- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦਾ ਬੌਟਮ-ਕਾਂਗਰਸੀਆਂ ਨੂੰ ਬੱਝੀ ਆਸ, ਪਾਇਲਟ ਲਾਉਣਗੇ ਕਾਂਗਰਸ ਦੀ ਬੇੜੀ ਪਾਰ

-ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੂੰ ਬੱਝੀ ਭਵਿੱਖ ’ਚ ਜਿੱਤ ਦੀ ਆਸ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਸਚਿਨ ਪਾਇਲਟ ਦੀ ਪਹਿਲੀ ਫੇਰੀ ’ਤੇ ਇੱਕ ਮੰਚ ਉੱਪਰ ਨਜ਼ਰ ਆਏ ਸਾਰੇ ਕਾਂਗਰਸੀ ਆਗੂਆਂ ਤੋਂ ਬਾਅਦ ਹੁਣ ਹੇਠਲੇ ਪੱਧਰ ਦੇ ਵਰਕਰਾਂ ਅਤੇ ਆਗੂਆਂ ਨੂੰ ਵੀ ਆਸ ਬੱਝੀ ਹੈ ਕਿ ਸਚਿਨ ਪਾਇਲਟ ਆਪਣੇ ਤਜਰਬੇ ਦੇ ਨਾਲ ਸਮੁੱਚੀ ਕਾਂਗਰਸ ਪਾਰਟੀ ਨੂੰ ਇੱਕ ਜੁੱਟ ਕਰਕੇ ਪੰਜਾਬ ਅੰਦਰ ਕਾਂਗਰਸ ਦੀ ਬੇੜੀ ਨੂੰ ਪਾਰ ਲਗਾਉਣਗੇ।
-ਬਾਕਸ-
-ਸਚਿਨ ਪਾਇਲਟ ਦੇ ਤਜਰਬੇ ਦਾ ਪੰਜਾਬ ਕਾਂਗਰਸ ਨੂੰ ਹੋਵੇਗਾ ਫਾਇਦਾ : ਬਾਜਵਾ
26) ਵਿਕਰਮ ਸਿੰਘ ਬਾਜਵਾ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੇ ਤਜਰਬੇ ਦਾ ਪੰਜਾਬ ਕਾਂਗਰਸ ਨੂੰ ਲਾਭ ਮਿਲੇਗਾ। ਉਹ ਆਪਣੇ ਤਜਰਬੇ ਦੇ ਨਾਲ ਸਮੁੱਚੀ ਕਾਂਗਰਸ ਨੂੰ ਇੱਕਜੁੱਟ ਕਰਕੇ ਚੰਗੇ ਨਤੀਜੇ ਲੈ ਕੇ ਆਉਣਗੇ।
ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਨਗੇ ਪਾਇਲਟ-ਗਰੇਵਾਲ
27) ਪਾਲ ਸਿੰਘ ਗਰੇਵਾਲ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਚਿਨ ਪਾਇਲਟ ਨੌਜਵਾਨਾ ਦੇ ਚਹੇਤੇ ਆਗੂ ਹਨ। ਉਹਨਾਂ ਦੇ ਪੰਜਾਬ ਇੰਚਾਰਜ ਲੱਗਣ ਦੇ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਕਾਂਗਰਸ ਦੇ ਨਾਲ ਜੁੜਨਗੇ।
ਪਾਇਲਟ ਦੀ ਪਹਿਲੀ ਫੇਰੀ ਨੇ ਵਰਕਰਾਂ ਵਿੱਚ ਭਰਿਆ ਜੋਸ਼-ਕਾਸਾਬਾਦ
28) ਇੰਦਰਜੀਤ ਸਿੰਘ ਕਾਸਾਬਾਦ
ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਇੰਦਰਜੀਤ ਸਿੰਘ ਕਾਸਾਬਾਦ ਨੇ ਕਿਹਾ ਪਾਇਲਟ ਦੀ ਪਹਿਲੀ ਫੇਰੀ ਨੇ ਹੀ ਕਾਂਗਰਸੀ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ, ਜੋ ਕਾਂਗਰਸ ਪਾਰਟੀ ਦੇ ਲਈ ਆਉਂਦੀਆਂ ਚੋਣਾਂ ਵਿੱਚ ਸ਼ੁਭ ਸੰਕੇਤ ਹੈ।
ਦੇਸ਼ ਅੰਦਰ ਪਾਇਲਟ ਦੀ ਸਾਫ਼ ਸੁਥਰੀ ਛਵੀ-ਟਾਈਗਰ
29) ਜੋਗਿੰਦਰ ਸਿੰਘ ਟਾਈਗਰ।
ਕਾਂਗਰਸੀ ਆਗੂ ਜੋਗਿੰਦਰ ਸਿੰਘ ਟਾਈਗਰ ਨੇ ਕਿਹਾ ਕਿ ਸਚਿਨ ਪਾਇਲਟ ਪੂਰੇ ਦੇਸ਼ ਦੇ ਚਹੇਤੇ ਆਗੂ ਹਨ। ਉਹਨਾਂ ਦੀ ਹਰ ਵਰਗ ਵਿੱਚ ਚੰਗੀ ਪਹਿਚਾਣ ਹੈ ਅਤੇ ਉਹ ਇਸੇ ਪਹਿਚਾਣ ਕਰਕੇ ਪੰਜਾਬ ਅੰਦਰ ਵੀ ਕਾਂਗਰਸ ਨੂੰ ਵੱਡਾ ਫਾਇਦਾ ਦੇਣਗੇ।
ਸਮੁੱਚੀ ਕਾਂਗਰਸ ਨੂੰ ਇੱਕ ਮੁੱਠ ਕਰਨ ਦਾ ਦਮ ਰੱਖਦੇ ਨੇ ਪਾਇਲਟ-ਗਿੱਲ
30) ਰਮਨੀਤ ਸਿੰਘ ਗਿੱਲ
ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਕਿਹਾ ਕਿ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਸੂਬੇ ਅੰਦਰ ਸਮੁੱਚੀ ਕਾਂਗਰਸ ਨੂੰ ਇੱਕਜੁੱਟ ਕਰਨ ਦਾ ਦਮ ਰੱਖਦੇ ਹਨ। ਜੋ ਪੰਜਾਬ ਦੇ ਲੋਕਾਂ ਨੇ ਚੰਡੀਗੜ੍ਹ ਵਿੱਚ ਵੇਖਿਆ ਹੈ, ਆਉਣ ਵਾਲੇ ਸਮੇਂ ਵਿੱਚ ਵੀ ਚੰਗੇ ਨਤੀਜੇ ਆਉਣਗੇ।
ਕਾਂਗਰਸ ਨੂੰ ਲੋੜ ਸੀ ਸਚਿਨ ਪਾਇਲਟ ਵਰਗੇ ਨੇਤਾ ਦੀ-ਹੈਪੀ ਗਿੱਲ
31) ਹੈਪੀ ਗਿੱਲ
ਸੀਨੀਅਰ ਕਾਂਗਰਸੀ ਆਗੂ ਹੈਪੀ ਗਿੱਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਕਾਂਗਰਸ ਨੂੰ ਸਚਿਨ ਪਾਇਲਟ ਵਰਗੇ ਤਜਰਬੇਕਾਰ ਨੇਤਾ ਦੀ ਜਰੂਰਤ ਸੀ ਕਿਉਂਕਿ ਪਾਇਲਟ ਆਪਣੇ ਤਜਰਬੇ ਦੇ ਨਾਲ ਜਿੱਥੇ ਕਾਂਗਰਸ ਨੂੰ ਇੱਕਜੁੱਟ ਕਰਨਗੇ ਉਸ ਦੇ ਨਾਲ ਹੀ ਪੰਜਾਬ ਅੰਦਰ ਸਰਕਾਰ ਬਣਾਉਣ ਵਿੱਚ ਵੀ ਆਪਣਾ ਅਹਿਮ ਰੋਲ ਅਦਾ ਕਰਨਗੇ
ਪਾਇਲਟ ਦੀ ਅਗਵਾਈ ਵਿੱਚ ਇੱਕਜੁੱਟ ਹੋ ਕੇ ਲੜੇਗੀ ਕਾਂਗਰਸ-ਬਿਲਗਾ
33) ਰਾਜਦੀਪ ਸਿੰਘ ਬਿਲਗਾ।
ਸਾਬਕਾ ਸਰਪੰਚ ਰਾਜਦੀਪ ਸਿੰਘ ਬਿਲਗਾ ਨੇ ਕਿਹਾ ਕਿ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਜਿੱਥੇ ਕਾਂਗਰਸ ਇੱਕ ਜੁੱਟ ਹੋ ਕੇ ਲੜੇਗੀ। ਉਸ ਦੇ ਨਾਲ ਹੀ ਪੰਜਾਬ ਦੀ ਜਨਤਾ ਨੂੰ ਵੀ ਕਾਂਗਰਸ ਨਾਲ ਜੋੜਨ ਵਿੱਚ ਪਾਇਲਟ ਅਹਿਮ ਰੋਲ ਅਦਾ ਕਰਨਗੇ।
ਪਾਇਲਟ ਦੇ ਆਉਣ ਤੇ ਵਿਰੋਧੀ ਵੀ ਘਬਰਾਏ-ਗਿੱਲ
34) ਹਰਪ੍ਰੀਤ ਸਿੰਘ ਹੈਪੀ ਗਿੱਲ।
ਖੰਡ ਮਿੱਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਹੈਪੀ ਗਿੱਲ ਧਨਾਨਸੂ ਨੇ ਕਿਹਾ ਕਿ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਦੇਸ਼ ਦੇ ਨੌਜਵਾਨ ਨੇਤਾ ਸਚਿਨ ਪਾਇਲਟ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਲੱਗਣ ਤੋਂ ਜਿੱਥੇ ਵਿਰੋਧੀ ਖੇਮੇ ਘਬਰਾਏ ਹੋਏ ਹਨ। ਉਸ ਦੇ ਨਾਲ ਹੀ ਕਾਂਗਰਸ ਦੇ ਹਰ ਵਰਕਰ ਦੇ ਅੰਦਰ ਜੋਸ਼ ਭਰ ਗਿਆ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ।