾਹਨੇਵਾਲ, ਮਨਵੀਰ ਸਿੰਘ ਧਾਲੀਵਾਲ ਕਾਂਗਰਸੀ ਆਗੂ, ਅਸ਼ੋਕ ਮਾਸਟਰ, ਪ੍ਰਧਾਨ ਬਲਜੀਤ ਸਿੰਘ ਹਰਾ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ, ਰਮਨ ਕੁਮਾਰ ਨਿੰਮਾ, ਭਾਗ ਸਿੰਘ ਸਰੀਹ, ਦਲਜੀਤ ਸਿੰਘ ਈਸ਼ਵਰ ਜੋਤ ਸਕੂਲ, ਸੁਖਵਿੰਦਰ ਸਿੰਘ ਬੱਲੂ,ਬੱਬੀ ਮੁੰਡੀ ਯੂਥ ਆਗੂ ਕਾਂਗਰਸ, ਦਵਿੰਦਰ ਸਿੰਘ ਬਾਘਾ, ਵਿਜੈ ਮਹਿਤਾ, ਵਿਕਰਮਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਕਡਿਆਣਾ, ਸੰਪੂਰਨ ਸਿੰਘ ਸਨਮ, ਗੁਰਮੇਲ ਸਿੰਘ ਮੰਗਲੀ, ਸਰਪੰਚ ਅਮਰਜੀਤ ਸਿੰਘ ਬੋਂਕੜਾ, ਸਮਸ਼ੇਰ ਸਿੰਘ ਸ਼ੈਰੀ, ਸਰਪੰਚ ਬਲਵੀਰ ਮਜਾਰਾ, ਕਰਨ ਅਨੇਜਾ, ਅਵਤਾਰ ਸਿੰਘ ਚਾਹਲ, ਰੁਪਿੰਦਰ ਗਰਚਾ, ਗੁਰਦੀਪ ਸਿੰਘ ਕੌਲ, ਰਛਪਾਲ ਸਿੰਘ, ਹਰੀ ਸਿੰਘ, ਗੁਲਸ਼ਨ ਕੁਮਾਰ, ਜਿੰਦਰ ਸਿੰਘ ਕੌਂਸਲਰ, ਜਤਿੰਦਰ ਕੌਰ ਸੰਧੂ, ਗੁਰਮੀਤ ਕੌਰ ਪਿੰਕੀ, ਦਵਿੰਦਰ ਕੌਰ, ਜਸਪਾਲ ਕੌਰ, ਮੈਡਮ ਰਾਜਿੰਦਰ ਕੌਰ, ਮਨਜਿੰਦਰ ਸਿੰਘ, ਧਰਮਿੰਦਰ ਕੁਮਾਰ, ਸ਼ਮੀ ਕੁਮਾਰ, ਪ੍ਰਿਤਪਾਲ ਸਿੰਘ ਬਲੀਏਵਾਲ, ਪਰਦੀਪ ਸਿੰਘ ਖਾਲਸਾ ਆਮ ਆਦਮੀ ਪਾਰਟੀ, ਅਮਨ ਚੈਨ, ਜਗਤਾਰ ਸਿੰਘ ਕੈਂਥ ਬਸਪਾ, ਹਰਬੰਸ ਸਿੰਘ ਸੈਸ, ਗੋਇਲ ਮੈਡੀਕਲ ਸਾਹਨੇਵਾਲ, ਮੀਤ ਪ੍ਰਧਾਨ ਮਲਕੀਤ ਸਿੰਘ ਹਰਾ, ਸੋਮਾ ਸਿੰਘ, ਰੀਟਾ ਮੈਣੀ, ਰਾਜਨ ਭਾਟੀਆ, ਯੂਥ ਕਾਂਗਰਸੀ ਆਗੂ ਲੱਕੀ ਸੰਧੂ, ਸੰਤ ਸੁਰਿੰਦਰ ਦਾਸ ਜੀ, ਧਰਮਵੀਰ ਸਿੰਘ ਚੰਡੀਗੜ੍ਹ ਅਤੇ ਹੋਰ ਮੈਂਬਰਾਂ ਨੇ ਪਹੁੰਚ ਕੇ ਜੋੜਿਆ ਨੂੰ ਅਸ਼ੀਰਵਾਦ ਦਿੱਤਾ।